ਐਲਵਿਸ਼ ਯਾਦਵ ਦੀ ਮੁੜ ਵਧੀਆਂ ਮੁਸ਼ਕਲਾਂ, ਈਡੀ ਨੇ ਬਿੱਗ ਬੌਸ ਵਿਜੇਤਾ ਦੇ ਖਿਲਾਫ ਦਰਜ ਕੀਤਾ ਮਨੀ ਲਾਂਡਰਿੰਗ ਦਾ ਕੇਸ

ਬਿੱਗ ਬੌਸ ਓਟੀਟੀ 2 ਦੇ ਵਿਨਰ ਐਲਵਿਸ਼ ਯਾਦਵ (Elvish Yadav) ਦੀਆਂ ਮੁਸ਼ਕਲਾਂ ਮੁੜ ਇੱਕ ਵਾਰ ਫਿਰ ਤੋਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਐਲਵਿਸ਼ ਯਾਦਵ ਨੂੰ ਲੈ ਕੇ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹਾਲ ਹੀ 'ਚ ਈਡੀ ਨੇ ਐਲਵਿਸ਼ ਯਾਦਵ ਦੇ ਖਿਲਾਫ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ।

Reported by: PTC Punjabi Desk | Edited by: Pushp Raj  |  May 04th 2024 03:51 PM |  Updated: May 04th 2024 03:51 PM

ਐਲਵਿਸ਼ ਯਾਦਵ ਦੀ ਮੁੜ ਵਧੀਆਂ ਮੁਸ਼ਕਲਾਂ, ਈਡੀ ਨੇ ਬਿੱਗ ਬੌਸ ਵਿਜੇਤਾ ਦੇ ਖਿਲਾਫ ਦਰਜ ਕੀਤਾ ਮਨੀ ਲਾਂਡਰਿੰਗ ਦਾ ਕੇਸ

Elvish Yadav Money Laundering case : ਮਸ਼ਹੂਰ ਯੂਟਿਊਬਰ ਤੇ ਬਿੱਗ ਬੌਸ ਓਟੀਟੀ 2 ਦੇ ਵਿਨਰ ਐਲਵਿਸ਼ ਯਾਦਵ (Elvish Yadav) ਦੀਆਂ ਮੁਸ਼ਕਲਾਂ ਮੁੜ ਇੱਕ ਵਾਰ ਫਿਰ ਤੋਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ।  ਐਲਵਿਸ਼ ਯਾਦਵ ਨੂੰ ਲੈ ਕੇ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹਾਲ ਹੀ 'ਚ ਈਡੀ  ਨੇ ਐਲਵਿਸ਼ ਯਾਦਵ ਦੇ ਖਿਲਾਫ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ। 

ਜਾਣਕਾਰੀ ਮੁਤਾਬਕ ਸੱਪਾਂ ਦੇ ਜ਼ਹਿਰ ਵਾਲੇ ਮਾਮਲੇ ਤੋਂ ਬਾਅਦ ਈਡੀ ਦੇ ਲਖਨਓ ਜ਼ੋਨਲ ਦਫ਼ਤਰ ਜਲਦ ਹੀ ਐਲਵੀਸ਼ ਤੋਂ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਿਹਾ ਹੈ। ਨੋਇਡਾ 'ਚ 2 ਨਵੰਬਰ ਨੂੰ ਦਰਜ ਹੋਏ ਮਾਮਲੇ ਦੇ ਆਧਾਰ 'ਤੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਗਿਆ ਹੈ। 

ਐਲਵਿਸ਼ ਯਾਦਵ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਕੋਈ ਸੰਕੇਤ ਨਹੀਂ ਦਿਖ ਰਹੀਆਂ ਹਨ। ਕੋਬਰਾ ਕਾਂਡ ਤੋਂ ਬਾਅਦ ਉਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ED ਨੇ ਮਨੀ ਲਾਂਡਰਿੰਗ ਮਾਮਲੇ 'ਚ YouTuber ਖਿਲਾਫ ਮਾਮਲਾ ਦਰਜ ਕੀਤਾ ਹੈ।

ਈਡੀ ਨੇ ਉਸ ਦੀ ਮਾਲਕੀ ਵਾਲੀਆਂ ਲਗਜ਼ਰੀ ਕਾਰਾਂ ਦੀ ਜਾਂਚ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ 17 ਮਾਰਚ ਨੂੰ ਕੋਬਰਾ ਕਾਂਡ ਮਾਮਲੇ ਵਿੱਚ ਯੂਟਿਊਬਰ ਨੂੰ ਨੋਇਡਾ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਫਿਲਹਾਲ ਐਲਵਿਸ਼ ਜ਼ਮਾਨਤ 'ਤੇ ਬਾਹਰ ਹੈ। ਪਰ ਹੁਣ ਈਡੀ ਉਸ 'ਤੇ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ।

ਇਸ ਦੇ ਨਾਲ ਹੀ ਇਸ ਮਾਮਲੇ 'ਤੇ ਯੂਟਿਊਬਰ ਵੱਲੋਂ ਅਜੇ ਤੱਕ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਇਸ ਤੋਂ ਪਹਿਲਾਂ, ਜੇਲ ਤੋਂ ਬਾਹਰ ਆਉਣ ਤੋਂ ਬਾਅਦ, ਯੂਟਿਊਬਰ ਨੇ ਕਿਹਾ ਸੀ ਕਿ ਬਹੁਤ ਸਾਰੇ ਲੋਕ ਉਸ ਦੀ ਸਫਲਤਾ ਨੂੰ ਪਸੰਦ ਨਹੀਂ ਕਰ ਰਹੇ ਹਨ। ਉਨ੍ਹਾਂ ਨੂੰ ਅਜਿਹੇ ਮਾਮਲਿਆਂ ਵਿੱਚ ਬਿਨਾਂ ਵਜ੍ਹਾ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

8 ਨਵੰਬਰ ਨੂੰ ਨੋਇਡਾ ਪੁਲਿਸ ਨੇ ਇੱਕ ਰੇਵ ਪਾਰਟੀ ਵਿੱਚ ਸੱਪ ਦੇ ਜ਼ਹਿਰ ਦੀ ਵਰਤੋਂ ਦੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਸੀ। ਇਸ ਮਾਮਲੇ 'ਚ ਯੂਟਿਊਬਰ ਐਲਵਿਸ਼ ਯਾਦਵ ਵੀ ਦੋਸ਼ੀ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਮਾਮਲੇ ਵਿੱਚ ਰਾਹੁਲ, ਟੀਟੂਨਾਥ, ਜੈਕਰਨ, ਨਾਰਾਇਣ ਅਤੇ ਰਵੀਨਾਥ ਨਾਮ ਦੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੂੰ ਰਾਹੁਲ ਕੋਲੋਂ 20 ਮਿਲੀਲੀਟਰ ਜ਼ਹਿਰ ਬਰਾਮਦ ਹੋਇਆ ਸੀ।

ਹੋਰ ਪੜ੍ਹੋ : ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਪਹੁੰਚੇ ਗਿੱਪੀ ਗਰੇਵਾਲ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਐਲਵਿਸ਼ ਨੇ ਇੰਸਟਾ 'ਤੇ ਇੱਕ ਵੀਡੀਓ ਪੋਸਟ ਕਰਕੇ ਆਪਣਾ ਸਪੱਸ਼ਟੀਕਰਨ ਦਿੱਤਾ ਸੀ। ਉਸ ਸਮੇਂ ਐਲਵਿਸ਼ ਨੇ ਕਿਹਾ ਸੀ ਕਿ ਉਸ ਦੇ ਖਿਲਾਫ ਜੋ ਗੱਲਾਂ ਚੱਲ ਰਹੀਆਂ ਹਨ, ਇਹ ਸਭ ਫਰਜ਼ੀ ਹਨ। ਉਨ੍ਹਾਂ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network