ਹੇਜ਼ਲ ਕੀਚ ਅਤੇ ਯੁਵਰਾਜ ਸਿੰਘ ਮਨਾ ਰਹੇ ਵੈਡਿੰਗ ਐਨੀਵਰਸਰੀ, ਬੱਚਿਆਂ ਦੇ ਨਾਲ ਕਿਊਟ ਵੀਡੀਓ ਸਾਂਝਾ ਕਰਦੇ ਹੋਏ ਹੇਜ਼ਲ ਕੀਚ ਨੇ ਦਿੱਤੀ ਵਧਾਈ
ਅਦਾਕਾਰ ਹੇਜ਼ਲ ਕੀਚ ਅਤੇ ਯੁਵਰਾਜ ਸਿੰਘ (Yuvraj Singh) ਆਪਣੇ ਵਿਆਹ ਦੀ ਵਰ੍ਹੇਗੰਢ (Wedding Anniversary) ਅੱਜ ਮਨਾ ਰਹੇ ਹਨ । ਇਸ ਮੌਕੇ ‘ਤੇ ਹੇਜ਼ਲ ਕੀਚ ਨੇ ਇੱਕ ਬਹੁਤ ਹੀ ਖੂਬਸੂਰਤ ਵੀਡੀਓ ਸਾਂਝਾ ਕਰਦੇ ਹੋਏ ਯੁਵਰਾਜ ਸਿੰਘ ਨੂੰ ਵੈਡਿੰਗ ਐਨੀਵਰਸਰੀ ਦੀ ਵਧਾਈ ਦਿੱਤੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹੇਜ਼ਲ ਕੀਚ ਅਤੇ ਯੁਵਰਾਜ ਸਿੰਘ ਆਪਣੇ ਦੋਨਾਂ ਬੱਚਿਆਂ ਦੇ ਨਾਲ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਦਰਸ਼ਨ ਔਲਖ ਨੇ ਆਪਣੇ ਬੇਟੇ ਗੁਰਜਪ ਔਲਖ ਦੇ ਨਾਲ ਤਸਵੀਰ ਕੀਤੀ ਸਾਂਝੀ, ਪਿਤਾ ਵਾਂਗ ਅਦਾਕਾਰ ਹੈ ਗੁਰਜਪ ਔਲਖ
ਇਸ ਵੀਡੀਓ ਦੇ ਨਾਲ ਹੇਜ਼ਲ ਨੇ ਬਹੁਤ ਹੀ ਕਿਊਟ ਕੈਪਸ਼ਨ ਵੀ ਦਿੱਤਾ ਹੈ । ਉਨ੍ਹਾਂ ਨੇ ਲਿਖਿਆ ‘ਇਨ੍ਹਾਂ ਸਾਲਾਂ ਦੇ ਦੌਰਾਨ ਤੁਹਾਡੇ ਸਾਰੇ ਪਹਿਰਾਵੇ, ਮੇਰੇ ਵਾਲਾਂ ਦੇ ਸਟਾਈਲ ਅਤੇ ਦੋ ਬੱਚੇ ਹੋਣ ਤੋਂ ਲੈ ਕੇ ਹੁਣ ਤੱਕ ਦੀ ਜੀਵਨ ਯਾਤਰਾ ‘ਚ ਉਤਰਾਅ ਚੜਾਅ ਦੇ ਨਾਲ ਸੱਤਵੀਂ ਵਰ੍ਹੇਗੰਢ ਮੁਬਾਰਕ ਹੋਵੇ।
ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ’। ਇਸ ਵੀਡੀਓ ਨੂੰ ਜਿਉਂ ਹੀ ਹੇਜ਼ਲ ਕੀਚ ਨੇ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।
ਯੁਵਰਾਜ ਸਿੰਘ ਪਹਿਲੀ ਨਜ਼ਰ ਹੇਜ਼ਲ ਨੂੰ ਦੇ ਬੈਠੇ ਸਨ ਦਿਲ
ਯੁਵਰਾਜ ਸਿੰਘ ਕਿਸੇ ਸਮੇਂ ਇੰਡੀਅਨ ਕ੍ਰਿਕੇਟ ਟੀਮ ਦੇ ਸਟਾਰ ਖਿਡਾਰੀ ਸੀ । ਲੱਖਾਂ ਕੁੜੀਆਂ ਉਨ੍ਹਾਂ ਦੇ ਜਾਨ ਵਾਰਦੀਆਂ ਸਨ । ਪਰ ਯੁਵਰਾਜ ਸਿੰਘ ਹੇਜ਼ਲ ਨੂੰ ਵੇਖ ਕੇ ਪਹਿਲੀ ਨਜ਼ਰ ‘ਚ ਹੀ ਉਨ੍ਹਾਂ ਨੂੰ ਦਿਲ ਦੇ ਬੈਠੇ ਸਨ ਅਤੇ ਉਨ੍ਹਾਂ ਨੇ ਮਨ ‘ਚ ਧਾਰ ਲਿਆ ਸੀ ਕਿ ਉਹ ਹੇਜ਼ਲ ਨੂੰ ਹੀ ਆਪਣੀ ਦੁਲਹਨ ਬਨਾਉਣਗੇ।
ਜਿਸ ਤੋਂ ਬਾਅਦ ਸੱਤ ਸਾਲ ਪਹਿਲਾਂ ਦੋਨਾਂ ਨੇ ਵਿਆਹ ਕਰਵਾ ਲਿਆ ਸੀ । ਵਿਆਹ ਤੋਂ ਬਾਅਦ ਦੋਵਾਂ ਦੇ ਘਰ ਪਹਿਲਾਂ ਪੁੱਤਰ ਨੇ ਜਨਮ ਲਿਆ ਅਤੇ ਹੁਣ ਕੁਝ ਮਹੀਨੇ ਪਹਿਲਾਂ ਹੀ ਦੋਵਾਂ ਦੇ ਘਰ ਧੀ ਨੇ ਜਨਮ ਲਿਆ ਹੈ। ਜਿਸ ਦੇ ਨਾਲ ਬੀਤੇ ਦਿਨ ਜੋੜੀ ਦੇ ਵੱਲੋਂ ਕਿਊਟ ਜਿਹੀ ਤਸਵੀਰ ਵੀ ਸਾਂਝੀ ਕੀਤੀ ਗਈ ਸੀ ।
- PTC PUNJABI