ਦਿਲਜੀਤ ਦੋਸਾਂਝ, ਇਮਤਿਆਜ਼ ਅਲੀ ਅਤੇ ਪਰੀਣੀਤੀ ਚੋਪੜਾ ਲੁਧਿਆਣਾ ਕੋਰਟ ‘ਚ ਹੋਣਗੇ ਪੇਸ਼
ਇਮਤਿਆਜ਼ ਅਲੀ (Imtiaz Ali) ਵੱਲੋਂ ਬਣਾਈ ਜਾ ਰਹੀ ਫ਼ਿਲਮ ‘ਚਮਕੀਲਾ’ ਨੂੰ ਲੈ ਕੇ ਵਿਵਾਦ ਘੱਟਦਾ ਨਜ਼ਰ ਨਹੀਂ ਆ ਰਿਹਾ ।ਬੀਤੇ ਦਿਨੀਂ ਇਸ ਫ਼ਿਲਮ ਨੂੰ ਲੈ ਕੇ ਮਰਹੂਮ ਨਿਰਮਾਤਾ ਗੁਰਦੇਵ ਸਿੰਘ ਰੰਧਾਵਾ ਦੇ ਪੁੱਤਰਾਂ ਇਸ਼ਜੀਤ ਅਤੇ ਸੰਜੋਤ ਰੰਧਾਵਾ ਦੇ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ । ਜਿਸ ਤੋਂ ਬਾਅਦ ਇਸ ਫ਼ਿਲਮ ਦੀ ਕਿਸੇ ਵੀ ਪਲੈਟਫਾਰਮ ‘ਤੇ ਪ੍ਰਸਾਰਣ ‘ਤੇ ਰੋਕ ਲਗਾ ਦਿੱਤੀ ਗਈ ਸੀ ।
ਹੋਰ ਪੜ੍ਹੋ : ਲਾਰੈਂਸ ਬਿਸ਼ਨੋਈ ਤੋਂ ਬਾਅਦ ਹੁਣ ਰਾਖੀ ਸਾਵੰਤ ਨੂੰ ਇਸ ਸ਼ਖਸ ਤੋਂ ਹੈ ਜਾਨ ਦਾ ਖਤਰਾ
3 ਮਈ ਨੂੰ ਅਦਾਲਤ ‘ਚ ਪੇਸ਼ ਹੋਣ ਦੇ ਹੁਕਮ
ਲੁਧਿਆਣਾ ਦੀ ਅਦਾਲਤ ਨੇ ਫ਼ਿਲਮ ਮੇਕਰ ਇਮਤਿਆਜ਼ ਅਲੀ, ਅਦਾਕਾਰ ਦਿਲਜੀਤ ਦੋਸਾਂਝ ਅਤੇ ਅਦਾਕਾਰਾ ਪਰੀਣੀਤੀ ਚੋਪੜਾ ਨੂੰ ਅਦਾਲਤ ‘ਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ । ਇਸਦੇ ਨਾਲ ਮਰਹੂਮ ਗਾਇਕ ਚਮਕੀਲਾ ਦੀ ਪਤਨੀ ਗੁਰਮੇਲ ਕੌਰ ਨੂੰ ਵੀ ਕੋਰਟ ‘ਚ ਪੇਸ਼ ਹੋਣ ਦੇ ਲਈ ਆਖਿਆ ਗਿਆ ਹੈ ।
ਸ਼ਿਕਾਇਤ ਕਰਤਾ ਦਾ ਇਲਜ਼ਾਮ
ਮਰਹੂਮ ਨਿਰਮਾਤਾ ਗੁਰਦੇਵ ਸਿੰਘ ਰੰਧਾਵਾ ਦੇ ਪੁੱਤਰਾਂ ਇਸ਼ਜੀਤ ਅਤੇ ਸੰਜੋਤ ਰੰਧਾਵਾ ਦਾ ਇਲਜ਼ਾਮ ਹੈ ਕਿ 12 ਅਕਤੂਬਰ 2012 ਨੂੰ ਗੁਰਮੇਲ ਕੌਰ ਨੇ ਆਪਣੇ ਪਤੀ ਚਮਕੀਲਾ ਦੀ ਬਾਇਓਪਿਕ ਬਨਾਉਣ ਦੇ ਅਧਿਕਾਰ ਦੋਵਾਂ ਮਰਹੂਮ ਗੁਰਦੇਵ ਸਿੰਘ ਨੂੰ ਦਿੱਤੇ ਸਨ ।
ਜਿਸ ਦੀ ਏਵਜ਼ ‘ਚ ਉਸ ਨੂੰ ਪੰਜ ਲੱਖ ਰੁਪਏ ਵੀ ਦਿੱਤੇ ਗਏ ਸਨ ਅਤੇ ਬਾਇਓਪਿਕ ਬਨਾਉਣ ਦੇ ਲਈ ਕੋਈ ਸਮਾਂ ਸੀਮਾ ਵੀ ਤੈਅ ਨਹੀਂ ਸੀ ਕੀਤੀ ਗਈ ।ਦੱਸ ਦਈਏ ਕਿ ਇਮਤਿਆਜ਼ ਅਲੀ ਦੇ ਵੱਲੋਂ ਬਣਾਈ ਗਈ ਫ਼ਿਲਮ ‘ਚ ਦਿਲਜੀਤ ਦੋਸਾਂਝ ਅਤੇ ਪਰੀਣੀਤੀ ਚੋਪੜਾ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ ।
- PTC PUNJABI