Gadar: 22 ਸਾਲ ਬਾਅਦ ਮੁੜ ਰਿਲੀਜ਼ ਹੋਵੇਗੀ ‘ਗਦਰ: ਏਕ ਪ੍ਰੇਮ ਕਥਾ’, ਸਨੀ ਦਿਓਲ ਨੇ ਕਿਹਾ -ਉਹੀ ਪ੍ਰੇਮ, ਉਹੀ ਕਥਾ, ਪਰ ਅਹਿਸਾਸ ਹੋਵੇਗਾ ਵੱਖਰਾ
Gadar release agian: 22 ਸਾਲ ਪਹਿਲਾਂ ਜਦੋਂ ਸੰਨੀ ਦਿਓਵ ਤੇ ਅਮੀਸ਼ਾ ਪਟੇਲ ਸਟਾਰਰ ਫ਼ਿਲਮ ‘ਗਦਰ: ਏਕ ਪ੍ਰੇਮ ਕਥਾ’ ਰਿਲੀਜ਼ ਹੋਈ ਸੀ ਤਾਂ ਇਸ ਫ਼ਿਲਮ ਨੇ ਸਾਰੇ ਹੀ ਥੀਏਟਰ ਹਾਊਸਫੁੱਲ ਹੋ ਗਏ। ਫ਼ਿਲਮ ਨੇ ਬਾਕਸ ਆਫਿਸ ‘ਤੇ ਕਾਫੀ ਕਮਾਈ ਕੀਤੀ ਸੀ। ਹੁਣ 22 ਸਾਲਾਂ ਬਾਅਦ ਇਹ ਫ਼ਿਲਮ ਸਿਨੇਮਾਘਰਾਂ ‘ਚ ਮੁੜ ਰਿਲੀਜ਼ ਹੋ ਰਹੀ ਹੈ। ਸੰਨੀ ਦਿਓਲ ਸਮੇਤ ਫ਼ਿਲਮ ਦੀ ਪੂਰੀ ਸਟਾਰ ਕਾਸਟ ਨੇ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ।
‘ਗਦਰ: ਏਕ ਪ੍ਰੇਮ ਕਥਾ’ 22 ਸਾਲਾਂ ਬਾਅਦ ਮੁੜ ਰਿਲੀਜ਼ ਹੋਵੇਗੀ
ਖਬਰ ਸ਼ੇਅਰ ਕਰਦੇ ਹੋਏ ਸੰਨੀ ਦਿਓਲ ਨੇ ਲਿਖਿਆ – ਉਹੀ ਪਿਆਰ, ਉਹੀ ਕਹਾਣੀ, ਪਰ ਇਸ ਵਾਰ ਅਹਿਸਾਸ ਵੱਖਰਾ ਹੋਵੇਗਾ। ‘ਗਦਰ: ਏਕ ਪ੍ਰੇਮ ਕਥਾ’ ਸਿਨੇਮਾਘਰਾਂ ‘ਚ ਮੁੜ ਵਾਪਸੀ ਕਰ ਰਹੀ ਹੈ, ਉਹ ਵੀ 9 ਜੂਨ ਨੂੰ। ਫ਼ਿਲਮ 4K ਅਤੇ ਡਾਲਬੀ ਐਟਮਸ ਸਾਊਂਡ ਵਿੱਚ ਰਿਲੀਜ਼ ਹੋਵੇਗੀ। ਉਹ ਵੀ ਸੀਮਤ ਮਿਆਦ ਲਈ। ਫ਼ਿਲਮ ਦਾ ਟ੍ਰੇਲਰ ਕੱਲ੍ਹ ਆ ਰਿਹਾ ਹੈ। ਤੁਸੀਂ ਸਾਰੇ ਇੰਤਜ਼ਾਰ ਕਰੋ ਅਤੇ ਉਤਸ਼ਾਹ ਨੂੰ ਜਾਰੀ ਰੱਖੋ।
ਖਬਰਾਂ ਮੁਤਾਬਕ ਫ਼ਿਲਮ ‘ਗਦਰ: ਏਕ ਪ੍ਰੇਮ ਕਥਾ’ ਆਪਣੀ ਵਿਰਾਸਤ ਨੂੰ ਮਨਾਉਣਾ ਚਾਹੁੰਦੀ ਹੈ। ਇਸੇ ਲਈ ਇਹ 22 ਸਾਲਾਂ ਬਾਅਦ ਸਿਨੇਮਾਘਰਾਂ ‘ਚ ਫਿਰ ਤੋਂ ਰਿਲੀਜ਼ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਫ਼ਿਲਮ ਰਾਹੀਂ ਦਰਸ਼ਕਾਂ ਨੂੰ ‘ਗਦਰ 2’ ਦੀ ਝਲਕ ਵੀ ਦੇਖਣ ਨੂੰ ਮਿਲੇਗੀ। ਇਸ ਨੂੰ ਮਲਟੀਪਲੈਕਸ ਦੇ ਨਾਲ ਸਿੰਗਲ ਸਕ੍ਰੀਨਜ਼ ‘ਤੇ ਵੀ ਰਿਲੀਜ਼ ਕੀਤਾ ਜਾਵੇਗਾ। ਇਹ ਫ਼ਿਲਮ ਸਾਲ 1971 ‘ਚ ਭਾਰਤ-ਪਾਕਿਸਤਾਨ ਦੀ ਵੰਡ ਅਤੇ ਜੰਗ ‘ਤੇ ਆਧਾਰਿਤ ਹੈ। ਇਸ ਵਿੱਚ ਅਸੀਂ ਦੇਖਿਆ ਕਿ ਸੰਨੀ ਦਿਓਲ ਆਪਣੀ ਪਤਨੀ ਨੂੰ ਲੈਣ ਪਾਕਿਸਤਾਨ ਜਾਂਦੇ ਹਨ। ਆਉਣ ਵਾਲੀ ‘ਗਦਰ 2’ ‘ਚ ਉਹ ਆਪਣੇ ਬੇਟੇ ਨੂੰ ਵਾਪਸ ਲਿਆਉਣ ਲਈ ਪਾਕਿਸਤਾਨ ਜਾਣਗੇ।
ਹੋਰ ਪੜ੍ਹੋ: ਪੰਜਾਬੀ ਗਾਇਕ ਮਨਕੀਰਤ ਔਲਖ ਤੇ ਹੈਪੀ ਰਾਏਕੋਟੀ ਦੇ ਖਿਲਾਫ ਦਰਜ ਹੋਇਆ ਮਾਮਲਾ, ਗੰਨ ਕਲਚਰ ਪ੍ਰਮੋਟ ਕਰਨ ਦੇ ਲੱਗੇ ਇਲਜ਼ਾਮ
ਦੂਜੇ ਪਾਸੇ ‘ਗਦਰ 2’ ਦੀ ਗੱਲ ਕਰੀਏ ਤਾਂ ਫ਼ਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਫ਼ਿਲਮ ਆਪਣੇ ਪੋਸਟ ਪ੍ਰੋਡਕਸ਼ਨ ਪੜਾਅ ‘ਤੇ ਹੈ। ਇਸ ਦੀ ਰਿਲੀਜ਼ ਡੇਟ ਵੀ ਸਾਹਮਣੇ ਆ ਗਈ ਹੈ। ਕੁਝ ਦਿਨ ਪਹਿਲਾਂ ਸੰਨੀ ਦਿਓਲ ਨੇ ਐਲਾਨ ਕੀਤਾ ਸੀ ਕਿ ਇਹ ਫ਼ਿਲਮ 11 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਫ਼ਿਲਮ ‘ਚ ਸੰਨੀ ਦਿਓਲ ਦੇ ਨਾਲ ਅਮੀਸ਼ਾ ਪਟੇਲ, ਸ਼ਾਰਿਕ ਪਟੇਲ ਅਤੇ ਉਤਕਰਸ਼ ਸ਼ਰਮਾ ਨਜ਼ਰ ਆਉਣ ਵਾਲੇ ਹਨ। ਫ਼ਿਲਮ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਅਨਿਲ ਸ਼ਰਮਾ ਨੇ ਸੰਭਾਲੀ ਹੈ।
- PTC PUNJABI