ਐਲਵਿਸ਼ ਯਾਦਵ ਦੇ ਖਿਲਾਫ ਮਾਮਲਾ ਦਰਜ, ਸੱਪਾਂ ਦੀ ਤਸਕਰੀ ਸਣੇ ਲੱਗੇ ਕਈ ਇਲਜ਼ਾਮ, ਐਲਵਿਸ਼ ਨੇ ਕਿਹਾ ‘ਮੇਰਾ ਇਸ ਮਾਮਲੇ ‘ਚ ਕੋਈ ਲੈਣਾ ਦੇਣਾ ਨਹੀਂ’
ਬਿੱਗ ਬੌਸ ਓਟੀਟੀ ਦੇ ਜੇਤੂ ਐਲਵਿਸ਼ ਯਾਦਵ (Elvish Yadav) ਦੇ ਨਾਲ ਜੁੜੀ ਇੱਕ ਖ਼ਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ ਉਸ ਦੇ ਖਿਲਾਫ ਨੋਇਡਾ ‘ਚ ਐਫਆਈਆਰ ਦਰਜ ਕੀਤੀ ਗਈ ਹੈ । ਉਸ ‘ਤੇ ਇਲਜ਼ਾਮ ਹਨ ਕਿ ਉਹ ਰੇਵ ਪਾਰਟੀਆਂ ‘ਚ ਸੱਪਾਂ ਦੇ ਡੰਗ ਮਰਵਾਉਂਦਾ ਹੈ ਅਤੇ ਪੀਐੱਫਏ ਦੇ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਅਧਾਰ ‘ਤੇ ਇਹ ਕਾਰਵਾਈ ਕੀਤੀ ਗਈ ਹੈ।
ਐਲਵਿਸ਼ ਦੇ ਨਾਲ ਨਾਲ ਪੰਜ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ।ਖਬਰਾਂ ਮੁਤਾਬਕ ਐਲਵਿਸ਼ ‘ਤੇ ਇਲਜ਼ਾਮ ਹਨ ਕਿ ਉਹ ਵੱਡੇ ਵੱਡੇ ਫਾਰਮ ਹਾਊਸ ‘ਚ ਹੋਣ ਵਾਲੀਆਂ ਰੇਵ ਪਾਰਟੀਆਂ ‘ਚ ਸੱਪਾਂ ਦੇ ਨਾਲ ਵੀਡੀਓ ਸ਼ੂਟ ਕਰਦਾ ਹੈ ।
ਸ਼ਿਕਾਇਤ ਤੋਂ ਬਾਅਦ ਮੁਖਬਰੀ ਕੀਤੀ ਗਈ ਅਤੇ ਫਰਜ਼ੀ ਗ੍ਰਾਹਕ ਬਣ ਕੇ ਐਲਵਿਸ਼ ਯਾਦਵ ਨਾਲ ਸੰਪਰਕ ਕੀਤਾ ਗਿਆ ਸੀ ਤਾਂ ਐਲਵਿਸ਼ ਨੇ ਏਜੰਟ ਰਾਹੁਲ ਦੇ ਨਾਲ ਸੰਪਰਕ ਕੀਤਾ ਅਤੇ ਜਿਸ ਦੇ ਤਹਿਤ ਐਲਵਿਸ਼ ਨੂੰ ਫੜਿਆ ਗਿਆ ।
ਐਲਵਿਸ਼ ਯਾਦਵ ਨੇ ਦਿੱਤੀ ਸਫਾਈ
ਇਸ ਮਾਮਲੇ ‘ਚ ਐਲਵਿਸ਼ ਯਾਦਵ ਨੇ ਸਫਾਈ ਦਿੱਤੀ ਹੈ ।ਉਸ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੈ । ਉਨ੍ਹਾਂ ‘ਤੇ ਲੱਗ ਰਹੇ ਇਲਜ਼ਾਮ ਬੇਬੁਨਿਆਦ ਹਨ । ਇਸ ਤੋਂ ਇਲਾਵਾ ਉਸ ਨੇ ਕਿਹਾ ਕਿ ਜੇ ਇੱਕ ਫੀਸਦੀ ਵੀ ਮੇਰੀ ਸ਼ਮੂਲੀਅਤ ਇਸ ਮਾਮਲੇ ‘ਚ ਹੈ ਤਾਂ ਮੈਂ ਸਭ ਭੁਗਤਣ ਦੇ ਲਈ ਤਿਆਰ ਹਾਂ ।
- PTC PUNJABI