ਅਦਾਕਾਰਾ ਗੌਹਰ ਖਾਨ ਨਹੀਂ ਪਾ ਸਕੀ ਵੋਟ , ਵੀਡੀਓ ਸਾਂਝੀ ਕਰ ਚੋਣ ਕਮਿਸ਼ਨ 'ਤੇ ਕੱਢੀ ਭੜਾਸ

ਅੱਜ ਯਾਨੀ ਕਿ 20 ਮਈ ਨੂੰ ਮੁੰਬਈ ਵਿਖੇ ਲੋਕਸਭਾ ਚੋਣਾਂ ਲਈ ਵੋਟਿੰਗ ਦੀ ਪ੍ਰਕਿਰਿਆ ਪੂਰੀ ਹੋਈ। ਅਕਸ਼ੈ ਕੁਮਾਰ ਤੋਂ ਲੈ ਦੀਪਿਕਾ ਪਾਦੂਕੋਣ ਤੱਕ ਵੱਡੀ ਗਿਣਤੀ ਵਿੱਚ ਬਾਲੀਵੁੱਡ ਸੈਲਬਸ ਨੇ ਵੋਟਾਂ ਪਾਈਆਂ ਹਨ, ਪਰ ਇਸੇ ਵਿਚਾਲੇ ਟੀਵੀ ਦੀ ਮਸ਼ਹੂਰ ਅਦਾਕਾਰਾ ਗੌਹਰ ਖਾਨ ਪੋਲਿੰਗ ਬੂਥ ਦੇ ਮਿਸ ਮੈਨੇਜਮੈਂਟ ਦੇ ਕਾਰਨ ਪਰੇਸ਼ਾਨ ਨਜ਼ਰ ਆਈ।

Reported by: PTC Punjabi Desk | Edited by: Pushp Raj  |  May 20th 2024 07:05 PM |  Updated: May 20th 2024 07:10 PM

ਅਦਾਕਾਰਾ ਗੌਹਰ ਖਾਨ ਨਹੀਂ ਪਾ ਸਕੀ ਵੋਟ , ਵੀਡੀਓ ਸਾਂਝੀ ਕਰ ਚੋਣ ਕਮਿਸ਼ਨ 'ਤੇ ਕੱਢੀ ਭੜਾਸ

Gauahar Khan viral Video :  ਅੱਜ ਯਾਨੀ ਕਿ 20 ਮਈ ਨੂੰ ਮੁੰਬਈ ਵਿਖੇ ਲੋਕਸਭਾ ਚੋਣਾਂ ਲਈ ਵੋਟਿੰਗ ਦੀ ਪ੍ਰਕਿਰਿਆ ਪੂਰੀ ਹੋਈ। ਅਕਸ਼ੈ ਕੁਮਾਰ ਤੋਂ ਲੈ ਦੀਪਿਕਾ ਪਾਦੂਕੋਣ ਤੱਕ ਵੱਡੀ ਗਿਣਤੀ ਵਿੱਚ ਬਾਲੀਵੁੱਡ ਸੈਲਬਸ ਨੇ ਵੋਟਾਂ ਪਾਈਆਂ ਹਨ, ਪਰ ਇਸੇ ਵਿਚਾਲੇ ਟੀਵੀ ਦੀ ਮਸ਼ਹੂਰ ਅਦਾਕਾਰਾ ਗੌਹਰ ਖਾਨ  ਪੋਲਿੰਗ ਬੂਥ ਦੇ ਮਿਸ ਮੈਨੇਜਮੈਂਟ ਦੇ ਕਾਰਨ ਪਰੇਸ਼ਾਨ ਨਜ਼ਰ ਆਈ। 

ਦੱਸ ਦਈਏ ਕਿ ਗੌਹਰ ਖਾਨ ਵੀ ਅੱਜ ਹੋਰਨਾਂ ਸੈਲਬਸ ਦੇ ਵਾਂਗ ਵੋਟ ਪਾਉਣ ਪਹੁੰਚੀ ਸੀ। ਇਸ ਦੌਰਾਨ ਪੈਪਰਾਜ਼ੀਸ ਦੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਵਾਇਰਲ ਭਿਆਨੀ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਉਹ ਪੋਲਿੰਗ ਬੂਥ ਤੋਂ ਬਾਹਰ ਨਿਕਲਦੀ ਹੋਈ ਤੇ ਗੁੱਸੇ ਵਿੱਚ ਕੁੱਝ ਬੋਲਦੀ ਨਜ਼ਰ ਆ ਰਹੀ ਹੈ। 

ਦਰਅਸਲ ਗੌਹਰ ਖਾਨ ਨੂੰ ਪੋਲਿੰਗ ਬੂਥ 'ਤੇ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਜਿਸ ਦੇ ਨਤੀਜੇ ਵਜੋਂ ਉਹ ਵੋਟ ਨਹੀਂ ਪਾ ਸਕੀ। 

ਗੌਹਰ ਖਾਨ ਨੂੰ ਆਪਣੀ ਮਾਂ ਨਾਲ ਵੋਟ ਪਾਉਣ ਲਈ ਇੱਕ ਬੂਥ ਪਹੁੰਚੀ। ਹਾਲਾਂਕਿ, ਉਹ ਜਲਦੀ ਹੀ ਇਹ ਕਹਿੰਦੇ ਹੋਏ ਇਮਾਰਤ ਤੋਂ ਬਾਹਰ ਚਲੀ ਗਈ ਕਿ ਚੀਜ਼ਾਂ ਦਾ ਪ੍ਰਬੰਧ ਠੀਕ ਤਰ੍ਹਾਂ ਨਹੀਂ ਕੀਤਾ ਗਿਆ ਸੀ। ਜਿਵੇਂ ਹੀ ਉਹ ਆਪਣੀ ਕਾਰ ਤੋਂ ਨਿਕਲੀ, ਉਸ ਨੇ ਕੁਝ ਇੰਸਟਾਗ੍ਰਾਮ ਸਟੋਰੀਜ਼ ਰਿਕਾਰਡ ਕੀਤੀਆਂ ਅਤੇ ਦਰਸ਼ਕਾਂ ਨੂੰ ਦੱਸਿਆ ਕਿ ਉਸ ਦੇ ਨਾਲ ਅਸਲ ਵਿੱਚ ਕੀ ਹੋਇਆ ਹੈ

ਗੌਹਰ ਖਾਨ ਨੇ ਦੱਸਿਆ ਕਿ ਉਨ੍ਹਾਂ ਦਾ ਨਾਂ ਵੋਟਰ ਸੂਚੀ ਵਿੱਚ ਨਹੀਂ ਹੈ। ਉਸ ਨੇ ਕਿਹਾ ਕਿ ਇਹ ਦੇਖ ਕੇ ਨਿਰਾਸ਼ਾ ਹੋਈ ਕਿ ਕਈ ਸਾਲਾਂ ਤੋਂ ਇਮਾਰਤ ਛੱਡਣ ਵਾਲੇ ਹੋਰ ਲੋਕਾਂ ਦੇ ਨਾਂ ਸੂਚੀ ਵਿੱਚ ਸਨ, ਪਰ ਉਸ ਦਾ ਨਾਂ ਗਾਇਬ ਸੀ।

ਹੋਰ ਪੜ੍ਹੋ : ਫਿਲਮ ਨੀਂ ਮੈਂ ਸੱਸ ਕੁਟਨੀ-2 ਦਾ ਇਹ ਗੀਤ ਦਰਸ਼ਕਾਂ ਨੂੰ ਵੋਟਾਂ ਪਾਊਣ ਲਈ ਕਰ ਰਿਹਾ ਹੈ ਜਾਗਰੂਕ, ਵੇਖੋ ਵੀਡੀਓ

ਗੌਹਰ ਖਾਨ ਦੀ ਚੋਣ ਕਮਿਸ਼ਨ ਨੂੰ ਅਪੀਲ

ਆਪਣੀਆਂ ਚਿੰਤਾਵਾਂ ਨੂੰ ਬਾਰੇ ਗੱਲ ਕਰਦਿਆਂ  ਗੌਹਰ ਖਾਨ  ਨੇ ਚੋਣ ਕਮਿਸ਼ਨ ਅਤੇ ਹੋਰ ਅਧਿਕਾਰੀਆਂ ਨੂੰ ਇਸ ਮਾਮਲੇ 'ਤੇ ਗੌਰ ਕਰਨ ਅਤੇ ਦੇਸ਼ ਦੇ ਨਾਗਰਿਕਾਂ ਨੂੰ ਉਨ੍ਹਾਂ ਦੇ ਆਧਾਰ ਕਾਰਡ ਦੇ ਆਧਾਰ 'ਤੇ ਵੋਟ ਪਾਉਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਧਾਰ ਕਾਰਡ ਹਰ ਸਰਕਾਰੀ ਜਾਂ ਕਾਨੂੰਨੀ ਪ੍ਰਕਿਰਿਆ ਲਈ ਜਾਇਜ਼ ਹੁੰਦਾ ਹੈ ਅਤੇ ਇਸ ਤਰ੍ਹਾਂ ਇਹ ਵੋਟਿੰਗ ਲਈ ਵੀ ਜਾਇਜ਼ ਹੋਣਾ ਚਾਹੀਦਾ ਹੈ। ਅਭਿਨੇਤਰੀ ਨੇ ਆਪਣੀ ਵੋਟ ਨਾ ਪਾਉਣ 'ਤੇ ਨਿਰਾਸ਼ਾ ਜ਼ਾਹਰ ਕੀਤੀ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network