Dream Girl 2 : ਫ਼ਿਲਮ ਡਰੀਮਗਰਲ 2 ਦਾ ਪੋਸਟਰ ਹੋਇਆ ਰਿਲੀਜ਼, ਲਾਲ ਲਹਿੰਗਾ ਤੇ ਹੀਲਸ ਪਾ ਕਾਰ ਦੇ ਬੋਨਟ 'ਤੇ ਖੜ੍ਹੇ ਨਜ਼ਰ ਆਏ ਆਯੁਸ਼ਮਾਨ ਖੁਰਾਨਾ
Dream Girl 2 New Poster: ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਇਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ ਡਰੀਮਗਰਲ 2 ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਇਸ ਫ਼ਿਲਮ ਤੋਂ ਨਵਾਂ ਪੋਸਟਰ ਰਿਲੀਜ਼ ਹੋਇਆ ਹੈ। ਜਿਸ 'ਚ ਆਯੁਸ਼ਮਾਨ ਖੁਰਾਨਾ ਆਪਣੇ ਪੂਜਾ ਵਾਲੇ ਲੁੱਕ ਨਾਲ ਫੈਨਜ਼ ਦਾ ਦਿਲ ਲੁੱਟਦੇ ਹੋਏ ਨਜ਼ਰ ਆ ਰਹੇ ਹਨ।
ਫ਼ਿਲਮ ਦੇ ਇਸ ਨਵੇਂ ਪੋਸਟਰ ਵਿੱਚ ਅਭਿਨੇਤਾ ਆਯੁਸ਼ਮਾਨ ਖੁਰਾਨਾ ਚਮਕਦਾਰ ਲਾਲ ਲਹਿੰਗਾ-ਚੋਲੀ ਪਹਿਨੇ ਹੋਏ ਹਨ ਅਤੇ ਇੱਕ ਨੀਲੇ ਰੰਗ ਦੀ ਕਾਰ ਦੇ ਬੋਨਟ 'ਤੇ ਖੜ੍ਹੇ ਹਨ। ਉਨ੍ਹਾਂ ਦੇ ਪਿੱਛੇ ਪ੍ਰੇਮੀਆਂ ਦੀ ਲਾਈਨ ਦਿਖਾਈ ਦੇ ਰਹੀ ਹੈ।
ਡਰੀਮ ਗਰਲ 2 ਦੇ ਨਵੇਂ ਪੋਸਟਰ ਵਿੱਚ ਖੁਰਾਨਾ ਦੇ ਨਾਲ ਪਰੇਸ਼ ਰਾਵਲ ਅਤੇ ਅਨੂ ਕਪੂਰ ਵਰਗੇ ਦਿੱਗਜ ਕਲਾਕਾਰਾਂ ਨੂੰ ਦਿਖਾਇਆ ਗਿਆ ਹੈ। ਪੋਸਟਰ 'ਚ ਰਾਜਪਾਲ ਯਾਦਵ, ਅਭਿਸ਼ੇਕ ਬੈਨਰਜੀ, ਵਿਜੇ ਰਾਜ਼, ਮਨਜੋਤ ਸਿੰਘ ਅਤੇ ਮਨੋਜ ਜੋਸ਼ੀ ਵੀ ਨਜ਼ਰ ਆ ਰਹੇ ਹਨ।
ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਪੂਜਾ ਦੇ ਦੀਵਾਨੇ ਹਨ। ਇਨ੍ਹਾਂ ਵਿੱਚ ਸੁਪਰ ਸਟਾਰ ਵੀ ਸ਼ਾਮਲ ਹਨ। ਹੁਣ ਤੱਕ ਜੋ ਵੀ ਟੀਜ਼ਰ ਦਿਖਾਇਆ ਗਿਆ ਹੈ, ਉਸ 'ਚ ਪੂਜਾ ਉਨ੍ਹਾਂ ਕਲਾਕਾਰਾਂ ਨਾਲ ਟੈਲੀਫੋਨ ਰਾਹੀਂ ਗੱਲ ਕਰਦੀ ਨਜ਼ਰ ਆ ਰਹੀ ਹੈ। ਡ੍ਰੀਮ ਗਰਲ ਪੂਜਾ ਦੀ ਇਕ ਝਲਕ ਦੇਖਣ ਲਈ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।
ਟ੍ਰੇਲਰ ਤੋਂ ਪਹਿਲਾਂ ਅਦਾਕਾਰ ਦੇ ਪ੍ਰਸ਼ੰਸਕਾਂ ਲਈ ਨਵਾਂ ਪੋਸਟਰ ਅਤੇ ਸਟਾਰ ਕਾਸਟ ਦੀ ਝਲਕ ਵੀ ਪਹਿਲੀ ਵਾਰ ਦੇਖਣ ਨੂੰ ਮਿਲੀ ਹੈ। ਇਸ ਤੋਂ ਪਹਿਲਾਂ ਸਿਰਫ ਅਨੰਨਿਆ ਪਾਂਡੇ ਅਤੇ ਆਯੁਸ਼ਮਾਨ ਹੀ ਨਜ਼ਰ ਆਏ ਸਨ।
- PTC PUNJABI