ਮਸ਼ਹੂਰ ਟੀਵੀ ਅਦਾਕਾਰਾ ਛਵੀ ਮਿੱਤਲ ਨਾਲ ਸ਼ੂਟਿੰਗ ਸੈੱਟ 'ਤੇ ਹੋਇਆ ਹਾਦਸਾ, ਅਦਾਕਾਰਾ ਦੇ ਵਾਲਾਂ 'ਚ ਲੱਗੀ ਅੱਗ, ਦੇਖੋ ਵੀਡੀਓ
Chhavi Mittal hair Catching Fire: ਟੀਵੀ ਦੀ ਮਸ਼ਹੂਰ ਅਦਾਕਾਰਾ ਛਵੀ ਮਿੱਤਲ (Chhavi Mittal)ਆਪਣੇ ਲੁੱਕਸ ਤੇ ਸਟਾਈਲ ਨੂੰ ਲੈ ਕੇ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਅਦਾਕਾਰਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅਦਾਕਾਰਾ ਛਵੀ ਮਿੱਤਲ ਨਾਲ ਸ਼ੂਟਿੰਗ ਸੈੱਟ 'ਤੇ ਵੱਡਾ ਹਾਦਸਾ ਹੋਇਆ, ਜਿਸ ਵਿੱਚ ਉਹ ਬਾਲ-ਬਾਲ ਬੱਚੀ ਹੈ। ਹਾਲਾਂਕਿ ਅਦਾਕਾਰਾ ਹੁਣ ਸੁਰੱਖਿਅਤ ਹੈ।
ਹਾਲ ਹੀ 'ਚ ਛਵੀ ਮਿੱਤਲ ਨੇ ਇੰਸਟਾਗ੍ਰਾਮ 'ਤੇ ਆਪਣੀ ਇੱਕ ਤਾਜ਼ਾ ਵੀਡੀਓ ਸ਼ੇਅਰ ਕੀਤੀ ਹੈ, ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਦੇ ਵਾਲਾਂ ਨੂੰ ਅੱਗ ਲੱਗੀ ਹੋਈ ਹੈ। ਹਾਲਾਂਕਿ ਮੌਕੇ 'ਤੇ ਮੌਜੂਦ ਵਿਅਕਤੀ ਨੇ ਇਸ ਨੂੰ ਸਮੇਂ ਸਿਰ ਬੁਝਾਉਣ ਵਿੱਚ ਕਾਮਯਾਬ ਹੋ ਜਾਂਦਾ ਹੈ।
ਛਵੀ ਮਿੱਤਲ ਨੇ ਆਪਣੇ ਇੰਸਟਾਗ੍ਰਾਮ 'ਤੇ ਤਾਜ਼ਾ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਖੜ੍ਹੀ ਹੈ ਅਤੇ ਅਚਾਨਕ ਉਸ ਦੇ ਵਾਲਾਂ 'ਚ ਅੱਗ ਲੱਗ ਜਾਂਦੀ ਹੈ। ਹਾਲਾਂਕਿ, ਉੱਥੇ ਮੌਜੂਦ ਵਿਅਕਤੀ ਨੇ ਸਮੇਂ 'ਤੇ ਇਸ ਨੂੰ ਬੁਝਾ ਦਿੱਤਾ ਅਤੇ ਤੁਰੰਤ ਹੀ ਅਭਿਨੇਤਰੀ ਨੇ ਇਹ ਪੁੱਛਿਆ ਕਿ ਮੇਰੇ ਵਾਲ ਤਾਂ ਨਹੀਂ ਸੜੇ, ਇਸ 'ਤੇ ਉੱਥੇ ਮੌਜੂਦ ਵਿਅਕਤੀ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਹਿੰਦਾ ਹੈ ਕਿ ਉਸ ਦੇ ਵਾਲ ਸੜ ਗਏ ਹਨ। ਇਨ੍ਹਾਂ ਨੂੰ ਅਦਾਕਾਰਾ ਆਪਣੇ ਵਾਲ ਚੈੱਕ ਕਰਦੀ ਨਜ਼ਰ ਆਉਂਦੀ ਹੈ।
ਹੋਰ ਪੜ੍ਹੋ: ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਸਬਜ਼ੀ ਵੇਚਦੇ ਆਏ ਨਜ਼ਰ, ਦੇਖੋ ਮੰਡੀ 'ਚ ਕਿਵੇਂ ਗਾਹਕਾਂ ਨੂੰ ਵੇਚ ਰਹੇ ਸਬਜ਼ੀਆਂ
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਛਵੀ ਨੇ ਆਪਣੇ ਕੈਪਸ਼ਨ 'ਚ ਲਿਖਿਆ ਕਿ ਸੈੱਟ 'ਤੇ ਹਾਦਸੇ ਹੁੰਦੇ ਰਹਿੰਦੇ ਹਨ, ਪਰ ਮੈਨੂੰ ਆਪਣੇ ਵਾਲਾਂ ਵਿੱਚ ਅੱਗ ਲੱਗਣ ਵਾਲੀ ਇਹ ਘਟਨਾ ਸਭ ਤੋਂ ਭਿਆਨਕ ਲੱਗੀ, ਮੈਂ ਵੀ ਗਲਤੀ ਨਾਲ ਕੈਮਰੇ 'ਚ ਕੈਦ ਹੋ ਗਈ, ਵਲੌਗ ਹੁਣ ਲਾਈਵ ਹੈ।@karanvgrover ਦਾ ਵੀ ਧੰਨਵਾਦ ਕਿਉਂਕਿ ਉਸਨੇ ਆਪਣੇ ਹੱਥਾਂ ਨਾਲ ਅੱਗ ਬੁਝਾ ਕੇ ਮੈਨੂੰ ਬਚਾਇਆ। ਅਦਾਕਾਰਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਨਾਲ ਹੀ ਪ੍ਰਸ਼ੰਸਕ ਵੀ ਇਸ 'ਤੇ ਪ੍ਰਤੀਕਿਰਿਆ ਦੇ ਰਹੇ ਹਨ।
- PTC PUNJABI