ਕਦੇ ਨੌਕਰ ਦਾ ਕਿਰਦਾਰ ਨਿਭਾਉਣ ਦੇ ਲਈ ਮਿਲੇ ਸਨ ਪੰਜਾਹ ਰੁਪਏ, ਅੱਜ ਕਮਾਉਂਦੇ ਹਨ ਕਰੋੜਾਂ ਰੁਪਏ, ਜਾਣੋ ਟੀਵੀ ਇੰਡਸਟਰੀ ਦੇ ਇਸ ਮਸ਼ਹੂਰ ਸਿਤਾਰੇ ਬਾਰੇ

ਫ਼ਿਲਮਾਂ ਅਤੇ ਟੀਵੀ ਇੰਡਸਟਰੀ ‘ਚ ਕੰਮ ਕਰਨ ਵਾਲੇ ਅਦਾਕਾਰ ਬੇਸ਼ੱਕ ਅੱਜ ਕਰੋੜਾਂ ਰੁਪਏ ਕਮਾ ਰਹੇ ਹਨ । ਪਰ ਕੋਈ ਸਮਾਂ ਅਜਿਹਾ ਵੀ ਹੁੰਦਾ ਸੀ ਜਦੋਂ ਇਹ ਕਲਾਕਾਰ ਛੋਟੇ ਮੋਟੇ ਕਿਰਦਾਰਾਂ ਦੇ ਲਈ ਵੀ ਤਰਸਦੇ ਸਨ ਅਤੇ ਬਹੁਤ ਛੋਟੀ ਜਿਹੀ ਅਮਾਊਂਟ ਇਨ੍ਹਾਂ ਨੂੰ ਆਪਣੇ ਕੰਮ ਦੇ ਬਦਲੇ ਮਿਲਦੀ ਸੀ । ਅੱਜ ਅਸੀਂ ਤੁਹਾਨੂੰ ਜਿਸ ਅਦਾਕਾਰ ਦੇ ਬਾਰੇ ਦੱਸਣ ਜਾ ਰਹੇ ਹਾਂ ।

Reported by: PTC Punjabi Desk | Edited by: Shaminder  |  October 01st 2023 06:00 AM |  Updated: October 01st 2023 06:00 AM

ਕਦੇ ਨੌਕਰ ਦਾ ਕਿਰਦਾਰ ਨਿਭਾਉਣ ਦੇ ਲਈ ਮਿਲੇ ਸਨ ਪੰਜਾਹ ਰੁਪਏ, ਅੱਜ ਕਮਾਉਂਦੇ ਹਨ ਕਰੋੜਾਂ ਰੁਪਏ, ਜਾਣੋ ਟੀਵੀ ਇੰਡਸਟਰੀ ਦੇ ਇਸ ਮਸ਼ਹੂਰ ਸਿਤਾਰੇ ਬਾਰੇ

ਫ਼ਿਲਮਾਂ ਅਤੇ ਟੀਵੀ ਇੰਡਸਟਰੀ ‘ਚ ਕੰਮ ਕਰਨ ਵਾਲੇ ਅਦਾਕਾਰ ਬੇਸ਼ੱਕ ਅੱਜ ਕਰੋੜਾਂ ਰੁਪਏ ਕਮਾ ਰਹੇ ਹਨ । ਪਰ ਕੋਈ ਸਮਾਂ ਅਜਿਹਾ ਵੀ ਹੁੰਦਾ ਸੀ ਜਦੋਂ ਇਹ ਕਲਾਕਾਰ ਛੋਟੇ ਮੋਟੇ ਕਿਰਦਾਰਾਂ ਦੇ ਲਈ ਵੀ ਤਰਸਦੇ ਸਨ ਅਤੇ ਬਹੁਤ ਛੋਟੀ ਜਿਹੀ ਅਮਾਊਂਟ ਇਨ੍ਹਾਂ ਨੂੰ ਆਪਣੇ ਕੰਮ ਦੇ ਬਦਲੇ ਮਿਲਦੀ ਸੀ । ਅੱਜ ਅਸੀਂ ਤੁਹਾਨੂੰ ਜਿਸ ਅਦਾਕਾਰ ਦੇ ਬਾਰੇ ਦੱਸਣ ਜਾ ਰਹੇ ਹਾਂ । ਉਸ ਦੇ ਸ਼ੋਅ ਦਾ ਹਰ ਕੋਈ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦਾ ਹੈ। ਅਸੀਂ ਗੱਲ ਕਰ ਰਹੇ ਹਾਂ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ (Taarak Mehta Ka Ooltah Chashmah) ਦੇ ਜੇਠਾ ਲਾਲ ਉਰਫ ਦਿਲੀਪ ਜੋਸ਼ੀ ਦੀ । ਜਿਸ ਦੀ ਪੁਰਾਣੀ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ । 

ਹੋਰ ਪੜ੍ਹੋ :  ਆਪਣੇ ਜ਼ਮਾਨੇ ‘ਚ ਮਸ਼ਹੂਰ ਰਹੀ ਪੰਜਾਬੀ ਅਦਾਕਾਰਾ ਗੌਰੀ ਖੁਰਾਣਾ ਦਾ ਦਿਹਾਂਤ

ਦਿਲੀਪ ਜੋਸ਼ੀ ਨੂੰ ਮਿਲੇ ਸਨ ਪੰਜਾਹ ਰੁਪਏ 

ਦਿਲੀਪ ਜੋਸ਼ੀ ਨੇ ਇੱਕ ਨੌਕਰ ਦਾ ਕਿਰਦਾਰ ਨਿਭਾਇਆ ਸੀ । ਜਿਸ ਦੀ ਏਵਜ ‘ਚ ਉਨ੍ਹਾਂ ਨੂੰ ਇਹ ਕਿਰਦਾਰ ਨਿਭਾਉਣ ਦੇ ਲਈ ਪੰਜਾਹ ਰੁਪਏ ਮਿਲੇ ਸਨ । ਫਿਰ ਉਹ ਇੱਕ ਸਾਲ ਤੱਕ ਵਿਹਲੇ ਰਹੇ ਅਤੇ ਉਨ੍ਹਾਂ ਨੂੰ ਕੋਈ ਵੀ ਕੰਮ ਨਹੀਂ ਸੀ ਮਿਲਿਆ ।

ਜਿਸ ਕਾਰਨ ਉਨ੍ਹਾਂ ਨੇ ਅਦਾਕਾਰੀ ਦਾ ਖੇਤਰ ਛੱਡਣ ਦਾ ਮਨ ਬਣਾ ਲਿਆ ਸੀ । ਪਰ ਆਖਿਰਕਾਰ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਸ਼ੋਅ ਸ਼ੁਰੂ ਹੋਇਆ ਤੇ ਇਸ ਦੇ ਨਾਲ ਹੀ ਦਿਲੀਪ ਜੋਸ਼ੀ ਦੇ ਦਿਨ ਵੀ ਬਦਲ ਗਏ ।

ਇਸ ਸ਼ੋਅ ਨੇ ਉਨ੍ਹਾਂ ਨੂੰ ਨਵੀਂ ਪਛਾਣ ਦਿੱਤੀ ਅਤੇ ਜੇਠਾ ਲਾਲ ਦਾ ਕਿਰਦਾਰ ਏਨਾਂ ਕੁ ਮਸ਼ਹੂਰ ਹੋਇਆ ਕਿ ਘਰ-ਘਰ ‘ਚ ਉਹ ਜੇਠਾ ਲਾਲ ਦੇ ਨਾਂਅ ਨਾਲ ਮਸ਼ਹੂਰ ਹੋ ਗਏ । ਅੱਜ ਉਹ ਲੱਖਾਂ ਦੀ ਕਮਾਈ ਕਰ ਰਹੇ ਹਨ । 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network