ਕੰਗਨਾ ਰਣੌਤ ਤੇ ਗਾਇਕ ਬੀ ਪਰਾਕ ਸਣੇ ਇਨ੍ਹਾਂ ਬਾਲੀਵੁੱਡ ਸੈਲਬਸ ਨੇ ਫੈਨਜ਼ ਨੂੰ ਦਿੱਤੀ ਰਾਮ ਨਵਮੀ ਦੀ ਵਧਾਈ
Bollywood Celebs on Ram Navmi 2024 : ਅੱਜ ਦੇਸ਼ਭਰ 'ਚ ਧੂਮਧਾਮ ਨਾਲ ਰਾਮ ਨਵਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ਦੇਸ਼ ਦੇ ਮਸ਼ਹੂਰ ਰਾਮ ਮੰਦਰ ਅਯੁਧਿਆ ਵਿਖੇ ਵੱਡੀ ਗਿਣਤੀ 'ਚ ਭਗਤ ਭਗਵਾਨ ਰਾਮ ਦੇ ਦਰਸ਼ਨਾ ਲਈ ਪਹੁੰਚ ਰਹੇ ਹਨ, ਉੱਥੇ ਬਾਲੀਵੁੱਡ ਸੈਲਬਸ ਵੀ ਕਾਫੀ ਧੂਮਧਾਮ ਨਾਲ ਰਾਮਨਵਮੀ ਦਾ ਤਿਉਹਾਰ ਮਨਾ ਰਹੇ ਹਨ।
ਦੱਸ ਦਈਏ ਕਿ ਕਈ ਬਾਲੀ ਵੁੱਡ ਸੈਲਬਸ ਰਾਮਨਵਮੀ ਦਾ ਤਿਉਹਾਰ ਬੜੇ ਹੀ ਧੂਮਧਾਮ ਨਾਲ ਮਨਾ ਰਹੇ ਹਨ। ਕੰਗਨਾ ਰਣੌਤ ਤੋਂ ਲੈ ਕੇ ਮਸ਼ਹੂਰ ਗਾਇਕ ਬੀ ਪਰਾਕ ਨੇ ਆਪਣੇ ਫੈਨਜ਼ ਨੂੰ ਰਾਮਨਵਮੀ ਦੀ ਵਧਾਈ ਦਿੱਤੀ ਹੈ।
ਕੰਗਨਾ ਰਣੌਤ ਨੇ ਰਾਮਨਵਮੀ ਉੱਤੇ ਸਾਂਝੀ ਕੀਤੀ ਖਾਸ ਪੋਸਟ
ਕੰਗਨਾ ਰਣੌਤ ਨੇ ਰਮਨਵਮੀ ਦੇ ਮੌਕੇ ਉੱਤੇ ਆਪਣੇ ਅਧਿਕਾਰਿਤ ਸੋਸ਼ਲ ਮੀਡੀਆ ਅਕਾਊਂਟ ਉੱਤੇ ਬੇਹੱਦ ਖਾਸ ਪੋਸਟ ਸਾਂਝੀ ਕੀਤੀ ਹੈ। ਕੰਗਨਾ ਨੇ ਆਪਣੀ ਪੋਸਟ ਵਿੱਚ ਲਿਖਿਆ, '500 ਸਾਲਾਂ ਤੋਂ ਬਾਅਦ ਇਹ ਸ਼ੁਭ ਘੜੀ ਆਈ ਹੈ, ਜਦੋਂ ਪਹਿਲੀ ਵਾਰ ਰਾਮਲਲਾ ਆਪਣੇ ਵਿਸ਼ਾਲ ਮੰਦਰ ਵਿੱਚ ਰਾਮਨਵਮੀ ਮਨਾ ਰਹੇ ਹਨ।'
ਸ਼ਿਲਪਾ ਸ਼ੈੱਟੀ ਨੇ ਆਪਣੇ ਫੈਨਜ਼ ਨੂੰ ਦਿੱਤੀ ਰਾਮਨਵਮੀ ਦੀ ਵਧਾਈ
ਮਸ਼ਹੂਰ ਬਾਲੀਵੁੱਡ ਅਦਾਕਾਰਾ ਰਾਮਨਵਮੀ ਦੇ ਮੌਕੇ ਉੱਤੇ ਆਪਣੇ ਇੰਸਟਾ ਸਟੋਰੀ ਦੇ ਵਿੱਚ ਭਗਵਾਨ ਰਾਮ ਦੀ ਤਸਵੀਰ ਸਾਂਝੀ ਕਰਕੇ ਆਪਣੇ ਫੈਨਜ਼ ਨੂੰ ਰਾਮ ਨਵਮੀ ਦੀ ਵਧਾਈ ਦਿੱਤੀ ਹੈ।
ਹੋਰ ਪੜ੍ਹੋ : Ram Navami 2024 : ਜਾਣੋ ਕਿਉਂ ਮਨਾਈ ਜਾਂਦੀ ਹੈ ਰਾਮਨਵਮੀ ? ਇਸ ਦਾ ਮਹੱਤਵ ਤੇ ਭਗਵਾਨ ਰਾਮ ਦੀ ਪੂਜਾ ਕਰਨ ਦਾ ਸ਼ੁਭ ਮਹੂਰਤ
ਗਾਇਕ ਬੀ ਪਰਾਕ ਨੇ ਵੀ ਫੈਨਜ਼ ਨੂੰ ਦਿੱਤੀ ਭਗਵਾਨ ਰਾਮ ਦੇ ਜਨਮ ਦੀਆਂ ਵਧਾਈਆਂ
ਰਾਮਨਵਮੀ ਦੇ ਸ਼ੁਭ ਮੌਕੇ ਉੱਤੇ ਮਸ਼ਹੂਰ ਪੰਜਾਬੀ ਤੇ ਬਾਲੀਵੁੱਡ ਗਾਇਕ ਬੀ ਪਰਾਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਸਟੋਰੀ ਉੱਤੇ ਭਗਵਾਨ ਰਾਮ ਦੀ ਤਸਵੀਰ ਸ਼ੇਅਰ ਕਰਕੇ ਫੈਨਜ਼ ਨੂੰ ਰਾਮਨਵਮੀ ਦੀ ਵਧਾਈ ਦਿੱਤੀ ਹੈ।
- PTC PUNJABI