Guru Dutt Birth Anniversary: ਇੱਕ ਕਮੀਜ਼ ਦੇ ਕਾਰਨ ਗੁਰੂ ਦੱਤ ਤੇ ਦੇਵ ਆਨੰਦ ਬਣੇ ਸੀ ਚੰਗੇ ਦੋਸਤ, ਜਾਣੋ ਇਹ ਦਿਲਚਸਪ ਕਹਾਣੀ

ਭਾਰਤੀ ਸਿਨੇਮਾ ਵਿੱਚ ਕਈ ਅਜਿਹੇ ਕਲਾਕਾਰ ਹੋਏ ਹਨ, ਜਿਨ੍ਹਾਂ ਨੇ ਇੰਡਸਟਰੀ ਨੂੰ ਇੱਕ ਵੱਖਰੇ ਪੱਧਰ ‘ਤੇ ਲੈ ਕੇ ਜਾਇਆ ਹੈ। ਫਿਲਮ ਨਿਰਮਾਤਾ, ਅਭਿਨੇਤਾ, ਨਿਰਮਾਤਾ ਅਤੇ ਲੇਖਕ ਗੁਰੂ ਦੱਤ ਉਨ੍ਹਾਂ ਵਿੱਚੋਂ ਇੱਕ ਹਨ।ਹਿੰਦੀ ਸਿਨੇਮਾ ਦੇ ਦਿੱਗਜ਼ ਅਦਾਕਾਰ ਗੁਰੂ ਦੱਤ ਦਾ ਅੱਜ ਜਨਮਦਿਨ ਹੈ। ਆਓ ਜਾਣਦੇ ਹਾਂ ਕਿਵੇਂ ਇੱਕ ਕਮੀਜ਼ ਦੇ ਕਾਰਨ ਗੁਰੂ ਦੱਤ ਤੇ ਦੇਵ ਆਨੰਦ ਦੀ ਦੋਸਤੀ ਹੋਈ ਸੀ।

Reported by: PTC Punjabi Desk | Edited by: Pushp Raj  |  July 10th 2023 03:51 PM |  Updated: July 10th 2023 03:51 PM

Guru Dutt Birth Anniversary: ਇੱਕ ਕਮੀਜ਼ ਦੇ ਕਾਰਨ ਗੁਰੂ ਦੱਤ ਤੇ ਦੇਵ ਆਨੰਦ ਬਣੇ ਸੀ ਚੰਗੇ ਦੋਸਤ, ਜਾਣੋ ਇਹ ਦਿਲਚਸਪ ਕਹਾਣੀ

​​Guru Dutt Birth Anniversary: ਹਿੰਦੀ ਸਿਨੇਮਾ ਦੇ ਦਿੱਗਜ਼ ਅਦਾਕਾਰ ਗੁਰੂ ਦੱਤ ਦਾ ਅੱਜ ਜਨਮਦਿਨ ਹੈ। ਦੱਸ ਦਈਏ ਅਦਾਕਾਰੀ ਤੋਂ ਲੈ ਕੇ ਡਾਇਰੈਕਸ਼ਨ ਤੱਕ ਦੁਨੀਆ ਗੁਰੂ ਦੀ ਦੀਵਾਨੀ ਸੀ। ਉਨ੍ਹਾਂ ਨੇ ਨਿਰਦੇਸ਼ਨ, ਲੇਖਣ, ਅਦਾਕਾਰੀ, ਕੋਰੀਓਗ੍ਰਾਫਰ ਅਤੇ ਨਿਰਮਾਤਾ ਦੇ ਹਰ ਖੇਤਰ ਵਿੱਚ ਸ਼ਾਨਦਾਰ ਕੰਮ ਕੀਤਾ ਹੈ। ਉਨ੍ਹਾਂ ਨਾਲ ਕੰਮ ਕਰਨਾ ਹਰ ਐਕਟਰ ਦਾ ਸੁਪਨਾ ਹੁੰਦਾ ਹੈ।

ਭਾਰਤੀ ਸਿਨੇਮਾ ਵਿੱਚ ਕਈ ਅਜਿਹੇ ਕਲਾਕਾਰ ਹੋਏ ਹਨ, ਜਿਨ੍ਹਾਂ ਨੇ ਇੰਡਸਟਰੀ ਨੂੰ ਇੱਕ ਵੱਖਰੇ ਪੱਧਰ ‘ਤੇ ਲੈ ਕੇ ਜਾਇਆ ਹੈ। ਫਿਲਮ ਨਿਰਮਾਤਾ, ਅਭਿਨੇਤਾ, ਨਿਰਮਾਤਾ ਅਤੇ ਲੇਖਕ ਗੁਰੂ ਦੱਤ ਉਨ੍ਹਾਂ ਵਿੱਚੋਂ ਇੱਕ ਹਨ।ਹਿੰਦੀ ਸਿਨੇਮਾ ਦੇ ਦਿੱਗਜ਼ ਅਦਾਕਾਰ ਗੁਰੂ ਦੱਤ ਦੇ ਜਨਮਦਿਨ ਦੇ ਮੌਕੇ 'ਤੇ ਜਾਣਦੇ ਹਾਂ ਕਿ ਕਿੰਝ ਇੱਕ ਕਮੀਜ਼ ਦੇ ਕਾਰਨ ਗੁਰੂ ਦੱਤ ਤੇ ਦੇਵ ਆਨੰਦ ਦੀ ਦੋਸਤੀ ਹੋਈ ਸੀ। 

ਗੁਰੂ ਦੱਤ ਦਾ ਜਨਮ ਤੇ ਪਰਿਵਾਰ

ਗੁਰੂ ਦੱਤ ਦਾ ਜਨਮ 9 ਜੁਲਾਈ 1925 ਨੂੰ ਕਰਨਾਟਕ ਦੇ ਇੱਕ ਛੋਟੇ ਜਿਹੇ ਪਿੰਡ ਪਾਦੂਕੋਣ ਵਿੱਚ ਹੋਇਆ। ਸ਼ਿਵਸ਼ੰਕਰ ਪਾਦੁਕੋਣ ਅਤੇ ਵਸੰਤੀ ਪਾਦੁਕੋਣ ਦੇ ਘਰ ਜਨਮੇ, ਗੁਰੂ ਦਾ ਅਸਲੀ ਨਾਮ ਵਸੰਤ ਕੁਮਾਰ ਪਾਦੂਕੋਣ ਸੀ। ਉਨ੍ਹਾਂ ਦੇ ਪਿਤਾ ਇੱਕ ਹੈੱਡਮਾਸਟਰ ਸੀ, ਜੋ ਬਾਅਦ ਵਿੱਚ ਇੱਕ ਬੈਂਕ ਵਿੱਚ ਸ਼ਾਮਲ ਹੋਏ। ਉੱਥੇ ਮਾਂ ਅਧਿਆਪਕਾ ਸੀ। ਬਚਪਨ ਤੋਂ ਹੀ ਆਰਥਿਕ ਤੰਗੀ ਨਾਲ ਜੂਝ ਰਹੇ ਗੁਰੂ ਦੱਤ ਨੇ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ। ਉਹ ਕਦੇ ਕਾਲਜ ਨਹੀਂ ਗਏ ਸੀ।

ਕਿੰਝ ਦੋਸਤ ਬਣੇ ਗੁਰੂ ਦੱਤ ਤੇ ਦੇਵ ਆਨੰਦ 

ਗੁਰੂ ਦੱਤ ਨੂੰ ਪ੍ਰਭਾਤ ਫਿਲਮ ਕੰਪਨੀ ਵਿੱਚ ਕੋਰੀਓਗ੍ਰਾਫਰ ਵਜੋਂ ਕੰਮ ਕੀਤਾ ਸੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਐਕਟਰ ਅਤੇ ਸਹਾਇਕ ਨਿਰਦੇਸ਼ਕ ਦਾ ਕੰਮ ਦਿੱਤਾ ਗਿਆ। ਇੱਥੇ ਹੀ ਉਨ੍ਹਾਂ ਰਹਿਮਾਨ ਅਤੇ ਦੇਵ ਆਨੰਦ ਨੇ ਗੁਰੂ ਦੱਤ ਨਾਲ ਮੁਲਾਕਾਤ ਕੀਤੀ।

ਕੁਝ ਦਿਨਾਂ ਬਾਅਦ, ਜਦੋਂ ਦੇਵ ਨੇ ਗੁਰੂ ਦੱਤ  ਨੂੰ ਆਪਣੀ ਕਮੀਜ਼ ਪਹਿਨੇ ਹੋਏ ਦੇਖਿਆ, ਤਾਂ ਉਸ ਨੇ ਉਨ੍ਹਾਂ ਕੋਲੋਂ ਪੁੱਛਿਆ ਕਿ ਉਨ੍ਹਾਂ ਨੇ ਆਪਣੀ ਕਮੀਜ਼ ਕਿਉਂ ਪਾਈ ਹੋਈ ਹੈ। ਇਸ ‘ਤੇ ਗੁਰੂ ਦੱਤ ਨੇ ਸਿਰਫ਼ ਜਵਾਬ ਦਿੱਤਾ ਕਿ ਉਨ੍ਹਾਂ ਕੋਲ ਪਹਿਨਣ ਲਈ ਕੁਝ ਨਹੀਂ ਸੀ, ਇਸ ਲਈ ਉਹ ਲਾਂਡਰੀ ਤੋਂ ਇਹ ਕਮੀਜ਼ ਲੈ ਆਏ। ਇਹ ਉਹੀ ਪਲ ਸੀ ਜਦੋਂ ਦੇਵ ਅਤੇ ਗੁਰੂ ਦਾ ਰਿਸ਼ਤਾ ਭਰਾਵਾਂ ਵਰਗਾ ਹੋ ਗਿਆ ਸੀ।

9 ਅਕਤੂਬਰ 1964 ਦੀ ਸ਼ਾਮ ਨੂੰ ਗੁਰੂ ਦੱਤ ਨੇ ਦੋਸਤ ਅਬਰਾਰ ਨਾਲ ਕਾਫੀ ਗੱਲਾਂ ਕੀਤੀਆਂ। ਦੋਵਾਂ ਨੇ ਆਪਣੀ ਫ਼ਿਲਮ ਨੂੰ ਲੈ ਕੇ ਕਾਫੀ ਚਰਚਾ ਕੀਤੀ ਸੀ। ਪਰ ਕੌਣ ਜਾਣਦਾ ਸੀ ਕਿ ਅਗਲੀ ਸਵੇਰ ਹਿੰਦੀ ਸਿਨੇਮਾ ਦਾ ਹੀਰਾ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਜਾਵੇਗਾ। ਗੁਰੂ ਦੱਤ 10 ਅਕਤੂਬਰ ਦੀ ਸਵੇਰ ਨੂੰ ਆਪਣੇ ਅੱਧ-ਪੜ੍ਹੇ ਨਾਵਲ ਨਾਲ ਮ੍ਰਿਤਕ ਪਾਏ ਗਏ ਸਨ। ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ, ਖਾਸ ਕਰਕੇ ਦੇਵ ਆਨੰਦ ਨੂੰ।

 ਹੋਰ ਪੜ੍ਹੋ: 'Jawan' Prevue : ਸ਼ਾਹਰੁਖ ਖ਼ਾਨ ਦੀ ਫ਼ਿਲਮ 'ਜਵਾਨ' ਦਾ ਪ੍ਰੀਵਿਊ ਹੋਇਆ ਰਿਲੀਜ਼, ਕਿੰਗ ਖ਼ਾਨ ਦਾ ਐਕਸ਼ਨ ਅਵਾਤਾਰ ਵੇਖ ਫੈਨਜ਼ ਹੋਏ ਹੈਰਾਨ

50 ਦੇ ਦਹਾਕੇ ਦੇ ਚੋਟੀ ਦੇ ਫ਼ਿਲਮ ਨਿਰਮਾਤਾਵਾਂ ਦੀ ਸੂਚੀ ਵਿੱਚ ਸ਼ਾਮਲ ਗੁਰੂ ਦੱਤ ਨੇ ਆਪਣੇ ਫ਼ਿਲਮੀ ਕਰੀਅਰ ਵਿੱਚ ਕਈ ਸ਼ਾਨਦਾਰ ਫਿਲਮਾਂ ਦਿੱਤੀਆ। ਉਨ੍ਹਾਂ ਨੇ ਬਹੁਤ ਛੋਟੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network