Gadar 2 ਫੇਮ ਅਦਾਕਾਰ ਮਨੀਸ਼ ਵਾਧਵਾ ਦੇ ਸੁਹਰੇ ਸ਼ਸ਼ੀਕਾਂਤ ਸੂਰੀ ਦਾ ਹੋਇਆ ਦਿਹਾਂਤ, ਅਦਾਕਾਰ ਨੇ ਦੁਖ ਕੀਤਾ ਸਾਂਝਾ
Manish Wadhwa Father-In-Law Death News: ਫਿਲਮ ‘ਗਦਰ 2’ ਵਿੱਚ ਤਾਰਾ ਸਿੰਘ ਦੇ ਸਾਹਮਣੇ ਪਾਕਿਸਤਾਨੀ ਫੌਜ ਦੇ ਅਫਸਰ ਹਾਮਿਦ ਇਕਬਾਲ ਦਾ ਕਿਰਦਾਰ ਨਿਭਾਉਣ ਵਾਲੇ ਮਨੀਸ਼ ਵਾਧਵਾ ਦੇ ਘਰੋਂ ਇੱਕ ਦੁਖਦ ਖ਼ਬਰ ਸਾਹਮਣੇ ਆਈ ਹੈ। ਹਾਲ ਹੀ 'ਚ ਅਦਾਕਾਰ ਦੇ ਸਹੁਰੇ ਸ਼ਸ਼ੀਕਾਂਤ ਸੂਰੀ ਦਾ ਦਿਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਖ਼ੁਦ ਅਦਾਕਾਰ ਵੱਲੋਂ ਸਾਂਝੀ ਕੀਤੀ ਗਈ ਹੈ।
ਮਨੀਸ਼ ਵਾਧਵਾ ਨੇ ਦੱਸਿਆ ਕਿ ਬੀਤੇ ਸ਼ੁੱਕਰਵਾਰ ਰਾਤ ਨੂੰ ਫਿਲਮ 'ਗਦਰ 2' ਦੇ ਜੇਤੂ ਉਤਕਰਸ਼ ਸ਼ਰਮਾ ਵੱਲੋਂ ਫ਼ਿਲਮ ਦੀ ਸਕਸੈਸ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ। ਜਿਸ 'ਚ ਫਿਲਮ 'ਚ ਮੁਸਕਾਨ ਦਾ ਕਿਰਦਾਰ ਨਿਭਾਉਣ ਵਾਲੀ ਸਿਮਰਤ ਕੌਰ ਸਣੇ ਹੋਰ ਕਈ ਲੋਕ ਸ਼ਾਮਿਲ ਸਨ, ਮਨੀਸ਼ ਵੀ ਇਸ ਪਾਰਟੀ ਨੂੰ ਅਟੈਂਡ ਕਰਨ ਪਹੁੰਚੇ ਸਨ। ਇਸ ਦੌਰਾਨ ਉਤਕਰਸ਼ ਸ਼ਰਮਾ ਮਨੀਸ਼ ਵਾਧਵਾ ਦੀ ਬਾਡੀ ਲੈਂਗੂਏਜ ਤੋਂ ਵੇਖ ਕੇ ਪੁਛਿਆ ਕੀ ਉਹ ਕਿਸੇ ਗੱਲ ਕਾਰਨ ਪਰੇਸ਼ਾਨ ਹਨ। ਪਾਰਟੀ ਖਤਮ ਹੋਣ ਤੋਂ ਬਾਅਦ ਮਨੀਸ਼ ਨੇ ਆਪਣੇ ਸਹੁਰੇ ਦੇ ਦਿਹਾਂਤ ਦੀ ਦੁਖਦ ਖ਼ਬਰ ਸਾਂਝੀ ਕੀਤੀ ਤੇ ਭਾਵੁਕ ਹੋ ਗਏ।
'ਗਦਰ 2' ਦੀ 200 ਕਰੋੜ ਰੁਪਏ ਦੀ ਸਫਲਤਾ ਦਾ ਜਸ਼ਨ ਮੁੰਬਈ ਵਿੱਚ ਹੋਇਆ, ਉਸੇ ਰਾਤ ਅਦਾਕਾਰਾ ਮਨੀਸ਼ਾ ਵਧਵਾ ਦੇ ਸਹੁਰੇ ਸ਼ਸ਼ੀਕਾਂਤ ਸੂਰੀ ਦਾ ਦਿਹਾਂਤ ਹੋ ਗਿਆ। ਇਸ ਫਿਲਮ ਦੀ ਸਫਲਤਾ ਦਾ ਜਸ਼ਨ ਮਨਾਉਣ ਤੋਂ ਬਾਅਦ ਜਦੋਂ ਮਨੀਸ਼ ਵਾਧਵਾ ਆਪਣੀ ਪਤਨੀ ਨਾਲ ਬਾਹਰ ਗਏ ਤਾਂ ਉਨ੍ਹਾਂ ਦੀ ਬੇਟੀ ਵੰਸ਼ਿਕਾ ਦਾ ਫੋਨ ਆਇਆ ਕਿ ਨਾਨਾ ਜੀ ਨਹੀਂ ਰਹੇ।
ਅਦਾਕਾਰ ਮਨੀਸ਼ ਵਾਧਵਾ ਨੇ ਕਿਹਾ, 'ਮੇਰੀ ਸੱਸ ਦਾ ਕੁਝ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਉਸ ਤੋਂ ਬਾਅਦ ਮੈਂ ਆਪਣੇ ਸਹੁਰੇ ਨੂੰ ਆਪਣੇ ਘਰ ਲੈ ਆਇਆ। ਮੈਨੂੰ ਸਭ ਤੋਂ ਵੱਧ ਖੁਸ਼ੀ ਉਦੋਂ ਹੋਈ ਜਦੋਂ ਮੈਨੂੰ 'ਗਦਰ 2' ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। 15 ਦਿਨ ਪਹਿਲਾਂ ਜਦੋਂ ਉਹ ਬੀਮਾਰ ਹੋ ਗਏ ਤਾਂ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਮੈਂ 'ਗਦਰ 2' ਦੀ ਕਾਮਯਾਬੀ ਪਾਰਟੀ ਵਾਲੇ ਦਿਨ ਮੇਰਠ ਗਿਆ ਸੀ ਅਤੇ ਸ਼ਾਮ ਨੂੰ ਮੁੰਬਈ ਏਅਰਪੋਰਟ ਤੋਂ ਸਿੱਧਾ ਪਾਰਟੀ 'ਤੇ ਪਹੁੰਚ ਗਿਆ। ਪਾਰਟੀ 'ਚ ਪਹੁੰਚਣ ਤੋਂ ਪਹਿਲਾਂ ਉਹ ਮੇਰੀ ਪਤਨੀ ਪ੍ਰਿਅੰਕਾ ਨੂੰ ਵਾਰ-ਵਾਰ ਫੋਨ ਕਰਕੇ ਪੁੱਛ ਰਹੇ ਸਨ ਕਿ ਅਸੀਂ ਪਾਰਟੀ 'ਚ ਪਹੁੰਚ ਗਏ ਜਾਂ ਨਹੀਂ। ਜਦੋਂ ਅਸੀਂ ਪਾਰਟੀ 'ਚ ਪਹੁੰਚੇ ਤੇ ਪ੍ਰਿਅੰਕਾ ਨੇ ਆਪਣੇ ਪਿਤਾ ਨੂੰ ਫੋਨ 'ਤੇ ਕਿਹਾ ਕਿ ਅਸੀਂ ਪਾਰਟੀ 'ਚ ਪਹੁੰਚ ਗਏ ਹਾਂ ਤਾਂ ਉਨ੍ਹਾਂ ਦੇ ਮੂੰਹੋਂ ਜੋ ਨਿਕਲਿਆ, ਉਹ ਹੁਣ ਠੀਕ ਹੈ ਸ਼ਬਦ ਸਨ।
ਹੋਰ ਪੜ੍ਹੋ: Sonam Bajwa : ਟ੍ਰੈਡਸ਼ੀਨਲ ਡਰੈਸ ਪਾ ਸੋਨਮ ਬਾਜਵਾ ਨੇ ਲੁੱਟਿਆ ਫੈਨਜ਼ ਦਾ ਦਿਲ, ਵੇਖੋ ਅਦਾਕਾਰਾ ਦੀ ਮਨਮੋਹਕ ਤਸਵੀਰਾਂ
ਪਾਰਟੀ ਖਤਮ ਹੋਣ ਤੋਂ ਬਾਅਦ ਮਨੀਸ਼ ਵਾਧਵਾ ਆਪਣੀ ਪਤਨੀ ਪ੍ਰਿਅੰਕਾ ਵਾਧਵਾ ਨਾਲ ਦੂਜੀ ਪਾਰਟੀ ਲਈ ਵੱਲ ਜਾ ਰਹੇ ਸਨ। ਫਿਰ ਉਨ੍ਹਾਂ ਦੀ ਬੇਟੀ ਵੰਸ਼ਿਕਾ ਦਾ ਫੋਨ ਆਇਆ ਕਿ ਨਾਨਾ ਜੀ ਨਹੀਂ ਰਹੇ। ਮਨੀਸ਼ਾ ਵਧਵਾ ਨੇ ਭਾਵੁਕ ਹੋ ਕੇ ਕਿਹਾ, 'ਜਦੋਂ ਮੇਰੇ ਸਹੁਰੇ ਨੇ ਆਪਣੀ ਧੀ ਨੂੰ ਕਿਹਾ ਕਿ ਜੇਕਰ ਮੈਂ ਪਹਿਲਾਂ ਮਰ ਜਾਂਦਾ ਤਾਂ ਤੁਸੀਂ 'ਗਦਰ 2' ਦੀ ਸਫਲਤਾ ਦਾ ਜਸ਼ਨ ਕਿਵੇਂ ਮਨਾਉਂਦੇ? ਇਹ ਕਹਿਣ ਦੇ 15 ਮਿੰਟ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਨਾ ਸਿਰਫ 'ਗਦਰ 2' ਦੀ ਰਿਲੀਜ਼ ਦਾ ਇੰਤਜ਼ਾਰ ਕੀਤਾ, ਸਗੋਂ 'ਗਦਰ 2' ਦੀ ਸਕਸੈਸ ਪਾਰਟੀ ਤੱਕ ਆਪਣੇ ਸਵਾਸ ਵੀ ਰੋਕ ਕੇ ਰੱਖੇ।
- PTC PUNJABI