20 ਸਾਲਾਂ ਬਾਅਦ ਮੁੜ ਇੱਕਠੇ ਨਜ਼ਰ ਆਏ ਇਮਰਾਨ ਹਾਸ਼ਮੀ ਤੇ ਮੱਲਿਕਾ ਸ਼ੇਰਾਵਤ , ਤਸਵੀਰਾਂ ਹੋਈਆਂ ਵਾਇਰਲ
Emraan Hashmi and Mallika Sherawat reunite : ਇਮਰਾਨ ਹਾਸ਼ਮੀ ਅਤੇ ਮੱਲਿਕਾ ਸ਼ੇਰਾਵਤ ਨੂੰ ਕਦੇ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਤੇ ਪਸੰਦੀਦਾ ਜੋੜਿਆਂ 'ਚ ਗਿਣਿਆ ਜਾਂਦਾ ਸੀ। ਦੋਵਾਂ ਨੇ ਫਿਲਮ ਮਰਡਰ 'ਚ ਆਪਣੀ ਸ਼ਾਨਦਾਰ ਕੈਮਿਸਟਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ ਹਾਲਾਂਕਿ, ਇਮਰਾਨ ਤੇ ਮੱਲਿਕਾ ਵਿਚਕਾਰ ਲੜਾਈ ਸ਼ੁਰੂ ਹੋ ਗਈ ਜਿਸ ਨਾਲ ਉਨ੍ਹਾਂ ਦੇ ਰਿਸ਼ਤੇ ਵਿੱਚ ਖਟਾਸ ਆ ਗਈ ਸੀ ਪਰ ਹੁਣ ਮੁੜ ਇੱਕ ਵਾਰ ਫਿਰ ਤੋਂ ਇਸ ਜੋੜੀ ਨੂੰ ਇੱਕਠੇ ਸਪਾਟ ਕੀਤਾ ਗਿਆ ਹੈ।
ਇਮਰਾਨ ਹਾਸ਼ਮੀ ਅਤੇ ਮੱਲਿਕਾ ਸ਼ੇਰਾਵਤ ਵਿਚਾਲੇ 20 ਸਾਲ ਪੁਰਾਣੀ ਲੜਾਈ ਹੋਈ ਖ਼ਤਮ
ਹਾਲ ਹੀ ਵਿੱਚ ਇੱਕ ਈਵੈਂਟ ਦੇ ਦੌਰਾਨ ਪੈਪਰਾਜ਼ੀਸ ਨੇ ਇਮਰਾਨ ਤੇ ਮੱਲਿਕਾ ਸ਼ੇਰਾਵਤ ਨੂੰ ਇੱਕਠੇ ਸਪਾਟ ਕੀਤਾ। ਇਸ ਦੌਰਾਨ ਦੋਵੇਂ ਅਦਾਕਾਰ ਪੈਪਰਾਜ਼ੀਸ ਲਈ ਇੱਕਠੇ ਪੋਜ਼ ਦਿੰਦੇ ਹੋਏ ਨਜ਼ਰ ਆਏ। ਜਿਸ ਨੂੰ ਵੇਖ ਕੇ ਇੰਝ ਜਾਪਦਾ ਹੈ ਕਿ ਇਮਰਾਨ ਹਾਸ਼ਮੀ ਅਤੇ ਮੱਲਿਕਾ ਸ਼ੇਰਾਵਤ ਨੇ 20 ਸਾਲਾਂ ਬਾਅਦ ਆਪਣੇ ਝਗੜੇ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਅਤੀਤ ਨੂੰ ਭੁੱਲ ਕੇ, ਦੋਵੇਂ ਮੁੰਬਈ ਵਿੱਚ ਫਿਲਮ ਨਿਰਮਾਤਾ ਆਨੰਦ ਪੰਡਿਤ ਦੀ ਧੀ ਦੇ ਵਿਆਹ ਦੀ ਰਿਸੈਪਸ਼ਨ ਵਿੱਚ ਇਕੱਠੇ ਹੋਏ।
ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਇਮਰਾਨ ਤੇ ਮੱਲਿਕਾ ਨੂੰ ਇੱਕ ਦੂਜੇ ਨੂੰ ਗਰਮਜੋਸ਼ੀ ਨਾਲ ਮਿਲਦੇ ਅਤੇ ਰੈੱਡ ਕਾਰਪੇਟ 'ਤੇ ਇਕੱਠੇ ਪੋਜ਼ ਦਿੰਦੇ ਹੋਏ ਨਜ਼ਰ ਆਏ। ਜਿੱਥੇ ਮੱਲਿਕਾ ਨੇ ਇੱਕ ਸ਼ਾਨਦਾਰ ਗੁਲਾਬੀ ਗਾਊਨ ਪਹਿਨਿਆ ਹੋਈਆ ਸੀ, ਉੱਥੇ ਹੀ ਇਮਰਾਨ ਬਲੈਕ ਸੂਟ ਵਿੱਚ ਬੇਹੱਦ ਹੈਂਡਸਮ ਲੱਗ ਰਹੇ ਸਨ।
ਹੋਰ ਪੜ੍ਹੋ: ਕਰਨ ਔਜਲਾ ਨੇ ਆਪਣੇ ਵਰਲਡ ਟੂਰ ਦਾ ਕੀਤਾ ਐਲਾਨ, ਪੋਸਟ ਸਾਂਝੀ ਕਰ ਗਾਇਕ ਨੇ ਕਿਹਾ 'ਮੇਰਾ ਸੁਫਨਾ ਹੋਇਆ ਸੱਚ'
ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੋਹਾਂ ਦੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫੈਨਜ਼ 20 ਸਾਲਾਂ ਦੀ ਲੜਾਈ ਤੋਂ ਬਾਅਦ ਇਸ ਆਈਕੋਨਿਕ ਆਨਸਕ੍ਰੀਨ ਜੋੜੇ ਨੂੰ ਇਕੱਠੇ ਦੇਖ ਕੇ ਬਹੁਤ ਖੁਸ਼ ਸਨ। ਇੱਕ ਯੂਜ਼ਰ ਨੇ ਲਿਖਿਆ, "ਓਐਮਜੀ...ਲੰਬੇ ਸਮੇਂ ਬਾਅਦ..." ਦੂਜੇ ਨੇ ਲਿਖਿਆ, "ਬਕਮਾਲ ਜੋੜੀ...ਕੋਈ ਵੀ ਕਦੇ ਨਹੀਂ ਭੁੱਲ ਸਕਦਾ।"
- PTC PUNJABI