Gadar 2: ਸਾਰਿਆਂ ਦੇ ਸਾਹਮਣੇ ਅਚਾਨਕ ਰੋ ਪਏ 'ਤਾਰਾ ਸਿੰਘ', ਸੰਨੀ ਦੀਆਂ ਅੱਖਾਂ 'ਚ ਹੰਝੂ ਦੇਖ ਪ੍ਰਸ਼ੰਸਕਾਂ ਨੇ ਵਧਾਇਆ ਹੌਸਲਾ

'ਤਾਰਾ ਸਿੰਘ' ਦੇ ਰੂਪ 'ਚ ਸੰਨੀ ਦਿਓਲ ਇਸ ਸਮੇਂ ਬਾਕਸ ਆਫਿਸ 'ਤੇ ਗਦਰ ਮਚਾ ਰਹੇ ਹਨ। ਸਾਲ 2001 'ਚ ਉਨ੍ਹਾਂ ਦੀ ਫਿਲਮ 'ਗਦਰ: ਏਕ ਪ੍ਰੇਮ ਕਥਾ' ਰਿਲੀਜ਼ ਹੋਈ ਸੀ। ਲਗਾਨ ਨਾਲ ਟਕਰਾਅ ਤੋਂ ਬਾਅਦ ਵੀ ਪ੍ਰਸ਼ੰਸਕਾਂ ਨੇ ਤਾਰਾ-ਸਕੀਨਾ ਦੀ ਜੋੜੀ 'ਤੇ ਖੂਬ ਪਿਆਰ ਦੀ ਵਰਖਾ ਕੀਤੀ ਸੀ।

Reported by: PTC Punjabi Desk | Edited by: Pushp Raj  |  September 08th 2023 12:19 PM |  Updated: September 08th 2023 12:19 PM

Gadar 2: ਸਾਰਿਆਂ ਦੇ ਸਾਹਮਣੇ ਅਚਾਨਕ ਰੋ ਪਏ 'ਤਾਰਾ ਸਿੰਘ', ਸੰਨੀ ਦੀਆਂ ਅੱਖਾਂ 'ਚ ਹੰਝੂ ਦੇਖ ਪ੍ਰਸ਼ੰਸਕਾਂ ਨੇ ਵਧਾਇਆ ਹੌਸਲਾ

Gadar 2: 'ਤਾਰਾ ਸਿੰਘ' ਦੇ ਰੂਪ 'ਚ ਸੰਨੀ ਦਿਓਲ ਇਸ ਸਮੇਂ ਬਾਕਸ ਆਫਿਸ 'ਤੇ ਗਦਰ ਮਚਾ ਰਹੇ ਹਨ। ਸਾਲ 2001 'ਚ ਉਨ੍ਹਾਂ ਦੀ ਫਿਲਮ 'ਗਦਰ: ਏਕ ਪ੍ਰੇਮ ਕਥਾ' ਰਿਲੀਜ਼ ਹੋਈ ਸੀ। ਲਗਾਨ ਨਾਲ ਟਕਰਾਅ ਤੋਂ ਬਾਅਦ ਵੀ ਪ੍ਰਸ਼ੰਸਕਾਂ ਨੇ ਤਾਰਾ-ਸਕੀਨਾ ਦੀ ਜੋੜੀ 'ਤੇ ਖੂਬ ਪਿਆਰ ਦੀ ਵਰਖਾ ਕੀਤੀ ਸੀ।

ਹੁਣ ਜਦੋਂ ਸੰਨੀ ਦਿਓਲ ਨੇ 'ਗਦਰ 2' ਨਾਲ 22 ਸਾਲ ਬਾਅਦ ਇਕ ਵਾਰ ਫਿਰ ਵਾਪਸੀ ਕੀਤੀ ਤਾਂ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਦਸ ਗੁਣਾ ਜ਼ਿਆਦਾ ਪਿਆਰ ਦਿੱਤਾ। ਸੰਨੀ ਦਿਓਲ ਦੀ ਐਕਸ਼ਨ ਡਰਾਮਾ ਫਿਲਮ ਨੇ ਬਾਹੂਬਲੀ 2 ਅਤੇ ਪਠਾਨ ਵਰਗੀਆਂ ਫਿਲਮਾਂ ਨੂੰ ਪਛਾੜ ਕੇ ਸਭ ਤੋਂ ਘੱਟ ਦਿਨਾਂ ਵਿਚ ਵੱਧ ਕਮਾਈ ਕਰ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਹਾਲ ਹੀ 'ਚ ਸਨੀ ਦਿਓਲ ਦੀ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋਈ ਸੀ, ਜਿਸ 'ਚ ਅਦਾਕਾਰ ਇਕ ਪਬਲਿਕ ਪਲੇਟਫਾਰਮ 'ਤੇ ਫੁੱਟ-ਫੁੱਟ ਕੇ ਰੋਂਦੇ ਹੋਏ ਨਜ਼ਰ ਆਏ।

'ਗਦਰ 2' ਦੇ ਅਦਾਕਾਰ ਸੰਨੀ ਦਿਓਲ ਨੇ ਨਿਕਲੇ ਹੰਝੂ

'ਗਦਰ 2' ਨੂੰ ਮਿਲ ਰਿਹਾ ਪਿਆਰ ਦੇਖ ਕੇ ਸੰਨੀ ਦਿਓਲ ਪਹਿਲਾਂ ਵੀ ਕਈ ਵਾਰ ਭਾਵੁਕ ਹੋ ਚੁੱਕੇ ਹਨ ਪਰ ਇਸ ਵਾਰ ਉਹ ਆਪਣੇ ਹੰਝੂਆਂ 'ਤੇ ਕਾਬੂ ਨਹੀਂ ਰੱਖ ਸਕੇ। 65 ਸਾਲਾ ਬਾਲੀਵੁੱਡ ਸਟਾਰ ਸੰਨੀ ਹਾਲ ਹੀ 'ਚ 'ਆਪ ਕੀ ਅਦਾਲਤ' 'ਚ ਮਹਿਮਾਨ ਵਜੋਂ ਪਹੁੰਚੇ ਸਨ। ਜਿਵੇਂ ਹੀ ਉਹ 'ਅਦਾਲਤ' ਵਿਚ ਦਾਖਲ ਹੋਇਆ, ਸਾਰਾ ਕਮਰਾ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ। ਪ੍ਰਸ਼ੰਸਕਾਂ ਵੱਲੋਂ ਮਿਲ ਰਹੇ ਪਿਆਰ ਨੂੰ ਦੇਖ ਕੇ ਸੰਨੀ ਦਿਓਲ ਆਪਣੇ ਜਜ਼ਬਾਤਾਂ 'ਤੇ ਕਾਬੂ ਨਹੀਂ ਰੱਖ ਸਕੇ ਅਤੇ ਰੋ ਪਏ। ਉਨ੍ਹਾਂ ਕਿਹਾ, ''ਮੈਂ ਇਸ ਦੇ ਲਾਇਕ ਨਹੀਂ ਹਾਂ ਜਿੰਨਾ ਮੈਨੂੰ ਇਨ੍ਹਾਂ ਤੁਹਾਡੇ ਲੋਕਾਂ ਤੋਂ ਪਿਆਰ ਮਿਲ ਰਿਹਾ ਹੈ''। ਸੰਨੀ ਦਿਓਲ ਨੂੰ ਰੋਂਦਿਆਂ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਅਦਾਕਾਰ 'ਤੇ ਪਿਆਰ ਦੀ ਵਰਖਾ ਕਰਦੇ ਹੋਏ ਅਤੇ ਉਨ੍ਹਾਂ ਦਾ ਹੌਸਲਾ ਵਧਾਉਂਦੇ ਨਜ਼ਰ ਆਏ।

ਸੰਨੀ ਦਿਓਲ ਬਾਕਸ ਆਫਿਸ ਦੇ ਬਣ ਗਏ ਬਾਦਸ਼ਾਹ

ਜ਼ਿਕਰਯੋਗ ਹੈ ਕਿ ਸੰਨੀ ਦਿਓਲ ਨੇ ਆਮਿਰ ਖਾਨ ਤੋਂ ਲੈ ਕੇ ਸਲਮਾਨ ਖਾਨ ਤੱਕ ਦੀਆਂ ਫਿਲਮਾਂ ਨੂੰ ਬਾਕਸ ਆਫਿਸ 'ਤੇ ਧੂੜ ਚਟਾ ਦਿੱਤੀ। ਉਨ੍ਹਾਂ ਦੀ ਫਿਲਮ 'ਗਦਰ 2' ਭਾਰਤ 'ਚ ਹੁਣ ਤੱਕ ਕੁੱਲ 510 ਕਰੋੜ ਦਾ ਕਾਰੋਬਾਰ ਕਰ ਚੁੱਕੀ ਹੈ। ਹਾਲਾਂਕਿ ਜਵਾਨ ਦੀ ਰਿਲੀਜ਼ ਦਾ ਅਸਰ ਫਿਲਮ 'ਤਾਰਾ ਸਿੰਘ' 'ਤੇ ਸਾਫ ਨਜ਼ਰ ਆ ਰਿਹਾ ਹੈ। 'ਗਦਰ 2' ਸੰਨੀ ਦਿਓਲ ਦੇ ਕਰੀਅਰ ਦੀ ਅਜਿਹੀ ਫਿਲਮ ਹੈ, ਜਿਸ ਨੇ ਹੁਣ ਤੱਕ ਸਭ ਤੋਂ ਵੱਧ ਕਮਾਈ ਕੀਤੀ ਹੈ। 

ਹੋਰ ਪੜ੍ਹੋ: Parineeti-Raghav Wedding: ਰਾਘਵ ਚੱਢਾ ਦੀ ਪਰਿਣੀਤੀ ਨਾਲ ਪਹਿਲੀ ਮੁਲਾਕਾਤ ਸੀਬੇਹੱਦ ਖਾਸ, ਲਵ ਲਾਈਫ 'ਤੇ ਬੋਲੇ ਰਾਘਵ- 'ਮੈਂ ਹਰ ਰੋਜ਼ ਰੱਬ ਦਾ ਧੰਨਵਾਦ ਕਰਦਾ ਹਾਂ '

22 ਸਾਲ ਬਾਅਦ ਇਸ ਫਿਲਮ 'ਚ ਉਨ੍ਹਾਂ ਅਤੇ ਅਮੀਸ਼ਾ ਪਟੇਲ ਦੀ ਜੋੜੀ ਨੂੰ ਦੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਅਦਾਕਾਰ ਨੂੰ 'ਗਦਰ 3' ਬਣਾਉਣ ਦੀ ਬੇਨਤੀ ਕੀਤੀ ਹੈ। 'ਗਦਰ 2' 'ਚ ਸੰਨੀ ਦਿਓਲ ਇਕ ਵਾਰ ਫਿਰ ਪਾਕਿਸਤਾਨ ਦੀ ਸਰਹੱਦ ਪਾਰ ਕਰਦੇ ਨਜ਼ਰ ਆਏ ਸਨ। ਉਹ ਇਸ ਵਾਰ ਫਿਲਮ 'ਚ ਬੇਟੇ ਜੀਤੇ ਨੂੰ ਬਚਾਉਣ ਲਈ ਲੜੇ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network