ਕੀ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਦਾ ਹੋਇਆ ਬ੍ਰੇਕਅਪ, ਅਦਾਕਾਰਾ ਨੇ ਫੈਨਜ਼ ਲਈ ਲਿਖਿਆ ਖ਼ਾਸ ਨੋਟ

ਕੁਝ ਸਮਾਂ ਪਹਿਲਾਂ ਅਰਜੁਨ ਕਪੂਰ ਦੀ ਜਨਮਦਿਨ ਪਾਰਟੀ 'ਚ ਮਲਾਇਕਾ ਦੇ ਡਾਂਸ ਦਾ ਵੀਡੀਓ ਵੀ ਵਾਇਰਲ ਹੋਇਆ ਸੀ ਪਰ ਹਾਲ ਹੀ 'ਚ ਦੋਹਾਂ ਦੇ ਬ੍ਰੇਕਅੱਪ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਜਿਸ ਨੂੰ ਸੁਣ ਕੇ ਫੈਨਜ਼ ਬਹੁਤ ਹੈਰਾਨ ਹਨ।

Reported by: PTC Punjabi Desk | Edited by: Pushp Raj  |  August 26th 2023 11:57 AM |  Updated: August 26th 2023 11:59 AM

ਕੀ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਦਾ ਹੋਇਆ ਬ੍ਰੇਕਅਪ, ਅਦਾਕਾਰਾ ਨੇ ਫੈਨਜ਼ ਲਈ ਲਿਖਿਆ ਖ਼ਾਸ ਨੋਟ

Malaika Arora and Arjun Kapoor Breakup:  ਬਾਲੀਵੁੱਡ ਦੇ ਮਸ਼ਹੂਰ ਕਪਲ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ  (Malaika Arora and Arjun Kapoor ) ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਦੋਹਾਂ ਨੇ ਆਪਣੀ ਲਵ ਲਾਈਫ ਦੀ ਸ਼ੁਰੂਆਤ 'ਚ ਇਸ ਰਿਸ਼ਤੇ ਨੂੰ ਛੁਪਾਇਆ ਸੀ, ਪਰ ਬਾਅਦ 'ਚ ਖੁੱਲ੍ਹ ਕੇ ਇੱਕ-ਦੂਜੇ ਨਾਲ ਆਪਣੇ ਰਿਸ਼ਤੇ ਨੂੰ ਸਵੀਕਾਰ ਕਰ ਲਿਆ ਅਤੇ ਇਕੱਠੇ ਨਜ਼ਰ ਆਏ। ਕੁਝ ਸਮਾਂ ਪਹਿਲਾਂ ਅਰਜੁਨ ਕਪੂਰ ਦੀ ਜਨਮਦਿਨ ਪਾਰਟੀ 'ਚ ਮਲਾਇਕਾ ਦੇ ਡਾਂਸ ਦਾ ਵੀਡੀਓ ਵੀ ਵਾਇਰਲ ਹੋਇਆ ਸੀ ਪਰ ਹਾਲ ਹੀ 'ਚ ਦੋਹਾਂ ਦੇ ਬ੍ਰੇਕਅੱਪ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਜਿਸ ਨੂੰ ਸੁਣ ਕੇ ਫੈਨਜ਼ ਬਹੁਤ ਹੈਰਾਨ ਹਨ।  

ਮਲਾਇਕਾ ਅਰੋੜਾ ਨੂੰ ਹਾਲ ਹੀ 'ਚ ਮੁੰਬਈ 'ਚ ਘਰ ਤੋਂ ਬਾਹਰ ਨਿਕਲਦੇ ਹੋਏ ਪਾਪਰਾਜ਼ੀ ਕੈਮਰਿਆਂ ਨੇ ਕੈਦ ਕੀਤਾ ਸੀ। ਇਸ ਦੌਰਾਨ ਉਸ ਨੇ ਚਿੱਟੇ ਰੰਗ ਦੀ ਸਵੈਟ-ਸ਼ਰਟ ਅਤੇ ਉਸੇ ਰੰਗ ਦਾ ਪਜਾਮਾ ਪਾਇਆ ਹੋਇਆ ਸੀ। ਉਨ੍ਹਾਂ ਦੀ ਸਵੈਟ ਸ਼ਰਟ 'ਤੇ ਇਕ ਸੰਦੇਸ਼ ਲਿਖਿਆ ਹੋਇਆ ਸੀ, ਜਿਸ ਨੂੰ ਪੜ੍ਹ ਕੇ ਲੋਕ ਹੈਰਾਨ ਰਹਿ ਗਏ। ਅਸਲ 'ਚ ਉਸ ਦੀ ਸਵੈਟ-ਸ਼ਰਟ 'ਤੇ ਲਿਖਿਆ ਹੋਇਆ ਸੀ, 'ਚਲੋ ਵੱਖ ਹੋ ਜਾਈਏ' (Let's Fall Apart)। ਇਸ ਦੇ ਨਾਲ ਹੀ ਇਸ 'ਤੇ ਇਕ ਸਮਾਈਲੀ ਵੀ ਬਣੀ ਹੋਈ ਸੀ। ਇਸ ਸੰਦੇਸ਼ ਨੂੰ ਪੜ੍ਹ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਹਨ। ਕਿਤੇ ਮਲਾਇਕਾ ਇਸ ਮੈਸੇਜ ਰਾਹੀਂ ਅਰਜੁਨ ਅਤੇ ਉਨ੍ਹਾਂ ਦੇ ਬ੍ਰੇਕਅੱਪ ਦੀਆਂ ਖਬਰਾਂ ਦੀ ਪੁਸ਼ਟੀ ਤਾਂ ਨਹੀਂ ਕਰ ਰਹੀ ਹੈ।

ਅਰਜੁਨ ਕਪੂਰ ਨੇ ਪਿਛਲੇ ਦਿਨੀਂ ਆਪਣੇ ਇੰਸਟਾ ਅਕਾਊਂਟ 'ਤੇ ਛੁੱਟੀਆਂ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਨ੍ਹਾਂ ਤਸਵੀਰਾਂ 'ਚ ਅਰਜੁਨ ਇਕੱਲੇ ਨਜ਼ਰ ਆ ਰਹੇ ਸਨ। ਇਸ ਦੇ ਨਾਲ ਹੀ ਉਨ੍ਹਾਂ ਦੀ ਪ੍ਰੇਮਿਕਾ ਮਲਾਇਕਾ ਨੇ ਵੀ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਇਸ ਦੇ ਨਾਲ ਹੀ ਅਰਜੁਨ ਕਪੂਰ ਨਾਲ ਹਰ ਜਗ੍ਹਾ ਨਜ਼ਰ ਆਉਣ ਵਾਲੀ ਮਲਾਇਕਾ ਵੀ ਮੁੰਬਈ 'ਚ ਏ.ਪੀ.ਢਿਲੋਂ ਵਲੋਂ ਆਯੋਜਿਤ ਇਕ ਈਵੈਂਟ 'ਚ ਇਕੱਲੀ ਪਹੁੰਚੀ। ਜਿਸ ਤੋਂ ਬਾਅਦ ਉਨ੍ਹਾਂ ਦੇ ਬ੍ਰੇਕਅੱਪ ਦੀਆਂ ਖਬਰਾਂ ਨੂੰ ਲੈ ਕੇ ਅਟਕਲਾਂ ਸ਼ੁਰੂ ਹੋ ਗਈਆਂ। ਇਸ ਤੋਂ ਇਲਾਵਾ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਅਦਾਕਾਰਾ ਨੇ ਅਰਜੁਨ ਕਪੂਰ ਤੇ ਉਸ ਦੇ ਫੈਮਿਲੀ ਮੈਂਬਰਾਂ ਨੂੰ ਸੋਸ਼ਲ ਮੀਡੀਆ ਤੋਂ ਅਨਫਾਲੋ ਕਰ ਦਿੱਤਾ ਹੈ।

ਇਸ ਦੌਰਾਨ, ਅਰਜੁਨ ਕਪੂਰ ਸੋਸ਼ਲ ਮੀਡੀਆ ਪ੍ਰਭਾਵਕ (ਇਨਫਲੂਐਂਸਰ) ਕੁਸ਼ਾ ਕਪਿਲਾ ਨੂੰ ਡੇਟ ਕਰਨ ਦੀਆਂ ਖਬਰਾਂ ਸਨ। ਹਾਲਾਂਕਿ, ਕੁਸ਼ਾ ਕਪਿਲਾ ਨੇ ਆਪਣੀ ਪ੍ਰਤੀਕਿਰਿਆ ਦੇ ਨਾਲ ਇਨ੍ਹਾਂ ਖਬਰਾਂ 'ਤੇ ਰੋਕ ਲਗਾ ਦਿੱਤੀ। ਕੁਸ਼ਾ ਨੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 'ਆਪਣੇ ਬਾਰੇ ਰੋਜ਼ਾਨਾ ਇੰਨੀ ਬਕਵਾਸ ਪੜ੍ਹਨ ਤੋਂ ਬਾਅਦ, ਮੈਨੂੰ ਆਪਣੀ ਰਸਮੀ ਜਾਣ-ਪਛਾਣ ਕਰਵਾਉਣੀ ਪਵੇਗੀ। ਹਰ ਵਾਰ ਜਦੋਂ ਮੈਂ ਮੇਰੇ ਬਾਰੇ ਕੋਈ ਬਕਵਾਸ ਪੜ੍ਹਦੀ ਹਾਂ, ਮੈਂ ਬੱਸ ਪ੍ਰਾਰਥਨਾ ਕਰਦੀ ਹਾਂ ਕਿ ਮੇਰੀ ਮੰਮੀ ਇਹ ਸਭ ਨਾ ਪੜ੍ਹੇ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network