ਵਿਆਹ ਤੋਂ ਬਾਅਦ ਨਵੇਂ ਘਰ ‘ਚ ਸ਼ਿਫਟ ਹੋਈ ਗੋਵਿੰਦਾ ਦੀ ਭਾਣਜੀ ਆਰਤੀ ਸਿੰਘ, ਵੀਡੀਓ ਸਾਂਝਾ ਕਰਕੇ ਦਿਖਾਈ ਘਰ ਦੀ ਝਲਕ

ਗੋਵਿੰਦਾ ਦੀ ਭਾਣਜੀ ਆਰਤੀ ਸਿੰਘ ਵਿਆਹ ਤੋਂ ਬਾਅਦ ਨਵੇਂ ਘਰ ‘ਚ ਸ਼ਿਫਟ ਹੋਈ ਹੈ।ਜਿਸ ਦਾ ਇੱਕ ਵੀਡੀਓ ਅਦਾਕਾਰਾ ਨੇ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਇਸ ਦਾਤ ਦੇ ਲਈ ਉਸ ਨੇ ਆਪਣੇ ਗੁਰੁ ਜੀ ਦਾ ਸ਼ੁਕਰਾਨਾ ਵੀ ਕੀਤਾ ਹੈ।

Reported by: PTC Punjabi Desk | Edited by: Shaminder  |  July 08th 2024 05:10 PM |  Updated: July 08th 2024 05:10 PM

ਵਿਆਹ ਤੋਂ ਬਾਅਦ ਨਵੇਂ ਘਰ ‘ਚ ਸ਼ਿਫਟ ਹੋਈ ਗੋਵਿੰਦਾ ਦੀ ਭਾਣਜੀ ਆਰਤੀ ਸਿੰਘ, ਵੀਡੀਓ ਸਾਂਝਾ ਕਰਕੇ ਦਿਖਾਈ ਘਰ ਦੀ ਝਲਕ

ਗੋਵਿੰਦਾ ਦੀ ਭਾਣਜੀ (Govinda Niece) ਆਰਤੀ ਸਿੰਘ (Aarti singh) ਵਿਆਹ ਤੋਂ ਬਾਅਦ ਨਵੇਂ ਘਰ ‘ਚ ਸ਼ਿਫਟ ਹੋ ਗਈ ਹੈ। ਜਿਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਆਰਤੀ ਸਿੰਘ ਦਾ ਨਵਾਂ ਘਰ ਫੁੱਲਾਂ ਦੇ ਨਾਲ ਸੱਜਿਆ ਹੋਇਆ ਹੈ। ਆਰਤੀ ਸਿੰਘ ਆਪਣੇ ਪੂਜਾ ਘਰ ‘ਚ ਮੌਜੂਦ ਹੈ ਅਤੇ ਜਿੱਥੇ ਉਹ ਧੂਫ ਬੱਤੀ ਕਰਦੀ ਹੋਈ ਨਜ਼ਰ ਆ ਰਹੀ ਹੈ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਆਪਣੇ ਗੁਰੁ ਦੀ ਇੱਕ ਤਸਵੀਰ ਰੱਖੀ ਹੋਈ ਹੈ ।

ਹੋਰ ਪੜ੍ਹੋ : ਕੁੱਲ੍ਹੜ ਪੀਜ਼ਾ ਜੋੜੀ ਦੀ ਕਾਰ ‘ਤੇ ਹੋਇਆ ਹਮਲਾ, ਸੀਸੀਟੀਵੀ ਕੈਮਰੇ ‘ਚ ਕੈਦ ਹੋਈ ਵਾਰਦਾਤ

ਅਦਾਕਾਰਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਵਿਆਹ ਦਾ ਮਹੀਨਾ ਵਿਆਹ ਦਾ ਇੱਕ ਮਹੀਨਾ, ੧ ਅਪ੍ਰੈਲ ਨੂੰ ਮੈਂ ਸਤਿਸੰਗ ਦੀ ਸ਼ੁਰੂਆਤ ਕੀਤੀ ਅਤੇ ਉਨ੍ਹਾਂ ਨੇ ਸਾਡੇ ਨਵੇਂ ਘਰ ਨੂੰ ਆਸ਼ੀਰਵਾਦ ਦਿੱਤਾ । ਜਨਮ ਦਿਨ ਮੁਬਾਰਕ ਹੋਵੇ ਮੇਰੇ ਪਿਤਾ, ਮੇਰੇ ਸਭ ਕੁਝ।ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ।ਧੰਨਵਾਦ ਜੈ ਗੁਰੁ ਜੀ…ਸ਼ੁਕਰਾਨਾ ਗੁਰੁ ਜੀ’।ਜਿਉਂ ਹੀ ਆਰਤੀ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਨਵੇਂ ਘਰ ਦੇ ਲਈ ਫੈਨਸ ਦੇ ਵੱਲੋਂ ਵੀ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । 

39 ਸਾਲ ਦੀ ਉਮਰ ‘ਚ ਕਰਵਾਇਆ ਵਿਆਹ 

 ਆਰਤੀ ਸਿੰਘ ਨੇ ਮੰਦਰ ‘ਚ ਫੇਰੇ ਲਏ ਸਨ ਅਤੇ ੩੯ ਸਾਲ ਦੀ ਉਮਰ ‘ਚ ਵਿਆਹ ਕਰਵਾਇਆ ਸੀ। ਅਦਾਕਾਰਾ ਨੇ ਮੁੰਬਈ ‘ਚ ਪਰਿਵਾਰ ਤੇ ਦੋਸਤਾਂ ਦੀ ਮੌਜੂਦਗੀ ‘ਚ ਦੀਪਕ ਚੌਹਾਨ ਦੇ ਨਾਲ ਵਿਆਹ ਕਰਵਾਇਆ ਸੀ । ਵਿਆਹ ਤੋਂ ਬਾਅਦ ਇਹ ਜੋੜਾ ਹਨੀਮੂਨ ਦੇ ਲਈ ਪੈਰਿਸ ਗਿਆ ਸੀ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network