ਫ਼ਿਲਮਾਂ ‘ਚ ਹੋਇਆ ਫਲਾਪ ਤਾਂ ਟੈਕਸੀ ਚਲਾਉਣ ਨੂੰ ਮਜਬੂਰ ਹੋਇਆ ਇਹ ਮਸ਼ਹੂਰ ਸਿਤਾਰਾ, ਬਾਥਰੂਮਾਂ ਤੱਕ ਦੀ ਕੀਤੀ ਸਫ਼ਾਈ,ਕਈ ਮਿਊਜ਼ਿਕ ਵੀਡੀਓਜ਼ ‘ਚ ਵੀ ਆਇਆ ਨਜ਼ਰ
ਬਾਲੀਵੁੱਡ ਇੰਡਸਟਰੀ ‘ਚ ਆਏ ਦਿਨ ਕਈ ਨਵੇਂ ਸਿਤਾਰਿਆਂ ਦੀ ਐਂਟਰੀ ਹੁੰਦੀ ਹੈ ਅਤੇ ਕਈ ਸਿਤਾਰੇ ਅਚਾਨਕ ਇੰਡਸਟਰੀ ‘ਚ ਕਦੋਂ ਆਏ ਅਤੇ ਕਦੋਂ ਚਲੇ ਗਏ ਇਸ ਦਾ ਪਤਾ ਵੀ ਨਹੀਂ ਲੱਗਦਾ । ਅੱਜ ਅਸੀਂ ਤੁਹਾਨੂੰ ਇੰਡਸਟਰੀ ਦੇ ਇੱਕ ਅਜਿਹੇ ਹੀ ਸਿਤਾਰੇ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਕਈ ਮਿਊਜ਼ਿਕ ਐਲਬਮ ‘ਚ ਵੀ ਕੰਮ ਕੀਤਾ ਸੀ । ਅਸੀਂ ਗੱਲ ਕਰ ਰਹੇ ਅੱਬਾਸ ਅਲੀ (Abbas Ali) ਦੀ ।
ਹੋਰ ਪੜ੍ਹੋ : ਗੀਤਾ ਬਸਰਾ ਨੇ ਪਰਿਵਾਰ ਦੇ ਨਾਲ ਸਵਿਟਜ਼ਰਲੈਂਡ ਵੈਕੇਸ਼ਨ ਦਾ ਵੀਡੀਓ ਕੀਤਾ ਸਾਂਝਾ
ਅੱਬਾਸ ਅਲੀ ਨੇ ਕੀਤਾ ਕਈ ਮਿਊਜ਼ਿਕ ਐਲਬਮ ‘ਚ ਕੰਮ
ਅੱਬਾਸ ਅਲੀ ਨੇ ਨੱਬੇ ਦੇ ਦਹਾਕੇ ‘ਚ ਤੁਸੀਂ ਪ੍ਰੀਤੀ ਝਿਗੀਆਨੀ ਦੇ ਨਾਲ ‘ਛੂਈ ਮੂਈ ਸੀ ਤੁਮ ਲਗਤੀ ਹੋ’ ‘ਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰੋਜੈਕਟ ‘ਚ ਉਨ੍ਹਾਂ ਨੇ ਕੰਮ ਕੀਤਾ ਹੈ ।ਇਸ ਤੋਂ ਇਲਾਵਾ ਕਈ ਫ਼ਿਲਮਾਂ ‘ਚ ‘ਮੋਹੱਬਤੇਂ’, ‘ਆਵਾਰਾ ਪਾਗਲ ਦੀਵਾਨਾ’, ‘ਐੱਲਓਸੀ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਸੀ । ਪਰ ਇਹ ਫ਼ਿਲਮਾਂ ਬਾਕਸ ਆਫ਼ਿਸ ‘ਤੇ ਕੁਝ ਜ਼ਿਆਦਾ ਕਮਾਲ ਨਹੀਂ ਸੀ ਕਰ ਸਕੀਆਂ ।ਇਸ ਤੋਂ ਇਲਾਵਾ ਅੱਬਾਸ ਅਲੀ ਨੇ ਸਾਊਥ ਦੀਆਂ ਕੁਝ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ । ਪਰ ਜਿੰਨੀ ਕਾਮਯਾਬੀ ਦੀ ਉਮੀਦ ਉਨ੍ਹਾਂ ਨੂੰ ਸੀ ਓਨੀ ਕਾਮਯਾਬੀ ਹਾਸਲ ਨਹੀਂ ਹੋ ਸਕੀ ।
ਫਲਾਪ ਫ਼ਿਲਮਾਂ ਤੋਂ ਬਾਅਦ ਵਿਦੇਸ਼ ਗਏ ਅੱਬਾਸ ਅਲੀ
ਕੁਝ ਕੁ ਫਲਾਪ ਫ਼ਿਲਮਾਂ ਕਰਨ ਤੋਂ ਬਾਅਦ ਉਨ੍ਹਾਂ ਨੂੰ ਲੱਗਿਆ ਕਿ ਉਹ ਬਾਲੀਵੁੱਡ ‘ਚ ਕਾਮਯਾਬ ਨਹੀਂ ਹੋ ਪਾਉਣਗੇ । ਜਿਸ ਤੋਂ ਬਾਅਦ ਉਨ੍ਹਾਂ ਨੂੰ ਆਰਥਿਕ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਨਾ ਪਿਆ । ਇੱਥੋਂ ਤੱਕ ਉਨ੍ਹਾਂ ਨੂੰ ਕਮਰੇ ਦਾ ਰੈਂਟ ਦੇਣਾ ਵੀ ਮੁਸ਼ਕਿਲ ਹੋ ਗਿਆ ਤੇ ਉਨ੍ਹਾਂ ਨੇ ਵਿਦੇਸ਼ ਜਾ ਕੇ ਮੁੜ ਤੋਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਚਾਹੀ । ਇੱਕ ਇੰਟਰਵਿਊ ‘ਚ ਅਦਾਕਾਰ ਨੇ ਦੱਸਿਆ ਸੀ ਕਿ ਨਿਊਜ਼ੀਲੈਂਡ ‘ਚ ਜਾ ਕੇ ਉਨ੍ਹਾਂ ਨੇ ਬਾਥਰੂਮ ਤੱਕ ਸਾਫ਼ ਕੀਤੇ ਅਤੇ ਪੈਟਰੋਲ ਪੰਪ ‘ਤੇ ਵੀ ਕੰਮ ਕੀਤਾ ਅਤੇ ਅੱਜ ਕੱਲ੍ਹ ਉਹ ਨਿਊਜ਼ੀਲੈਂਡ ‘ਚ ਟੈਕਸੀ ਚਲਾਉਂਦੇ ਹਨ ।
- PTC PUNJABI