ਕੀ ਹੁੰਦਾ ਹੈ ਗ੍ਰੇ ਡਿਵੋਰਸ, ਅਭਿਸ਼ੇਕ ਬੱਚਨ ਦੇ ਵੱਲੋਂ ਤਲਾਕ ਵਾਲੇ ਪੋਸਟ ਨੂੰ ਲਾਈਕ ਕਰਨ ਤੋਂ ਬਾਅਦ ਹੋਈ ਚਰਚਾ

ਵਿਆਹ ਦੋ ਰੂਹਾਂ ਦੇ ਮੇਲ ਨੁੰ ਕਿਹਾ ਜਾਂਦਾ ਹੈ। ਕਈ ਵਾਰ ਲੋਕ ਇਸ ਰਿਸ਼ਤੇ ਨੂੰ ਨਿਭਾਉਣ ‘ਚ ਨਾਕਾਮ ਰਹਿੰਦੇ ਹਨ ਅਤੇ ਹਮੇਸ਼ਾ ਦੇ ਲਈ ਇੱਕ ਦੂਜੇ ਤੋਂ ਵੱਖ ਹੋ ਜਾਂਦੇ ਹਨ ।ਬਾਲੀਵੁੱਡ ‘ਚ ਹੁਣ ਤੱਕ ਕਈ ਜੋੜੀਆਂ ਵੱਖ ਹੋ ਚੁੱਕੀਆਂ ਹਨ ।

Reported by: PTC Punjabi Desk | Edited by: Shaminder  |  August 05th 2024 04:38 PM |  Updated: August 05th 2024 04:38 PM

ਕੀ ਹੁੰਦਾ ਹੈ ਗ੍ਰੇ ਡਿਵੋਰਸ, ਅਭਿਸ਼ੇਕ ਬੱਚਨ ਦੇ ਵੱਲੋਂ ਤਲਾਕ ਵਾਲੇ ਪੋਸਟ ਨੂੰ ਲਾਈਕ ਕਰਨ ਤੋਂ ਬਾਅਦ ਹੋਈ ਚਰਚਾ

ਵਿਆਹ ਦੋ ਰੂਹਾਂ ਦੇ ਮੇਲ ਨੁੰ ਕਿਹਾ ਜਾਂਦਾ ਹੈ। ਕਈ ਵਾਰ ਲੋਕ ਇਸ ਰਿਸ਼ਤੇ ਨੂੰ ਨਿਭਾਉਣ ‘ਚ ਨਾਕਾਮ ਰਹਿੰਦੇ ਹਨ ਅਤੇ ਹਮੇਸ਼ਾ ਦੇ ਲਈ ਇੱਕ ਦੂਜੇ ਤੋਂ ਵੱਖ ਹੋ ਜਾਂਦੇ ਹਨ ।ਬਾਲੀਵੁੱਡ ‘ਚ ਹੁਣ ਤੱਕ ਕਈ ਜੋੜੀਆਂ ਵੱਖ ਹੋ ਚੁੱਕੀਆਂ ਹਨ । ਜਿਸ ‘ਚ ਸੈਫ ਅਲੀ ਖ਼ਾਨ ਅਤੇ ਅੰਮ੍ਰਿਤਾ ਸਿੰਘ ਸਣੇ ਕਈ ਕਲਾਕਾਰ ਸ਼ਾਮਿਲ ਹਨ । ਇਸ ਤੋਂ ਇਲਾਵਾ ਹਾਲ ਹੀ ‘ਚ ਹਾਰਦਿਕ ਪੰਡਿਆ  ਵੀ ਆਪਣੀ ਪਤਨੀ ਤੋਂ ਵੱਖ ਹੋ ਚੁੱਕੇ ਹਨ। ਪਰ ਐਸ਼ਵਰਿਆ ਅਤੇ ਅਭਿਸ਼ੇਕ ਦੇ ਵੱਲੋਂ ਤਲਾਕ ਦੀਆਂ ਖ਼ਬਰਾਂ ਦਰਮਿਆਨ ਗ੍ਰੇ ਡਿਵੋਰਸ (Gray Divorce) ਦਾ ਜ਼ਿਕਰ ਹੋ ਰਿਹਾ ਹੈ । ਆਓ ਜਾਣਦੇ ਹਾਂ ਕੀ ਹੁੰਦਾ ਹੈ ਗ੍ਰੇ ਡਿਵੋਰਸ ।

ਹੋਰ ਪੜ੍ਹੋ : ਬੱਚੇ ‘ਤੇ ਹੋਈ ਵਾਹਿਗੁਰੂ ਜੀ ਦੀ ਬਖਸ਼ਿਸ਼, ਤੁਰਨੋਂ ਅਸਮਰਥ ਬੱਚਾ ਚੱਲਣ ਲੱਗਿਆ,ਹਰਿਮੰਦਰ ਸਾਹਿਬ ‘ਚ ਰੋਜ਼ਾਨਾ ਕਰਨ ਜਾਂਦਾ ਸੀ ਦਰਸ਼ਨ, ਰੂਪੀ ਗਿੱਲ ਨੇ ਸਾਂਝਾ ਕੀਤਾ ਵੀਡੀਓ

ਪਿਛਲੇ ਕਈ ਦਿਨਾਂ ਤੋਂ ਬਾਲੀਵੁੱਡ ਦੀ ਖੂਬਸੂਰਤ ਜੋੜੀ ਐਸ਼ਵਰਿਆ ਰਾਏ ਤੇ ਅਭਿਸ਼ੇਕ ਬੱਚਨ ਸੁਰਖੀਆਂ ‘ਚ ਹਨ । ਇਨ੍ਹਾਂ ਦੋਵਾਂ ਦੇ ਸੁਰਖੀਆਂ ‘ਚ ਰਹਿਣ ਦਾ ਕਾਰਨ ਦੋਵਾਂ ਦੇ ਰਿਸ਼ਤੇ ‘ਚ ਆਈ ਖਟਾਸ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੀ ਵਿਆਹੁਤਾ ਜ਼ਿੰਦਗੀ ਠੀਕ ਨਹੀਂ ਚੱਲ ਰਹੀ । ਹਾਲ ਹੀ ‘ਚ ਅਨੰਤ ਅੰਬਾਨੀ ਦੇ ਵਿਆਹ ‘ਚ ਵੀ ਇਹ ਜੋੜੀ ਵੱਖੋ ਵੱਖ ਨਜ਼ਰ ਆਈ ।

ਅਦਾਕਾਰਾ ਆਪਣੀ ਧੀ ਅਰਾਧਿਆ ਦੇ ਨਾਲ ਦਿਖਾਈ ਦਿੱਤੀ।ਜਦੋਂਕਿ ਅਭਿਸ਼ੇਕ ਆਪਣੇ ਪਰਿਵਾਰ ਦੇ ਨਾਲ ਨਜ਼ਰ ਆਏ ਸਨ। ਦਰਅਸਲ ਕੁਝ ਦਿਨ ਪਹਿਲਾਂ ਅਭਿਸ਼ੇਕ ਨੇ ਇੱਕ ਪੋਸਟ ਨੂੰ ਲਾਈਕ ਕੀਤਾ ਸੀ ।ਜੋ ਕਿ ਗ੍ਰੇ ਡਿਵੋਰਸ ਦੇ ਨਾਲ ਸਬੰਧਤ ਸੀ।ਇਸ ਪੋਸਟ ‘ਚ ਟੁੱਟੇ ਦਿਲ ਦੀ ਤਸਵੀਰ ਬਣੀ ਹੋਈ ਸੀ। ਜਿਸ ‘ਚ ਪਤੀ ਪਤਨੀ ਵੱਖੋ ਵੱਖ ਦਿਸ਼ਾਵਾਂ ‘ਚ ਜਾਂਦੇ ਹੋਏ ਦਿਖਾਈ ਦਿੱਤੇ ਸਨ ।

ਕੀ ਹੁੰਦਾ ਹੈ ਗ੍ਰੇ ਤਲਾਕ

 ਜਦੋਂ ਆਮ ਤੌਰ ‘ਤੇ ਵਿਆਹੁਤਾ ਜ਼ਿੰਦਗੀ ‘ਚ ਕੁਝ ਵੀ ਠੀਕ ਨਾ ਚੱਲ ਰਿਹਾ ਹੋਵੇ ਤਾਂ ਬਿਹਤਰ ਇਹੀ ਹੁੰਦਾ ਹੈ ਕਿ ਦੋਵੇਂ ਤਲਾਕ ਲੈ ਕੇ ਵੱਖੋ ਵੱਖ ਹੋ ਜਾਣ। ਕਿਉਂਕਿ ਆਪਸ ‘ਚ ਜਦੋਂ ਲੜਾਈਆਂ ਵਧ ਜਾਂਦੀਆਂ ਹਨ ਤਾਂ ਇਸ ਦਾ ਅਸਰ ਇਨਸਾਨ ਦੀ ਮਾਨਸਿਕ ਸਿਹਤ ‘ਤੇ ਵੀ ਪੈਂਦਾ ਹੈ।ਕਈ ਲੋਕ ਤਾਂ ਪੰਜ-ਪੰਜ ਦਸ-ਦਸ ਸਾਲ ਬਾਅਦ ਤਲਾਕ ਲੈ ਲੈਂਦੇ ਨੇ ਅਤੇ ਕਈ ਤਾਂ ਬਜ਼ੁਰਗ ਅਵਸਥਾ ‘ਚ ਵੀ ਤਲਾਕ ਦੇ ਮਾਮਲੇ ਵਧ ਰਹੇ ਹਨ ।ਉਦੋਂ ਤੱਕ ਬੱਚੇ ਵੀ ਵੱਡੇ ਹੋ ਜਾਂਦੇ ਹਨ । ਅਜਿਹੇ ‘ਚ ਬਜ਼ੁਰਗ ਅਵਸਥਾ ‘ਚ ਬੱਚਿਆਂ ਦੇ ਪਾਲਣ ਪੋਸ਼ਣ ਤੋਂ ਬਾਅਦ ਬਜ਼ੁਰਗ ਅਵਸਥਾ ‘ਚ ਵੱਖ ਹੋ ਕੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ।ਜਿਸ ਕਾਰਨ ਇਸ ਨੂੰ ਗ੍ਰੇ ਡਿਵੋਰਸ ਕਿਹਾ ਜਾਂਦਾ ਹੈ । ਇਸ ਨੂੰ ਕਾਫੀ ਹੱਦ ਤੱਕ ਗ੍ਰੇ ਹੇਅਰ ਜਾਂ ਸਫੇਦ ਵਾਲਾਂ ਨਾਲ ਜੋੜ ਕੇ ਵੀ ਵੇਖਿਆ ਜਾਂਦਾ ਹੈ।ਹੁਣ ਤੱਕ ਕਈ ਸਿਤਾਰੇ ਗ੍ਰੇ ਤਲਾਕ ਲੈ ਚੁੱਕੇ ਹਨ ਜਿਸ ‘ਚ ਆਮਿਰ ਖ਼ਾਨ ਤੇ ਕਿਰਣ ਰਾਵ, ਅਰਜੁਨ ਰਾਮਪਾਲ, ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਸਣੇ ਕਈ ਸਿਤਾਰੇ ਸ਼ਾਮਿਲ ਹਨ। 

 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network