Gurpreet Ghuggi: ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਕੀਤਾ ਵੱਡਾ ਖੁਲਾਸਾ, ਐਕਟਰ ਨਹੀਂ ਸਗੋਂ ਬਨਣਾ ਚਾਹੁੰਦੇ ਸੀ ਕਬਾੜੀਆ
Gurpreet Ghuggi on The Kapil Sharma Show: ਪੰਜਾਬੀ ਐਕਟਰ ਗੁਰਪ੍ਰੀਤ ਘੁੱਗੀ ਇਨ੍ਹੀਂ ਦਿਨੀਂ ਗਿੱਪੀ ਗਰੇਵਾਲ ਨਾਲ ਆਪਣੀ ਆਉਣ ਵਾਲੀ ਫ਼ਿਲਮ ‘ਕੈਰੀ ਆਨ ਜੱਟਾ 3’ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਹਾਲ ਹੀ ‘ਚ ‘ਕੈਰੀ ਆਨ ਜੱਟਾ 3’ ਦੀ ਟੀਮ ਵੱਲੋਂ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ।
ਦ ਕਪਿਲ ਸ਼ਰਮਾ ਸ਼ੋਅ ਦੇ ਅਗਲੇ ਐਪੀਸੋਡ ਵਿੱਚ ਯਾਨੀ 11 ਜੂਨ ਦੇ ਐਪੀਸੋਡ ‘ਚ ਪੰਜਾਬੀ ਫ਼ਿਲਮ ਕੈਰੀ ਆਨ ਜੱਟਾ 3 ਦੀ ਕਾਸਟ ਨਜ਼ਰ ਆਵੇਗੀ। ਹਾਲ ਹੀ ਵਿੱਚ ਸ਼ੋਅ ਦਾ ਇੱਕ ਨਵਾਂ ਐਪੀਸੋਡ ਸ਼ੂਟ ਕੀਤਾ ਗਿਆ, ਜਿੱਥੇ ਐਕਟਰ ਗਿੱਪੀ ਗਰੇਵਾਲ, ਸੋਨਮ ਬਾਜਵਾ, ਕਵਿਤਾ ਕੌਸ਼ਿਕ ਅਤੇ ਗੁਰਪ੍ਰੀਤ ਘੁੱਗੀ ਇਸ ਮੌਕੇ ਮਹਿਮਾਨ ਵਜੋਂ ਪਹੁੰਚੇ।
ਹਾਲ ਹੀ ਵਿੱਚ, ਮੇਕਰਸ ਨੇ ਸ਼ੋਅ ਦਾ ਇੱਕ ਨਵਾਂ ਪ੍ਰੋਮੋ ਸ਼ੇਅਰ ਕੀਤਾ, ਜਿਸ ਵਿੱਚ ਹਰ ਕੋਈ ਹੱਸਦਾ ਤੇ ਮਜ਼ਾਕ ਕਰਦਾ ਨਜ਼ਰ ਆ ਰਿਹਾ ਹੈ। ਗੱਲਬਾਤ ਦੌਰਾਨ ਕਪਿਲ ਨੇ ਖੁਲਾਸਾ ਕੀਤਾ ਕਿ ਕਾਮੇਡੀਅਨ ਗੁਰਪ੍ਰੀਤ ਘੁੱਗੀ ਹਮੇਸ਼ਾ ਸਬਜ਼ੀ ਵੇਚਣ ਵਾਲਾ ਬਣਨਾ ਚਾਹੁੰਦਾ ਸੀ।
ਇਸ ਗੱਲ ਦੀ ਹਾਮੀ ਭਰਦਿਆਂ ਗੁਰਪ੍ਰੀਤ ਨੇ ਦੱਸਿਆ ਕਿ ਬਚਪਨ ਵਿੱਚ ਉਹ ਸਬਜ਼ੀ ਵੇਚਣ ਜਾਂ ਕਬਾੜੀਆ ਬਣਨ ਬਾਰੇ ਸੋਚਦਾ ਸੀ। ਉਨ੍ਹਾਂ ਕਿਹਾ- ‘ਇਹ ਬਿਲਕੁਲ ਸੱਚ ਹੈ ਕਿ ਜਦੋਂ ਅਸੀਂ ਕਿਸੇ ਚੀਜ਼ ਬਾਰੇ ਨਹੀਂ ਜਾਂਦੇ, ਤਾਂ ਸਾਡੇ ਸੁਪਨੇ ਵੀ ਬਹੁਤ ਛੋਟੇ ਹੁੰਦੇ ਹਨ।
ਉਸ ਸਮੇਂ ਮੇਰੇ ਵੱਡੇ ਸੁਪਨੇ ਵੀ ਅਜਿਹੇ ਸੀ ਕਿ ਜਾਂ ਤਾਂ ਮੈਂ ਸਬਜ਼ੀ ਦਾ ਕੰਮ ਕਰਾਂਗਾ ਜਾਂ ਕਬਾੜ ਦਾ ਕੰਮ ਕਰਾਂਗਾ। ਵੀਡੀਓ ਵਿੱਚ ਗੁਰਪ੍ਰੀਤ ਨੇ ਵੀ ਸਕਰੈਪ ਡੀਲਰ ਦੀ ਨਕਲ ਕੀਤੀ, ਜਿਸ ਨੂੰ ਸੁਣ ਕੇ ਸਾਰੇ ਹੱਸਣ ਲੱਗੇ। ਸ਼ੋਅ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਸੁਰਖੀਆਂ ‘ਚ ਹੈ।
ਹਾਲ ਹੀ ‘ਚ ਐਕਟਰਸ ਅਰਚਨਾ ਪੂਰਨ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤੀ ਸੀ ਜੋ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਕਪਿਲ ਸ਼ਰਮਾ ਅਤੇ ਆਮਿਰ ਖ਼ਾਨ ਇਕੱਠੇ ਗਜ਼ਲ ਗਾਉਂਦੇ ਨਜ਼ਰ ਆ ਰਹੇ ਹਨ। ਆਮਿਰ ਨੇ ਹਾਲ ਹੀ ‘ਚ ‘ਕੈਰੀ ਆਨ ਜੱਟਾ 3’ ਅਤੇ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਕਲਾਕਾਰਾਂ ਨੂੰ ਆਪਣੇ ਘਰ ਪਾਰਟੀ ਲਈ ਸੱਦਾ ਦਿੱਤਾ ਸੀ। ਇਹ ਵੀਡੀਓ ਉਸੇ ਦੌਰ ਦੀ ਹੈ ਜਿਸ ਨੂੰ ਅਰਚਨਾ ਪੂਰਨ ਸਿੰਘ ਨੇ ਸ਼ੇਅਰ ਕੀਤਾ ਸੀ।
ਹੋਰ ਪੜ੍ਹੋ: 'Gadar 2': ਫ਼ਿਲਮ 'ਗਦਰ 2' ਦਾ ਟੀਜ਼ਰ ਰਿਲੀਜ਼, ਮੁੜ ਪੁਰਾਣੇ ਅੰਦਾਜ਼ 'ਚ ਨਜ਼ਰ ਆਏ ਸੰਨੀ ਦਿਓਲ, ਵੇਖੋ ਵੀਡੀਓ
ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ 3’ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਫ਼ਿਲਮ ‘ਚ ਗੁਰਪ੍ਰੀਤ ਘੁੱਗੀ ਤੋਂ ਇਲਾਵਾ ਪੰਜਾਬ ਤੋਂ ਸੋਨਮ ਬਾਜਵਾ, ਬਿੰਨੂ ਢਿੱਲੋਂ ਅਤੇ ਜਸਵਿੰਦਰ ਭੱਲਾ ਵੀ ਅਹਿਮ ਭੂਮਿਕਾ ‘ਚ ਹਨ।
- PTC PUNJABI