Ranbir Kapoor: ED ਨੇ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਨੂੰ ਭੇਜਿਆ ਸੰਮਨ, ਜਾਣੋ ਕੀ ਹੈ ਪੂਰਾ ਮਾਮਲਾ
ED summons actor Ranbir Kapoor : ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਬੁੱਧਵਾਰ ਨੂੰ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ (Ranbir Kapoor) ਨੂੰ ਸੰਮਨ ਜਾਰੀ ਕੀਤਾ ਹੈ। ਉਨ੍ਹਾਂ ਨੂੰ ਈਡੀ ਨੇ 6 ਅਕਤੂਬਰ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਇਹ ਪੂਰਾ ਮਾਮਲਾ ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ਨਾਲ ਜੁੜਿਆ ਹੋਇਆ ਹੈ।
ਇਸ ਆਨਲਾਈਨ ਸੱਟੇਬਾਜ਼ੀ ਐਪ ਕਾਰਨ 17 ਬਾਲੀਵੁੱਡ ਸਿਤਾਰੇ ਈਡੀ ਦੇ ਰਡਾਰ 'ਤੇ ਹਨ। ਕੁਝ ਹਫਤੇ ਪਹਿਲਾਂ ਇਸ ਮਾਮਲੇ 'ਚ ਟਾਈਗਰ ਸ਼ਰਾਫ, ਸੰਨੀ ਲਿਓਨ, ਨੇਹਾ ਕੱਕੜ ਅਤੇ ਰਾਹਤ ਫਤਿਹ ਅਲੀ ਖਾਨ ਵਰਗੇ ਦਿੱਗਜਾਂ ਦੇ ਨਾਂ ਸਾਹਮਣੇ ਆਏ ਸੀ। ਹੁਣ ਜਿਵੇਂ-ਜਿਵੇਂ ਮਾਮਲੇ ਦੀ ਜਾਂਚ ਅੱਗੇ ਵਧ ਰਹੀ ਹੈ।
ਆਲੀਆ ਭੱਟ ਦੇ ਪਤੀ ਰਣਬੀਰ ਕਪੂਰ ਤੋਂ ਪੁੱਛਗਿੱਛ ਕੀਤੀ ਜਾਣੀ ਹੈ। ਇਹ ਸਾਰੇ ਸਿਤਾਰੇ ਦੁਬਈ 'ਚ 200 ਕਰੋੜ ਰੁਪਏ ਦੇ ਇੱਕ ਵਿਆਹ 'ਚ ਸ਼ਾਮਲ ਹੋਣ ਤੋਂ ਬਾਅਦ ਮੁਸ਼ਕਿਲ 'ਚ ਫਸ ਗਏ ਹਨ।
ਗੈਰ-ਕਾਨੂੰਨੀ ਸੱਟੇਬਾਜ਼ੀ ਦੇ ਇਸ ਮਾਮਲੇ 'ਚ ਈਡੀ ਨੇ ਹੁਣ ਵੱਡਾ ਕਦਮ ਚੁੱਕਦਿਆਂ ਮਸ਼ਹੂਰ ਹਸਤੀਆਂ ਨੂੰ ਸੰਮਨ ਭੇਜਣੇ ਸ਼ੁਰੂ ਕਰ ਦਿੱਤੇ ਹਨ। ਜਿੱਥੇ ਸਭ ਤੋਂ ਪਹਿਲਾਂ ਨਾਮ ਰਣਬੀਰ ਕਪੂਰ ਦਾ ਸਾਹਮਣੇ ਆਇਆ ਹੈ। ਜਾਂਚ ਏਜੰਸੀ ਨੇ ਇਸ ਮਾਮਲੇ 'ਚ ਅਭਿਨੇਤਾ ਨੂੰ 6 ਅਕਤੂਬਰ 2023 ਯਾਨੀ ਸ਼ੁੱਕਰਵਾਰ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਜਿੱਥੇ ਈਡੀ ਉਸ ਤੋਂ ਵਿਆਹ ਵਿੱਚ ਸ਼ਾਮਲ ਹੋਣ, ਪਰਫਾਰਮ ਕਰਨ, ਭੁਗਤਾਨ ਆਦਿ ਤੋਂ ਲੈ ਕੇ ਹੋਰ ਸਵਾਲ ਪੁੱਛ ਸਕਦਾ ਹੈ।
- PTC PUNJABI