Birthday Special: ਪਰਵੀਨ ਬਾਬੀ, ਇੱਕ ਅਜਿਹੀ ਅਦਾਕਾਰਾ ਜਿਸ ਦੀ ਰੀਲ ਤੋਂ ਜ਼ਿਆਦਾ ਚਰਚਾ 'ਚ ਰਹੀ ਰਿਅਲ ਲਵ ਲਾਈਫ

ਬਾਲੀਵੁੱਡ ਦੀਆਂ ਕਈ ਅਦਾਕਾਰਾਂ ਅਜਿਹੀਆਂ ਨੇ ਜਿਨ੍ਹਾਂ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। ਇਨ੍ਹਾਂ ਚੋਂ ਅਜਿਹੀ ਇੱਕ ਅਦਾਕਾਰਾ ਹੈ ਪਰਵੀਨ ਬਾਬੀ। ਪਰਵੀਨ ਬਾਬੀ ਨੂੰ 70 ਦੇ ਦਹਾਕੇ ਦੀ ਸਭ ਖੂਬਸੂਰਤ ਅਭਿਨੇਤਰੀਆਂ ਚੋਂ ਗਿਣੀਆ ਜਾਂਦਾ ਹੈ। ਪਰਵੀਨ ਬਾਬੀ, ਇੱਕ ਅਜਿਹੀ ਅਦਾਕਾਰਾ ਸੀ ਜਿਸ ਦੀ ਰੀਲ ਤੋਂ ਜ਼ਿਆਦਾ ਰਿਅਲ ਲਵ ਲਾਈਫ ਚਰਚਾ 'ਚ ਰਹੀ। ਆਓ ਪਰਵੀਨ ਬੌਬੀ ਦੇ ਜਨਮਦਿਨ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਕੁਝ ਖ਼ਾਸ ਗੱਲਾਂ।

Reported by: PTC Punjabi Desk | Edited by: Pushp Raj  |  April 04th 2024 02:18 PM |  Updated: April 04th 2024 02:18 PM

Birthday Special: ਪਰਵੀਨ ਬਾਬੀ, ਇੱਕ ਅਜਿਹੀ ਅਦਾਕਾਰਾ ਜਿਸ ਦੀ ਰੀਲ ਤੋਂ ਜ਼ਿਆਦਾ ਚਰਚਾ 'ਚ ਰਹੀ ਰਿਅਲ ਲਵ ਲਾਈਫ

Happy Birthday Parveen Babi:  ਬਾਲੀਵੁੱਡ ਦੀਆਂ ਕਈ ਅਦਾਕਾਰਾਂ ਅਜਿਹੀਆਂ ਨੇ ਜਿਨ੍ਹਾਂ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। ਇਨ੍ਹਾਂ ਚੋਂ ਅਜਿਹੀ ਇੱਕ ਅਦਾਕਾਰਾ ਹੈ ਪਰਵੀਨ ਬਾਬੀ। ਪਰਵੀਨ ਬਾਬੀ ਨੂੰ 70 ਦੇ ਦਹਾਕੇ ਦੀ ਸਭ ਖੂਬਸੂਰਤ ਅਭਿਨੇਤਰੀਆਂ ਚੋਂ ਗਿਣੀਆ ਜਾਂਦਾ ਹੈ। ਉਹ ਇੱਕ ਗਲੈਮਰਸ ਤੇ ਬੋਲਡ ਅਭਿਨੇਤਰੀ ਸੀ। ਆਓ ਪਰਵੀਨ ਬੌਬੀ ਦੇ ਜਨਮਦਿਨ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਕੁਝ ਖ਼ਾਸ ਗੱਲਾਂ।

ਅੱਜ ਪਰਵੀਨ ਬਾਬੀ ਦੀ 74ਵੀਂ ਬਰਥ ਐਨੇਵਰਸਰੀ ਹੈ। ਪਰਵੀਨ ਅੱਜ ਵੀ ਅਜਿਹੀ ਸ਼ਖਸੀਅਤ ਹੈ, ਜੋ ਦੁਨੀਆ ਨੂੰ ਅਲਵਿਦਾ ਕਹਿ ਕੇ ਵੀ ਲੋਕਾਂ ਦੇ ਦਿਲਾਂ-ਦਿਮਾਗ 'ਚ ਵਸੀ ਹੋਈ ਹੈ। ਪਰਵੀਨ ਬਾਬੀ ਨੂੰ ਭਾਵੇਂ ਆਪਣੇ ਕੰਮ ਵਿੱਚ ਨਾਮ ਮਿਲਿਆ ਹੋਵੇ, ਪਰ ਉਸ ਦੀ ਨਿੱਜੀ ਜ਼ਿੰਦਗੀ ਬਹੁਤ ਅਧੂਰੀ ਸੀ। ਪਰਵੀਨ ਨੇ ਉਸ ਸਮੇਂ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਉਹ ਉਸ ਸਮੇਂ ਦੀ ਸਭ ਤੋਂ ਮਹਿੰਗੀ ਅਭਿਨੇਤਰੀਆਂ ਵਿੱਚੋਂ ਇੱਕ ਸੀ।

ਪਰਵੀਨ ਬਾਬੀ ਦਾ ਜਨਮ 

ਪਰਵੀਨ ਬਾਬੀ ਦਾ ਜਨਮ 4 ਅਪ੍ਰੈਲ 1949 ਨੂੰ ਜੂਨਾਗੜ੍ਹ ਵਿੱਚ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ। ਜਦੋਂ ਪਰਵੀਨ 10 ਸਾਲਾਂ ਦੀ ਸੀ, ਉਸ ਸਮੇਂ ਅਚਾਨਕ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ। ਇਸ ਦੇ ਚਲਦੇ ਪਰਵੀਨ ਨੂੰ ਘੱਟ ਉਮਰ ਵਿੱਚ ਹੀ ਘਰ ਚਲਾਉਣ ਲਈ ਕੰਮ ਕਰਨਾ ਪਿਆ।

ਫਿਲਮਾਂ 'ਚ ਇੰਝ ਹੋਈ ਪਰਵੀਨ ਬਾਬੀ ਦੀ ਐਂਟਰੀ

ਸਾਲ 1972 ਵਿੱਚ ਮਾਡਲਿੰਗ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ, ਉਸ ਨੂੰ ਜਲਦੀ ਹੀ ਫਿਲਮਾਂ ਵਿੱਚ ਵੀ ਕੰਮ ਮਿਲ ਗਿਆ। ਪਰਵੀਨ ਦੇ ਕਰੀਅਰ ਦੀ ਪਹਿਲੀ ਫਿਲਮ 1973 'ਚ ਆਈ 'ਚਰਿਤਰਾ' ਸੀ। ਇਸ ਫਿਲਮ ਨੇ ਬਹੁਤਾ ਕਮਾਲ ਤਾਂ ਨਹੀਂ ਕੀਤਾ ਪਰ ਪਰਵੀਨ ਦਾ ਕਰੀਅਰ ਚਲਦਾ ਰਿਹਾ ਤੇ ਉਸ ਨੂੰ ਬਾਲੀਵੁੱਡ ਵਿੱਚ ਬਤੌਰ ਹੀਰੋਇਨ ਪਹਿਚਾਣ ਮਿਲੀ।

ਅਮਿਤਾਭ ਬੱਚਨ ਸਣੇ ਕਈ ਦਿੱਗਜ਼ ਕਲਾਕਾਰਾਂ ਨਾਲ ਕੀਤਾ ਕੰਮ 

ਪਰਵੀਨ ਬਾਬੀ ਨੇ ਬਾਲੀਵੁੱਡ ਦੇ ਯੰਗ ਐਂਗਰੀ ਮੈਨ ਤੋਂ ਬਿੱਗ ਬੀ ਦਾ ਖਿਤਾਬ ਹਾਸਲ ਕਰਨ ਵਾਲੇ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਨਾਲ 70 ਤੋਂ 80 ਦੇ ਦਹਾਕੇ ਵਿੱਚ ਅਮਰ ਅਕਬਰ ਐਂਥਨੀ, ਦੀਵਾਰ, ਨਮਕ ਹਲਾਲ, ਕਾਲੀਆ, ਕਾਲਾ ਪੱਥਰ, ਸ਼ਾਨ ਵਰਗੀਆਂ ਸੁਪਰਹਿੱਟ ਫਿਲਮਾਂ ਵਿੱਚ ਕੰਮ ਕੀਤਾ। ਅਮਿਤਾਬ ਬੱਚਨ ਨਾਲ ਪਰਵੀਨ ਬਾਬੀ ਦੀਆਂ ਲਗਭਗ ਸਾਰੀਆਂ ਫਿਲਮਾਂ ਸੁਪਰਹਿੱਟ ਸਾਬਿਤ ਹੋਈਆਂ। ਉਸ ਸਮੇਂ ਦੌਰਾਨ, ਉਸ ਨੇ ਮਸ਼ਹੂਰ ਟਾਈਮ ਮੈਗਜ਼ੀਨ ਦੇ ਕਵਰ 'ਤੇ ਦਿਖਾਈ ਦੇਣ ਵਾਲੀ ਪਹਿਲੀ ਭਾਰਤੀ ਅਭਿਨੇਤਰੀ ਬਣਨ ਦਾ ਖਿਤਾਬ ਵੀ ਜਿੱਤਿਆ।

ਲਵ ਲਾਈਫ ਨੂੰ ਲੈ ਕੇ ਸੁਰਖੀਆਂ 'ਚ ਰਹੀ ਪਰਵੀਨ ਬਾਬੀ

ਪਰਵੀਨ ਬਾਬੀ ਇੱਕ ਅਜਿਹੀ ਖੂਬਸੂਰਤ ਅਦਾਕਾਰਾ ਹੈ ਜਿਸ ਦੀ ਰੀਲ ਤੋਂ ਜ਼ਿਆਦਾ ਰਿਅਲ ਲਵ ਲਾਈਫ ਚਰਚਾ 'ਚ ਰਹੀ। ਪਰਵੀਨ ਬਾਬੀ ਦਾ ਕਈ ਅਦਾਕਾਰਾਂ ਨਾਲ ਅਫੇਅਰ ਰਿਹਾ ਹੈ। ਜ਼ਿਆਦਾਤਰ ਫਿਲਮਾਂ 'ਚ ਖਲਨਾਇਕ ਦਾ ਕਿਰਦਾਰ ਨਿਭਾਉਣ ਵਾਲੇ ਡੈਨੀ ਡੇਨਜੋਗਪਾ ਅਤੇ ਪਰਵੀਨ ਬਾਬੀ ਕਰੀਬ 4 ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਸਨ। ਬਾਅਦ ਵਿੱਚ ਦੋਵਾਂ ਦਾ ਬ੍ਰੇਕਅੱਪ ਹੋ ਗਿਆ। ਡੈਨੀ ਤੋਂ ਵੱਖ ਹੋਣ ਤੋਂ ਬਾਅਦ ਪਰਵੀਨ ਬਾਬੀ ਅਤੇ ਕਬੀਰ ਬੇਦੀ ਨੇੜੇ ਆ ਗਏ। ਇਹ ਰਿਸ਼ਤਾ ਵੀ ਕੁਝ ਖਾਸ ਨਹੀਂ ਕਰ ਸਕਿਆ ਅਤੇ ਦੋਵੇਂ ਵੱਖ ਹੋ ਗਏ। ਕਬੀਰ ਬੇਦੀ ਨਾਲ ਬ੍ਰੇਕਅੱਪ ਤੋਂ ਬਾਅਦ ਪਰਵੀਨ ਬਾਬੀ ਨੇ ਵਿਆਹੇ ਹੋਏ ਮਹੇਸ਼ ਭੱਟ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਸਿਗਰੇਟ, ਸ਼ਰਾਬ ਕਾਰਨ ਉਹ ਕਾਫੀ ਬੀਮਾਰ ਰਹਿਣ ਲੱਗੀ। ਇਸ ਕਾਰਨ ਮਹੇਸ਼ ਭੱਟ ਨੇ ਵੀ ਉਸ ਨੂੰ ਛੱਡ ਦਿੱਤਾ।

 ਹੋਰ ਪੜ੍ਹੋ : Neeru Bajwa: ਨੀਰੂ ਬਾਜਵਾ ਨੇ ਪੰਜਾਬੀ ਫਿਲਮ ਇੰਡਸਟਰੀ 'ਚ ਪੂਰੇ ਕੀਤੇ 20 ਸਾਲ, ਫੈਨਜ਼ ਦੇ ਰਹੇ ਵਧਾਈ

ਪਰਵੀਨ ਬਾਬੀ ਦਾ ਆਖ਼ਰੀ ਸਮਾਂ ਸੀ ਬੇਹੱਦ ਦਰਦਨਾਕ

ਪਰਵੀਨ ਆਪਣੇ ਆਖਰੀ ਸਮੇਂ ਵਿੱਚ ਇੱਕਲੀ ਸੀ, ਲਗਾਤਾਰ ਸ਼ਰਾਬ ਤੇ ਸਿਗਰੇਟ ਦੇ ਸੇਵਨ ਕਾਰਨ ਉਸ ਨੂੰ ਸਿਜ਼ੋਫ੍ਰੇਨੀਆ ਨਾਮਕ ਬਿਮਾਰੀ ਹੋ ਗਈ। 20 ਜਨਵਰੀ 2005 ਨੂੰ ਉਸ ਦੀ ਮੌਤ ਹੋ ਗਈ। ਤਿੰਨ ਦਿਨਾਂ ਤੱਕ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਾ। ਰਿਪੋਰਟ ਮੁਤਾਬਕ ਤਿੰਨ ਦਿਨਾਂ ਤੋਂ ਉਸ ਦੇ ਘਰ ਦੇ ਬਾਹਰ ਦੁੱਧ ਅਤੇ ਅਖਬਾਰ ਪਏ ਸਨ। ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੋਸਟਮਾਰਟਮ ਰਿਪੋਰਟ ਮੁਤਾਬਕ ਉਸ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਖਾਣਾ ਖਾਧਾ ਸੀ। ਇਸ ਤੋਂ ਇਲਾਵਾ ਕੁਝ ਨਹੀਂ। ਇਸ ਤਰ੍ਹਾਂ ਪਰਵੀਨ ਦੀ ਮੌਤ ਇੱਕ ਦਰਦਨਾਕ ਰਾਜ਼ ਬਣ ਕੇ ਰਹਿ ਗਿਆ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network