Alia Bhatt B'day: 'ਸਟੂਡੈਂਟ ਆਫ ਦਿ ਈਅਰ' ਨਹੀਂ ਸਗੋਂ ਇਹ ਸੀ ਆਲੀਆ ਭੱਟ ਦੀ ਪਹਿਲੀ ਫਿਲਮ, ਜਾਣੋ ਅਦਾਕਾਰਾ ਬਾਰੇ ਦਿਲਚਸਪ ਗੱਲਾਂ
Happy Birthday Alia Bhatt : ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ, ਜਿਸ 'ਤੇ ਦੇਸ਼ ਅਤੇ ਦੁਨੀਆ ਤੋਂ ਉਨ੍ਹਾਂ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। ਵੱਡੀ ਗਿਣਤੀ 'ਚ ਫੈਨਜ਼ ਆਲੀਆ ਨੂੰ ਜਨਮਦਿਨ 'ਤੇ ਵਧਾਈ ਦੇ ਰਹੇ ਹਨ।
ਆਲੀਆ (Alia Bhatt) ਦਾ ਜਨਮ 15 ਮਾਰਚ 1993 ਨੂੰ ਮੁੰਬਈ 'ਚ ਹੋਇਆ ਸੀ। ਉਹ ਮਸ਼ਹੂਰ ਨਿਰਦੇਸ਼ਕ ਮਹੇਸ਼ ਭੱਟ ਅਤੇ ਸੋਨੀ ਰਾਜ਼ਦਾਨ ਦੀ ਬੇਟੀ ਹੈ। ਆਲੀਆ ਨੇ ਬਾਲ ਕਲਾਕਾਰ ਦੇ ਤੌਰ 'ਤੇ ਵੀ ਫਿਲਮਾਂ 'ਚ ਕੰਮ ਕੀਤਾ ਹੈ। ਕ ਆਲੀਆ ਭੱਟ ਪਹਿਲੀ ਵਾਰ ਵੱਡੇ ਪਰਦੇ 'ਤੇ ਸਾਲ 1999 'ਚ ਨਜ਼ਰ ਆਈ ਸੀ। ਉਸ ਨੇ ਅਕਸ਼ੈ ਕੁਮਾਰ ਅਤੇ ਪ੍ਰਿਤੀ ਜ਼ਿੰਟਾ ਦੀ ਫਿਲਮ 'ਸੰਘਰਸ਼' 'ਚ ਅਹਿਮ ਭੂਮਿਕਾ ਨਿਭਾਈ ਸੀ। ਇਸ ਫਿਲਮ 'ਚ ਉਹ ਪ੍ਰੀਤੀ ਜ਼ਿੰਟਾ ਦੇ ਬਚਪਨ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਈ ਸੀ। ਉਸ ਫਿਲਮ 'ਚ ਆਲੀਆ ਦਾ ਰੋਲ ਛੋਟਾ ਸੀ ਪਰ ਉਸ ਨੇ ਆਪਣੀ ਛਾਪ ਛੱਡੀ ਸੀ।
ਆਲੀਆ ਬਾਲੀਵੁੱਡ ਦੀਆਂ ਮਸ਼ਹੂਰ ਅਤੇ ਸਫਲ ਅਭਿਨੇਤਰੀਆਂ ਵਿੱਚੋਂ ਇੱਕ ਹੈ। ਫਿਲਮੀ ਪਿਛੋਕੜ ਤੋਂ ਆਉਣ ਵਾਲੀ, ਆਲੀਆ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ ਹੈ। ਸਾਲ 2012 'ਚ 'ਸਟੂਡੈਂਟ ਆਫ ਦਿ ਈਅਰ' ਨਾਲ ਬਾਲੀਵੁੱਡ 'ਚ ਆਪਣੀ ਸ਼ੁਰੂਆਤ ਤੋਂ ਬਾਅਦ, ਆਲੀਆ ਨੇ ਇੱਕ ਦਹਾਕੇ ਤੋਂ ਵੱਧ ਦੇ ਆਪਣੇ ਕਰੀਅਰ ਵਿੱਚ ਕਈ ਬਲਾਕਬਸਟਰ ਫਿਲਮਾਂ ਦਿੱਤੀਆਂ ਹਨ। ਅਦਾਕਾਰੀ ਤੋਂ ਇਲਾਵਾ ਆਲੀਆ ਬਿਜ਼ਨੈਸ 'ਚ ਵੀ ਅੱਗੇ ਹੈ।
ਕਰਨ ਜੌਹਰ ਨੇ ਆਲੀਆ ਭੱਟ ਦਾ ਡੈਬਿਊ ਕੀਤਾ ਸੀ। ਆਲੀਆ ਨੇ ਆਪਣੀ ਪਹਿਲੀ ਫਿਲਮ ਤੋਂ ਹੀ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਉਹ 'ਸਟੂਡੈਂਟ ਆਫ ਦਿ ਈਅਰ' 'ਚ ਵਰੁਣ ਧਵਨ ਅਤੇ ਸਿਧਾਰਥ ਮਲਹੋਤਰਾ ਨਾਲ ਨਜ਼ਰ ਆਈ ਸੀ। ਉਨ੍ਹਾਂ ਨੇ ਆਪਣੇ ਕਰੀਅਰ 'ਚ ਕਈ ਸ਼ਾਨਦਾਰ ਫਿਲਮਾਂ ਕੀਤੀਆਂ ਹਨ। ਇਨ੍ਹਾਂ 'ਚ ਹਾਈਵੇਅ, ਡੀਅਰ ਜ਼ਿੰਦਗੀ, ਬਦਰੀਨਾਥ ਕੀ ਦੁਲਹਨੀਆ, ਗਲੀਬੁਆਏ, ਐ ਦਿਲ ਹੈ ਮੁਸ਼ਕਿਲ, ਰਾਜ਼ੀ, ਡਾਰਲਿੰਗਸ, ਗੰਗੂਬਾਈ ਕਾਠੀਆਵਾੜੀ, ਬ੍ਰਹਮਾਸਤਰ ਅਤੇ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਵਰਗੀਆਂ ਫਿਲਮਾਂ ਦੇ ਨਾਂ ਸ਼ਾਮਲ ਹਨ। ਹਰ ਫਿਲਮ ਦੇ ਨਾਲ ਆਲੀਆ ਦੀ ਐਕਟਿੰਗ ਵਿੱਚ ਸੁਧਾਰ ਹੋਇਆ ਹੈ।
ਹੋਰ ਪੜ੍ਹੋ: ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਹਸਪਾਤਲ 'ਚ ਦਾਖਲ, ਜਾਣੋ ਅਦਾਕਾਰ ਦਾ ਹੈਲਥ ਅਪਡੇਟ
ਫੋਰਬਸ ਦੀ ਇੱਕ ਰਿਪੋਰਟ ਮੁਤਾਬਕ ਆਲੀਆ ਭੱਟ ਦੀ ਕੁੱਲ ਜਾਇਦਾਦ ਲਗਭਗ 299 ਕਰੋੜ ਰੁਪਏ ਹੈ। ਆਲੀਆ ਕਿਸੇ ਵੀ ਫਿਲਮ ਲਈ 20 ਕਰੋੜ ਰੁਪਏ ਚਾਰਜ ਕਰਦੀ ਹੈ। ਉਹ ਇਸ਼ਤਿਹਾਰਬਾਜ਼ੀ ਲਈ ਲਗਭਗ 1-2 ਕਰੋੜ ਰੁਪਏ ਚਾਰਜ ਕਰਦੀ ਹੈ। ਉਹ ਇੰਡਸਟਰੀ ਵਿੱਚ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਬਾਲੀਵੁੱਡ ਅਦਾਕਾਰਾ ਹੈ। ਇੱਕ ਬਿਜ਼ਨੈੱਸ ਵੂਮੈਨ ਦੇ ਰੂਪ ਵਿੱਚ ਆਲੀਆ ਦਾ ਸਫ਼ਰ ਸਟਾਈਲ ਕਰੈਕਰ ਨਾਲ ਸ਼ੁਰੂ ਹੋਇਆ।ਆਲੀਆ ਭੱਟ ਨੇ ਮਾਵਾਂ ਅਤੇ ਬੱਚਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਐਡ-ਏ-ਮਾਮਾ ਦੀ ਸ਼ੁਰੂਆਤ ਕੀਤੀ। ਖਬਰਾਂ ਮੁਤਾਬਕ ਆਲੀਆ ਧੂਪ ਸਟਿਕਸ ਅਤੇ ਧੂਪ ਬਣਾਉਣ ਵਾਲੀ ਕੰਪਨੀ ਵਿੱਚ ਵੀ ਨਿਵੇਸ਼ ਕਰਦੀ ਹੈ।
-