ਤੰਗੀ ‘ਚ ਗੁਜ਼ਾਰੇ ਗੁਰਮੀਤ ਚੌਧਰੀ ਨੇ ਦਿਨ, ਫਿਰ 'ਰਾਮ' ਬਣ ਕੇ ਇਸ ਤਰ੍ਹਾਂ ਘਰ-ਘਰ ‘ਚ ਬਣਾਈ ਪਛਾਣ
ਅਦਾਕਾਰ ਗੁਰਮੀਤ ਚੌਧਰੀ (Gurmeet Choudhary) ਦਾ ਅੱਜ ਜਨਮ ਦਿਨ (Birthday) ਹੈ।ਇਸ ਮੌਕੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਅਤੇ ਸੰਘਰਸ਼ ਦੇ ਦਿਨਾਂ ‘ਤੇ ਇੱਕ ਝਾਤ ਪਾਵਾਂਗੇ ਕਿ ਕਿਸ ਤਰ੍ਹਾਂ ਅਚਾਨਕ ਮੁੰਬਈ ਆਉਣ ‘ਤੇ ਉਨ੍ਹਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ।
ਗੁਰਮੀਤ ਚੌਧਰੀ ਮਹਿਜ਼ ਚਾਲੀ ਰੁਪਏ ‘ਚ ਆਪਣੇ ਸਾਰੇ ਦਿਨ ਦਾ ਖਰਚਾ ਚਲਾਉਂਦੇ ਸਨ। ਉਨ੍ਹਾਂ ਦੇ ਦਿਲ ‘ਚ ਅਦਾਕਾਰ ਬਣਨ ਦੀ ਰੀਝ ਸੀ ਅਤੇ ਆਪਣੀ ਇਸ ਰੀਝ ਨੂੰ ਪੂਰਾ ਕਰਨ ਦੇ ਲਈ ਉਨ੍ਹਾਂ ਨੇ ਅਣਥੱਕ ਮਿਹਨਤ ਕੀਤੀ । ਜਿਸ ਦੀ ਬਦੌਲਤ ਉਹ ਇੰਡਸਟਰੀ ‘ਚ ਖੁਦ ਨੂੰ ਸਥਾਪਿਤ ਕਰ ਸਕੇ ।ਗੁਰਮੀਤ ਚੌਧਰੀ ਜਦੋਂ ਪਹਿਲੀ ਵਾਰ ਮੁੰਬਈ ਆਏ ਤਾਂ ਉਨ੍ਹਾਂ ਦੇ ਪਿਤਾ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਅਦਾਕਾਰ ਬਣਨ ਦੇ ਲਈ ਕੀ ਕਰਨਾ ਪੈਂਦਾ ਹੈ ।ਉਨ੍ਹਾਂ ਨੂੰ ਅਚਾਨਕ ਹੀ ਮੁੰਬਈ ਆਉਣਾ ਪਿਆ ਸੀ ਅਤੇ ਕੈਂਟ ਏਰੀਆ ਸਥਿਤ ਉਹ ਇੱਕ ਗੈਸਟ ਹਾਊਸ ‘ਚ ਰੁਕੇ ਸਨ । ਇਸ ਗੈਸਟ ਹਾਊਸ ਦਾ ਕਿਰਾਇਆ ਚਾਲੀ ਰੁਪਏ ਸੀ ।
ਹੋਰ ਪੜ੍ਹੋ : ਸ੍ਰੀ ਗੁਰੁ ਹਰਿ ਰਾਏ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਦਰਸ਼ਨ ਔਲਖ ਨੇ ਦਿੱਤੀ ਵਧਾਈ
ਉਹ ਇੱਥੋਂ ਹੀ ਅੰਧੇਰੀ ਜਾਣ ਦੇ ਲਈ ਬੱਸ ਫੜਦੇ ਸਨ ਅਤੇ ਫਿਰ ਡਾਇਰੈਕਟਰਾਂ ਦੇ ਦਫਤਰਾਂ ‘ਚ ਰੋਲ ਪਾਉਣ ਦੇ ਲਈ ਚੱਕਰ ਕੱਟਦੇ ਰਹਿੰਦੇ ਸਨ।ਉਨ੍ਹਾਂ ਨੂੰ ਮਹਿਜ਼ ਚਾਲੀ ਰੁਪਏ ਦਿਨ ਦੇ ਖਰਚ ਦੇ ਲਈ ਮਿਲਦੇ ਸਨ । ਜਿਸ ‘ਚ ਛੇ ਰੁਪਏ ਬੱਸ ਦੀ ਟਿਕਟ ਅਤੇ ਨੌ ਰੁਪਏ ਟ੍ਰੇਨ ਦਾ ਇੱਕ ਪਾਸੇ ਦਾ ਕਿਰਾਇਆ । ਉਨ੍ਹਾਂ ਦਾ ਖਾਣਾ ਮਾਂ ਟਿਫਨ ‘ਚ ਪੈਕ ਕਰਕੇ ਦਿੰਦੀ ਸੀ।ਪਰ ਜੇ ਕਈ ਵਾਰ ਕੰਮ ਕਾਜ ਲੱਭਣ ਦੇ ਸਿਲਸਿਲੇ ‘ਚ ਦੇਰ ਹੋ ਜਾਂਦੀ ਤਾਂ ਉਨ੍ਹਾਂ ਪੈਸਿਆਂ ਵਿੱਚੋਂ ਹੀ ਹੋਰ ਖਾਣੇ ਦੇ ਲਈ ਉਨ੍ਹਾਂ ਨੂੰ ਮੈਨੇਜ ਕਰਨਾ ਪੈਂਦਾ ਸੀ।ਉਹ ਹਰ ਦਿਨ ਚਾਰ ਪੰਜ ਆਡੀਸ਼ਨ ਦਿੰਦੇ ਸਨ । ਪਰ ਕਿਤਿਓਂ ਵੀ ਉਨ੍ਹਾਂ ਨੂੰ ਹਾਂ ਨਹੀਂ ਹੋਈ ਅਤੇ ਇਹ ਸਿਲਸਿਲਾ ਚਾਰ ਸਾਲ ਤੱਕ ਇਸੇ ਤਰ੍ਹਾਂ ਚੱਲਦਾ ਰਿਹਾ ।ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਲਗਾਤਾਰ ਕੋਸ਼ਿਸ਼ ਕਰਦੇ ਰਹੇ ।
ਗੁਰਮੀਤ ਚੌਧਰੀ ਨੂੰ ‘ਰਮਾਇਣ’ ਸੀਰੀਅਲ ‘ਚ ਪਹਿਲੀ ਬ੍ਰੇਕ ਮਿਲੀ । ਜਿਸ ‘ਚ ਉਨ੍ਹਾਂ ਨੇ ਭਗਵਾਨ ਸ੍ਰੀ ਰਾਮ ਚੰਦਰ ਦਾ ਕਿਰਦਾਰ ਨਿਭਾਇਆ ਸੀ।ਇਸ ਤੋਂ ਬਾਅਦ ਅਦਾਕਾਰ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਕਈ ਪ੍ਰੋਜੈਕੇਟ ਉਨ੍ਹਾਂ ਨੂੰ ਮਿਲਦੇ ਗਏ ।
ਦੇਬੀਨਾ ਬੈਨਰਜੀ ਨਾਲ ਵਿਆਹ
ਗੁਰਮੀਤ ਚੌਧਰੀ ਨੇ ਦੇਬੀਨਾ ਬੈਨਰਜੀ ਦੇ ਨਾਲ ਵਿਆਹ ਕਰਵਾਇਆ ਹੈ। ਵਿਆਹ ਤੋਂ ਕਈ ਸਾਲ ਬਾਅਦ ਉਨ੍ਹਾਂ ਦੇ ਘਰ ਧੀ ਦਾ ਜਨਮ ਹੋਇਆ ਸੀ । ਪਰ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੇ ਘਰ ਇੱਕ ਹੋਰ ਧੀ ਦਾ ਜਨਮ ਹੋਇਆ । ਜਿਸ ਦੀਆਂ ਤਸਵੀਰਾਂ ਅਕਸਰ ਜੋੜੀ ਦੇ ਵੱਲੋਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ ।ਇਹ ਜੋੜੀ ਹੈਪਿਲੀ ਮੈਰਿਡ ਲਾਈਫ ਨੂੰ ਇਨਜੁਆਏ ਕਰ ਰਹੀ ਹੈ।
-