Gadar 2 VS OMG 2 Box Office collection: ਸੰਨੀ ਦਿਓਲ ਨੇ ਅਕਸ਼ੈ ਕੁਮਾਰ ਨੂੰ ਪਿੱਛੇ ਛੱਡ ਬਣਾਇਆ ਰਿਕਾਰਡ, ਪਹਿਲੇ ਦਿਨ ਗਦਰ -2 ਦੀ ਇੰਨੀ ਹੋਈ ਕਲੈਕਸ਼ਨ
Gadar 2 VS OMG 2 Box Office collection: ਸੰਨੀ ਦਿਓਲ ਅਤੇ ਅਕਸ਼ੇ ਕੁਮਾਰ ਦੀਆਂ ਦੋਵੇਂ ਫਿਲਮਾਂ ਦੇ ਬਾਕਸ ਆਫਿਸ ‘ਤੇ ਕਲੈਸ਼ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਨ੍ਹਾਂ ਦੋਵਾਂ ਫਿਲਮਾਂ ਦਾ ਪਹਿਲੇ ਦਿਨ ਦਾ ਕਲੈਕਸ਼ਨ ਆ ਗਿਆ ਹੈ ਅਤੇ ਨਤੀਜਾ ਅਕਸ਼ੈ ਕੁਮਾਰ ਲਈ ਨਿਰਾਸ਼ਾਜਨਕ ਰਿਹਾ ਹੈ। ਪਹਿਲੇ ਦਿਨ ਦੇ ਕਲੈਕਸ਼ਨ ‘ਚ ‘ਗਦਰ 2’ ਨੇ ਪਹਿਲੇ ਦਿਨ ਬਾਕਸ ਆਫਿਸ ਕਲੈਕਸ਼ਨ ‘ਚ ‘OMG 2’ ਨੂੰ ਪਿੱਛੇ ਛੱਡ ਦਿੱਤਾ ਹੈ। ਜਾਣੋ ਪਹਿਲੇ ਦਿਨ ਦੋਵਾਂ ਫਿਲਮਾਂ ਨੇ ਕਿੰਨੀ ਕਮਾਈ ਕੀਤੀ।
ਪਹਿਲੇ ਦਿਨ ‘ਗਦਰ 2’ ਦਾ ਕਲੈਕਸ਼ਨ
ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫਿਲਮ ‘ਗਦਰ 2’ ਨੂੰ ਜ਼ਬਰਦਸਤ ਓਪਨਿੰਗ ਮਿਲੀ ਹੈ। ਸੈਕਨਿਲਕ ਮੁਤਾਬਕ ‘ਗਦਰ 2’ ਨੇ ਪਹਿਲੇ ਦਿਨ ਕਰੀਬ 35 ਕਰੋੜ ਦੀ ਕਮਾਈ ਕੀਤੀ ਹੈ। ਖਬਰਾਂ ਇਹ ਵੀ ਹਨ ਕਿ ਫਿਲਮ ਨੇ 40 ਕਰੋੜ ਦੀ ਕਮਾਈ ਕਰ ਲਈ ਹੈ।
‘ਗਦਰ 2’ ਨੇ ਬਣਾਇਆ ਰਿਕਾਰਡ
‘ਗਦਰ 2’ ਫਿਲਮ ਦੇ ਇਸ ਕਲੈਕਸ਼ਨ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਨ੍ਹਾਂ ਮਜ਼ਬੂਤ ਅੰਕੜਿਆਂ ਨਾਲ ਇਹ ਫਿਲਮ ਸਾਲ ਦੀ ਦੂਜੀ ਸਭ ਤੋਂ ਵੱਡੀ ਓਪਨਿੰਗ ਕਰਨ ਵਾਲੀ ਫਿਲਮ ਬਣ ਗਈ ਹੈ। ਸਾਲ ਦੀ ਪਹਿਲੀ ਸਭ ਤੋਂ ਵੱਡੀ ਓਪਨਿੰਗ ਫਿਲਮ ਦਾ ਰਿਕਾਰਡ ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਦੇ ਨਾਂ ਹੈ। ‘ਪਠਾਨ’ ਨੇ ਪਹਿਲੇ ਦਿਨ 57 ਕਰੋੜ ਦਾ ਜ਼ਬਰਦਸਤ ਕਲੈਕਸ਼ਨ ਕੀਤਾ ਸੀ।
OMG 2 ਦਾ ਪਹਿਲੇ ਦਿਨ ਕਲੈਕਸ਼ਨ
‘ਗਦਰ 2’ ਨਾਲ ਅਕਸ਼ੈ ਕੁਮਾਰ ਦੀ ਫਿਲਮ ‘OMG 2’ ਦੀ ਟੱਕਰ ਕਾਰਨ ਅਦਾਕਾਰ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ‘OMG 2’ ਨੇ ਪਹਿਲੇ ਦਿਨ ਕਰੀਬ 10 ਕਰੋੜ ਦਾ ਕਲੈਕਸ਼ਨ ਕੀਤਾ ਹੈ।
ਬਾਲੀਵੁੱਡ ਦੇ ਦਬੰਗ ਖ਼ਾਨ ਯਾਨੀ ਕਿ ਸਲਮਾਨ ਖ਼ਾਨ ਸਨੀ ਦਿਓਲ ਦੀ ਫਿਲਮ ‘ਗਦਰ 2’ ਦੀ ਧਮਾਕੇਦਾਰ ਸ਼ੁਰੂਆਤ ਤੋਂ ਖੁਸ਼ ਹਨ। ਸਲਮਾਨ ਖਾਨ ਨੇ ਸੋਸ਼ਲ ਮੀਡੀਆ ‘ਤੇ ਲਿਖਿਆ- ‘ਢਾਈ ਕਿਲੋ ਕਾ ਹੱਥ ਪਰ 40 ਕਰੋੜ ਦੀ ਸ਼ੁਰੂਆਤ। ਸੰਨੀ ਪਾਜੀ ਇਸ ਨੂੰ ਮਾਰ ਰਿਹਾ ਹੈ। ‘ਗਦਰ 2’ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ। ਉਮੀਦ ਹੈ ਕਿ ਇਸ ਫਿਲਮ ਦਾ ਕਲੈਕਸ਼ਨ ਹੋਰ ਵੀ ਵੱਧ ਸਕਦਾ ਹੈ। ਪਹਿਲੇ ਵੀਕੈਂਡ ‘ਤੇ ਅਤੇ ਫਿਰ 15 ਅਗਸਤ ਨੂੰ, ਇਨ੍ਹਾਂ ਦੋਹਾਂ ਮੌਕਿਆਂ ‘ਤੇ ਇਹ ਫਿਲਮ ਜ਼ਬਰਦਸਤ ਕਲੈਕਸ਼ਨ ਕਰ ਸਕਦੀ ਹੈ।
- PTC PUNJABI