ਮਸ਼ਹੂਰ ਅਦਾਕਾਰਾ ਡੌਲੀ ਸੋਹੀ ਦਾ ਹੋਇਆ ਦਿਹਾਂਤ, ਕੈਂਸਰ ਨਾਲ ਪੀੜਤ ਸੀ ਅਦਾਕਾਰਾ, ਭੈਣ ਅਮਨਦੀਪ ਦੀ ਮੌਤ ਤੋਂ ਕੁਝ ਘੰਟੇ ਬਾਅਦ ਸੰਸਾਰ ਨੂੰ ਕਿਹਾ ਅਲਵਿਦਾ
ਮਸ਼ਹੂਰ ਟੀਵੀ ਅਦਾਕਾਰਾ ਡੌਲੀ
ਸੋਹੀ (Dolly Sohi) ਦਾ ਦਿਹਾਂਤ
(Death) ਹੋ ਗਿਆ ਹੈ । ਡੌਲੀ ਸਰਵਾਈਕਲ ਕੈਂਸਰ ਦੇ ਨਾਲ ਜੂਝ ਰਹੀ ਸੀ।ਦੱਸਿਆ ਜਾ ਰਿਹਾ ਹੈ ਕਿ ਡੌਲੀ ਦੀ ਭੈਣ ਦੀ ਵੀ ਬੀਤੀ ਰਾਤ ਮੌਤ ਹੋ ਗਈ ਸੀ ।ਅਮਨਦੀਪ ਕੌਰ ਪੀਲੀਆ ਦੇ ਨਾਲ ਜੂਝ ਰਹੀ ਸੀ । ਖ਼ਬਰ ਦੀ ਪੁਸ਼ਟੀ ਟਾਈਮਜ਼ ਆਫ ਇੰਡੀਆ ਦੇ ਈਟਾਈਮਜ਼ ਟੀਵੀ ਦੇ ਵੱਲੋਂ ਕੀਤੀ ਗਈ ਹੈ।
ਅਦਾਕਾਰਾ ਦੇ ਪਰਿਵਾਰ ਨੇ ਕੀਤੀ ਪੁਸ਼ਟੀ
ਇਸ ਮੰਦਭਾਗੀ ਖਬਰ ਤੋਂ ਬਾਅਦ ਡੌਲੀ ਦੇ ਪਰਿਵਾਰ ਦੇ ਵੱਲੋਂ ਵੀ ਬਿਆਨ ਸਾਹਮਣੇ ਆਇਆ ਹੈ । ਜਿਸ ‘ਚ ਕਿਹਾ ਗਿਆ ਹੈ ਕਿ ਡੌਲੀ ਸਵੇਰੇ ਇਸ ਸੰਸਾਰ ਨੂੰ ਅਲਵਿਦਾ ਆਖ ਗਾਈ ਹੈ ਅਤੇ ਅੱਜ ਦੁਪਹਿਰ ਬਾਅਦ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।ਇਸ ਤੋਂ ਪਹਿਲਾਂ ਅਦਾਕਾਰ ਦੇ ਭਰਾ ਨੇ ਪੁਸ਼ਟੀ ਕੀਤੀ ਸੀ ਕਿ ਉਨ੍ਹਾਂ ਦੀ ਭੈਣ ਅਮਨਦੀਪ ਦਾ ਦਿਹਾਂਤ ਹੋ ਗਿਆ ਹੈ ਅਤੇ ਕੁਝ ਘੰਟਿਆਂ ਬਾਅਦ ਹੀ ਡੌਲੀ ਦੇ ਦਿਹਾਂਤ ਦੀ ਵੀ ਖਬਰ ਸਾਹਮਣੇ ਆ ਗਈ । ਦੋ ਧੀਆਂ ਦੀ ਮੌਤ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਅਮਨਦੀਪ ਸੋਹੀ ਨੇ ਕਈ ਪ੍ਰੋਜੈਕਟਸ ‘ਚ ਕੰਮ ਕੀਤਾ ਸੀ । ਪਰ ਉਨ੍ਹਾਂ ਨੂੰ ‘ਬਦਤਮੀਜ਼ ਦਿਲ’ ‘ਚ ਨਿਭਾਏ ਗਏ ਕਿਰਦਾਰ ਦੇ ਲਈ ਪ੍ਰਸਿੱਧੀ ਮਿਲੀ ਸੀ ।ਰਿਪੋਰਟ ਮੁਤਾਬਕ ਮਨੂ ਨੇ ਕਿਹਾ ਸੀ ਕਿ ਡੌਲੀ ਦੀ ਹਾਲਤ ਗੰਭੀਰ ਨਹੀਂ ਹੈ ।ਪਰ ਉਸ ਨੂੰ ਆਰਾਮ ਕਰਨ ਦੇ ਲਈ ਆਖਿਆ ਗਿਆ ਹੈ। ਪਰ ਅਫਸੋਸ ਅੱਜ ਡੌਲੀ ਦੀ ਵੀ ਮੌਤ ਹੋ ਗਈ ਹੈ ਅਤੇ ਦੋਨਾਂ ਭੈਣਾਂ ਨੇ ਇੱਕਠਿਆਂ ਹੀ ਇਸ ਸੰਸਾਰ ਨੂੰ ਅਲਵਿਦਾ ਆਖਿਆ ਹੈ।
2023‘ਚ ਸਰਵਾਈਕਲ ਕੈਂਸਰ ਦਾ ਲੱਗਿਆ ਸੀ ਪਤਾ
ਡੌਲੀ ਨੂੰ 2023 ‘ਚ ਸਰਵਾਈਕਲ ਕੈਂਸਰ ਦਾ ਪਤਾ ਲੱਗਿਆ ਸੀ । ਜਿਸ ਤੋਂ ਬਾਅਦ ਉਹ ਆਪਣਾ ਇਲਾਜ ਕਰਵਾ ਰਹੀ ਸੀ । ਸਿਹਤ ਖਰਾਬ ਹੋਣ ਦੇ ਕਾਰਨ ਉਸ ਨੇ ਕਈ ਪ੍ਰੋਜੈਕਟ ‘ਤੇ ਕੰਮ ਛੱਡ ਦਿੱਤਾ ਸੀ। ੳੇੁਹ ਇਲਾਜ ਕਰਵਾ ਰਹੀ ਸੀ ਅਤੇ ਸਾਹ ‘ਚ ਤਕਲੀਫ ਹੋਣ ਦੇ ਕਾਰਨ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।ਡੌਲੀ ਆਪਣੇ ਪਿੱਛੇ ਆਪਣੀ ਧੀ ਨੂੰ ਰੋਂਦਾ ਕੁਰਲਾਉਂਦਾ ਛੱਡ ਗਈ ਹੈ।
-