ਫ਼ਿਲਮ Dream Girl 2 ਦਾ ਟ੍ਰੇਲਰ ਹੋਇਆ ਰਿਲੀਜ਼, ਆਪਣੇ ਅਨੋਖੇ ਅੰਦਾਜ਼ ਨਾਲ ਦਰਸ਼ਕਾਂ ਨੂੰ ਹੋਏ ਲੁਭਾਉਂਦੇ ਨਜ਼ਰ

ਡ੍ਰੀਮ ਗਰਲ 2' ਦਾ ਟ੍ਰੇਲਰ ਲੰਬੇ ਇੰਤਜ਼ਾਰ ਤੋਂ ਬਾਅਦ ਰਿਲੀਜ਼ ਹੋ ਗਿਆ ਹੈ। ਆਯੁਸ਼ਮਾਨ ਖੁਰਾਨਾ ਅਤੇ ਅਨੰਨਿਆ ਪਾਂਡੇ ਦੀ ਆਨਸਕ੍ਰੀਨ ਕੈਮਿਸਟਰੀ ਦਰਸ਼ਕਾਂ ਦਾ ਦਿਲ ਜਿੱਤਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਦੱਸ ਦੇਈਏ ਕਿ ਫਿਲਮ 'ਡ੍ਰੀਮ ਗਰਲ 2' ਟ੍ਰੇਲਰ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਹੱਸ-ਹੱਸ ਲੋਟਪੋਟ ਹੋ ਗਏ ਹਨ। ਜੀ ਹਾਂ, ਫਿਲਮ ਦੀ ਜ਼ਬਰਦਸਤ ਕਾਮੇਡੀ ਨੇ ਪ੍ਰਸ਼ੰਸਕਾਂ ਨੂੰ ਹੱਸਾ-ਹੱਸਾ ਲੋਟਪੋਟ ਕਰ ਦਿੱਤਾ ਹੈ। ਦਰਅਸਲ

Reported by: PTC Punjabi Desk | Edited by: Pushp Raj  |  August 02nd 2023 11:33 AM |  Updated: August 02nd 2023 11:33 AM

ਫ਼ਿਲਮ Dream Girl 2 ਦਾ ਟ੍ਰੇਲਰ ਹੋਇਆ ਰਿਲੀਜ਼, ਆਪਣੇ ਅਨੋਖੇ ਅੰਦਾਜ਼ ਨਾਲ ਦਰਸ਼ਕਾਂ ਨੂੰ ਹੋਏ ਲੁਭਾਉਂਦੇ ਨਜ਼ਰ

Dream Girl 2 Trailer out: ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਇਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ ਡਰੀਮਗਰਲ 2 ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਜਿਸ 'ਚ ਆਯੁਸ਼ਮਾਨ ਖੁਰਾਨਾ ਆਪਣੇ ਪੂਜਾ ਵਾਲੇ ਅੰਦਾਜ਼ 'ਚ ਦਰਸ਼ਕਾਂ ਦਾ ਦਿਲ ਲੁੱਟਦੇ ਹੋਏ ਨਜ਼ਰ ਆਏ। 

ਡ੍ਰੀਮ ਗਰਲ 2' ਦਾ ਟ੍ਰੇਲਰ ਲੰਬੇ ਇੰਤਜ਼ਾਰ ਤੋਂ ਬਾਅਦ ਰਿਲੀਜ਼ ਹੋ ਗਿਆ ਹੈ। ਆਯੁਸ਼ਮਾਨ ਖੁਰਾਨਾ ਅਤੇ ਅਨੰਨਿਆ ਪਾਂਡੇ ਦੀ ਆਨਸਕ੍ਰੀਨ ਕੈਮਿਸਟਰੀ ਦਰਸ਼ਕਾਂ ਦਾ ਦਿਲ ਜਿੱਤਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਦੱਸ ਦੇਈਏ ਕਿ ਫਿਲਮ 'ਡ੍ਰੀਮ ਗਰਲ 2' ਟ੍ਰੇਲਰ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਹੱਸ-ਹੱਸ ਲੋਟਪੋਟ ਹੋ ਗਏ ਹਨ। ਜੀ ਹਾਂ, ਫਿਲਮ ਦੀ ਜ਼ਬਰਦਸਤ ਕਾਮੇਡੀ ਨੇ ਪ੍ਰਸ਼ੰਸਕਾਂ ਨੂੰ ਹੱਸਾ-ਹੱਸਾ ਲੋਟਪੋਟ ਕਰ ਦਿੱਤਾ ਹੈ। 

ਦਰਅਸਲ, 'ਪੂਜਾ' ਦੇ ਬੋਲਡ ਡਾਇਲਾਗ ਅਤੇ ਐਕਟਿੰਗ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਫਿਲਮ 'ਚ ਪਰੇਸ਼ ਰਾਵਲ, ਅਸਰਾਨੀ, ਅੰਨੂ ਕਪੂਰ, ਅਭਿਸ਼ੇਕ ਬੈਨਰਜੀ, ਮਨਜੋਤ ਸਿੰਘ, ਰਾਜਪਾਲ ਯਾਦਵ, ਮਨੋਜ ਜੋਸ਼ੀ, ਸੀਮਾ ਪਾਹਵਾ ਅਤੇ ਵਿਜੇ ਰਾਜ ਸਣੇ ਕਈ ਸਿਤਾਰੇ ਪਰਦੇ ਉੱਪਰ ਇਕੱਠੇ ਦਸਤਕ ਦੇਣ ਜਾ ਰਹੇ ਹਨ।

ਏਕਤਾ ਕਪੂਰ ਨੇ ਕੀਤੀ ਆਯੁਸ਼ਮਾਨ ਖੁਰਾਨਾ ਦੀਤਾਰੀਫ਼

ਬਾਲਾਜੀ ਟੈਲੀਫਿਲਮਜ਼ ਦੀ ਜੁਆਇੰਟ ਮੈਨੇਜਿੰਗ ਡਾਇਰੈਕਟਰ ਏਕਤਾ ਆਰ ਕਪੂਰ ਨੇ ਕਿਹਾ, 'ਡ੍ਰੀਮ ਗਰਲ 2 ਸਾਲ 2023 ਦਾ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਸੀਕਵਲ ਹੈ, ਅਤੇ ਅਸੀਂ ਇਸ ਕਾਮੇਡੀ ਐਂਟਰਟੇਨਰ ਨੂੰ ਪੇਸ਼ ਕਰਨ ਲਈ ਉਤਸ਼ਾਹਿਤ ਹਾਂ ਜੋ ਦਰਸ਼ਕਾਂ ਨੂੰ ਖੂਬ ਹਸਾਏਗਾ।' ਉਸਨੇ ਅੱਗੇ ਕਿਹਾ, "ਸ਼ਾਨਦਾਰ ਕਾਸਟ ਅਤੇ ਰਾਜ ਸ਼ਾਂਡਿਲਿਆ ਦੇ ਸ਼ਾਨਦਾਰ ਦੇ ਨਾਲ ਸਾਨੂੰ ਭਰੋਸਾ ਹੈ ਕਿ ਇਹ ਫਿਲਮ 2023 ਦੀ ਕਾਮੇਡੀ ਹਾਈਲਾਈਟ ਹੋਵੇਗੀ।"

ਫਿਲਮ 'ਚ ਮੁੱਖ ਭੂਮਿਕਾ ਨਿਭਾਅ ਰਹੇ ਅਭਿਨੇਤਾ ਆਯੁਸ਼ਮਾਨ ਖੁਰਾਨਾ ਨੇ ਵੀ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਉਸ ਨੇ ਕਿਹਾ, 'ਡ੍ਰੀਮ ਗਰਲ 2 ਸ਼ੁਰੂ ਤੋਂ ਹੀ ਜੁਆਏਰਾਈਡ ਰਹੀ ਹੈ। ਸਕ੍ਰਿਪਟ ਹਾਸੋਹੀਣੀ ਹੈ ਅਤੇ ਮੈਂ ਇੱਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਲਈ ਹਾਸਾ ਅਤੇ ਮਨੋਰੰਜਨ ਜੋੜਨ ਲਈ ਉਤਸ਼ਾਹਿਤ ਹਾਂ।'

ਹੋਰ ਪੜ੍ਹੋ: ਵੈਗਨ ਫੂਡ ਇੰਨਫਿਊਲੈਸਰ Zhanna D'Art ਦੀ ਹੋਈ ਮੌਤ, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ

ਫ਼ਿਲਮ ਦੇ ਟ੍ਰੇਲਰ ਨੇ ਦਰਸ਼ਕਾਂ ਵਿੱਚ ਰਿਲੀਜ਼ ਹੁੰਦੇ ਹੀ ਤਹਿਲਕਾ ਮਚਾ ਦਿੱਤਾ ਹੈ। ਇਸਨੂੰ 2023 ਦੀ ਕਾਮੇਡੀ ਫਿਲਮ ਵਜੋਂ ਸਲਾਹਿਆ ਗਿਆ ਹੈ। ਹੁਣ ਦਰਸ਼ਕ ਇਸ ਫਿਲਮ ਦੀ 25 ਅਗਸਤ 2023 ਨੂੰ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਡ੍ਰੀਮ ਗਰਲ 2 ਦਾ ਨਿਰਦੇਸ਼ਨ ਰਾਜ ਸ਼ਾਂਡਿਲਿਆ ਦੁਆਰਾ ਕੀਤਾ ਗਿਆ ਹੈ ਅਤੇ ਏਕਤਾ ਆਰ ਕਪੂਰ ਅਤੇ ਸ਼ੋਭਾ ਕਪੂਰ ਦੁਆਰਾ ਨਿਰਮਿਤ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network