Elvish Yadav :ਐਲਵੀਸ਼ ਯਾਦਵ ਨੇ ਦੁਬਈ 'ਚ ਖਰੀਦੀਆ ਆਲੀਸ਼ਾਨ ਘਰ , ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

ਬਿੱਗ ਬੌਸ ਓਟੀਟੀ ਸੀਜ਼ਨ 2 ਦੇ ਜੇਤੂ ਅਤੇ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਇਸ ਖਾਸ ਮੌਕੇ 'ਤੇ ਐਲਵਿਸ਼ ਆਪਣੇ ਦੋਸਤਾਂ ਨਾਲ ਸੈਲੀਬ੍ਰੇਟ ਕਰਨ ਲਈ ਦੁਬਈ ਪਹੁੰਚੇ ਹਨ। ਐਲਵਿਸ਼ ਇਸ ਖੂਬਸੂਰਤ ਸ਼ਹਿਰ 'ਚ ਨਾ ਸਿਰਫ ਆਪਣਾ ਜਨਮਦਿਨ ਮਨਾ ਰਹੇ ਹਨ ਸਗੋਂ ਉਨ੍ਹਾਂ ਨੇ ਇੱਥੇ ਆਪਣਾ ਆਲੀਸ਼ਾਨ ਘਰ ਵੀ ਖਰੀਦਿਆ ਹੈ, ਜਿਸ ਦੀ ਇਕ ਝਲਕ ਉਨ੍ਹਾਂ ਨੇ ਆਪਣੇ ਬਲਾਗ 'ਚ ਵੀ ਦਿਖਾਈ ਸੀ।

Reported by: PTC Punjabi Desk | Edited by: Pushp Raj  |  September 15th 2023 05:08 PM |  Updated: September 15th 2023 05:08 PM

Elvish Yadav :ਐਲਵੀਸ਼ ਯਾਦਵ ਨੇ ਦੁਬਈ 'ਚ ਖਰੀਦੀਆ ਆਲੀਸ਼ਾਨ ਘਰ , ਕੀਮਤ ਜਾਣ ਕੇ ਹੋ ਜਾਓਗੇ ਹੈਰਾਨ

Elvish Yadav Dubai Home: ਬਿੱਗ ਬੌਸ ਓਟੀਟੀ ਸੀਜ਼ਨ 2 ਦੇ ਜੇਤੂ ਅਤੇ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ  (Elvish Yadav ) ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਇਸ ਖਾਸ ਮੌਕੇ 'ਤੇ ਐਲਵਿਸ਼ ਆਪਣੇ ਦੋਸਤਾਂ ਨਾਲ ਸੈਲੀਬ੍ਰੇਟ ਕਰਨ ਲਈ ਦੁਬਈ ਪਹੁੰਚੇ ਹਨ। ਐਲਵਿਸ਼ ਇਸ ਖੂਬਸੂਰਤ ਸ਼ਹਿਰ 'ਚ ਨਾ ਸਿਰਫ ਆਪਣਾ ਜਨਮਦਿਨ ਮਨਾ ਰਹੇ ਹਨ ਸਗੋਂ ਉਨ੍ਹਾਂ ਨੇ ਇੱਥੇ ਆਪਣਾ ਆਲੀਸ਼ਾਨ ਘਰ ਵੀ ਖਰੀਦਿਆ ਹੈ, ਜਿਸ ਦੀ ਇਕ ਝਲਕ ਉਨ੍ਹਾਂ ਨੇ ਆਪਣੇ ਬਲਾਗ 'ਚ ਵੀ ਦਿਖਾਈ ਸੀ।

 

ਐਲਵਿਸ਼ ਨੇ ਆਪਣੇ ਜਨਮਦਿਨ 'ਤੇ ਇੱਕ ਘਰ ਖਰੀਦਿਆ

12 ਸਤੰਬਰ ਨੂੰ ਐਲਵਿਸ਼ ਆਪਣੇ ਦੋਸਤਾਂ ਨਾਲ ਦੁਬਈ ਪਹੁੰਚ ਗਿਆ ਸੀ। ਜਿੱਥੇ ਉਹ ਦੁਬਈ ਦੇ ਇੱਕ ਡੁਪਲੈਕਸ ਘਰ ਵਿੱਚ ਰਹਿ ਰਿਹਾ ਹੈ। ਦੇਖਣ 'ਚ ਇਹ ਘਰ ਬਹੁਤ ਆਲੀਸ਼ਾਨ ਹੈ।

ਇਹ ਬਲੌਗ ਦੁਬਈ ਏਅਰਪੋਰਟ ਤੋਂ ਸ਼ੁਰੂ ਹੁੰਦਾ ਹੈ ਅਤੇ YouTuber ਦੇ ਆਲੀਸ਼ਾਨ ਘਰ 'ਤੇ ਖਤਮ ਹੁੰਦਾ ਹੈ। ਇਸ ਵੀਡੀਓ 'ਚ ਯੂਟਿਊਬਰ ਘਰ ਦੇ ਹਰ ਕੋਨੇ ਨੂੰ ਦਿਖਾਉਂਦੇ ਹੋਏ ਦਿਖਾਈ ਦੇ ਰਹੇ ਹਨ, ਜਿਸ 'ਚ ਲਿਵਿੰਗ ਰੂਮ, ਗੈਸਟ ਰੂਮ, ਬੈੱਡਰੂਮ, ਰਸੋਈ ਅਤੇ ਬਾਲਕੋਨੀ ਸ਼ਾਮਲ ਹਨ। ਇਸ ਘਰ ਦੀ ਕੀਮਤ 8 ਕਰੋੜ ਰੁਪਏ ਦੱਸੀ ਜਾ ਰਹੀ ਹੈ।

 ਹੋਰ ਪੜ੍ਹੋ: Health Tips: ਤਾਂਬੇ ਦੇ ਭਾਂਡੇ ‘ਚ ਪਾਣੀ ਪੀਣਾ ਫਾਇਦੇਮੰਦ ਹੈ ਜਾਂ ਹਾਨੀਕਾਰਕ ? ਜਾਣੋ ਇਸ ਮੈਟਲ ਬਾਰੇ ਸੱਚ 

ਐਲਵਿਸ਼ ਯਾਦਵ ਦਾ ਨਵਾਂ ਗੀਤ ਰਿਲੀਜ਼

ਐਲਵੀਸ਼ ਯਾਦਵ ਦੇ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਦਾ ਨਵਾਂ ਗੀਤ 'ਹਮ ਤੋ ਦੀਵਾਨੇ' ਰਿਲੀਜ਼ ਹੋਇਆ ਹੈ, ਜਿਸ 'ਚ ਉਹ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨਾਲ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ। ਫੈਨਜ਼ ਉਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕਰ ਰਹੇ ਹਨ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network