ਸ਼ਾਹਿਦ ਕਪੂਰ ਦੇ ਲਈ ਪਾਗਲ ਸੀ ਰਾਜ ਕੁਮਾਰ ਦੀ ਧੀ, ਪਰੇਸ਼ਾਨ ਹੋ ਕੇ ਸ਼ਾਹਿਦ ਨੇ ਚੁੱਕਿਆ ਸੀ ਇਹ ਕਦਮ

ਸ਼ਾਹਿਦ ਕਪੂਰ ਦੀ ਇਮੇਜ ਚਾਕਲੇਟੀ ਬੁਆਏ ਦੇ ਵਜੋਂ ਜਾਣੀ ਜਾਂਦੀ ਹੈ । ਉਸ ‘ਤੇ ਅਨੇਕਾਂ ਹੀਰੋਇਨਾਂ ਮਰ ਮਿਟਦੀਆਂ ਨੇ । ਉਨ੍ਹਾਂ ਵਿੱਚੋਂ ਹੀ ਇੱਕ ਨਾਮ ਹੈ ਵਾਸਤਵਿਕਤਾ ਪੰਡਤ ਦਾ ।

Reported by: PTC Punjabi Desk | Edited by: Shaminder  |  March 16th 2023 03:30 PM |  Updated: March 16th 2023 03:30 PM

ਸ਼ਾਹਿਦ ਕਪੂਰ ਦੇ ਲਈ ਪਾਗਲ ਸੀ ਰਾਜ ਕੁਮਾਰ ਦੀ ਧੀ, ਪਰੇਸ਼ਾਨ ਹੋ ਕੇ ਸ਼ਾਹਿਦ ਨੇ ਚੁੱਕਿਆ ਸੀ ਇਹ ਕਦਮ

ਸ਼ਾਹਿਦ ਕਪੂਰ (Shahid Kapoor) ਚਾਕਲੇਟੀ ਬੁਆਏ ਦੇ ਤੌਰ ‘ਤੇ ਜਾਣੇ ਜਾਂਦੇ ਹਨ । ਉਨ੍ਹਾਂ ‘ਤੇ ਅਨੇਕਾਂ ਹੀਰੋਇਨਾਂ ਦਿਲ ਹਾਰਦੀਆਂ ਸਨ । ਕਰੀਨਾ ਕਪੂਰ ਦੇ ਨਾਲ ਉਨ੍ਹਾਂ ਨੇ ਖੂਬ ਸੁਰਖੀਆਂ ਵਟੋਰੀਆਂ ਸਨ । ਦੋਵਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਦਾ ਬਿਆਨ ਆਇਆ ਸਾਹਮਣੇ, ਕਿਹਾ ਮੀਡੀਆ ‘ਚ ਨਾਂ ਆਉਂਦੀ ਸਿੱਧੂ ਦੀ ਸਿਕਓਰਿਟੀ ਹਟਾਉਣ ਦੀ ਖ਼ਬਰ ਤਾਂ ਸ਼ਾਇਦ ਕੁਝ ਹੋਰ ਦਿਨ ਜਿਉਂ ਲੈਂਦਾ ਸਾਡਾ ਪੁੱਤ

ਪਰ ਕਰੀਨਾ ਨੇ ਆਪਣਾ ਹਮਸਫ਼ਰ ਸੈਫ ਅਲੀ ਖ਼ਾਨ ਨੁੰ ਚੁਣ ਲਿਆ ਅਤੇ ਸ਼ਾਹਿਦ ਨੇ ਮੀਰਾ ਰਾਜਪੂਤ ਦੇ ਨਾਲ ਫੇਰੇ ਲੈ ਲਏ । ਦੋਵੇਂ ਦੋ-ਦੋ ਬੱਚਿਆਂ ਦੇ ਮਾਪੇ ਹਨ ਅਤੇ ਖੁਸ਼ਹਾਲ ਜ਼ਿੰਦਗੀ ਜਿਉਂ ਰਹੇ ਹਨ । ਪਰ ਕੋਈ ਸਮਾਂ ਹੁੰਦਾ ਸੀ ਕਿ ਸ਼ਾਹਿਦ ਕਪੂਰ ‘ਤੇ ਮਰਹੂਮ ਅਦਾਕਾਰ ਰਾਜ ਕੁਮਾਰ ਦੀ ਧੀ ਜਾਨ ਛਿੜਕਦੀ ਸੀ । 

ਹੋਰ ਪੜ੍ਹੋ : ਟੀਵੀ ਇੰਡਸਟਰੀ ਦੀ ਪ੍ਰਸਿੱਧ ਅਦਾਕਾਰਾ ਸ਼ਿਵਾਂਗੀ ਜੋਸ਼ੀ ਨੂੰ ਹੋਇਆ ਕਿਡਨੀ ਇਨਫੈਕਸ਼ਨ, ਹਸਪਤਾਲ ‘ਚ ਚੱਲ ਰਿਹਾ ਇਲਾਜ

ਵਾਸਤਵਿਕਤਾ ਪੰਡਤ ਸ਼ਾਹਿਦ ਦੇ ਪਿਆਰ ‘ਚ ਸੀ  ਪਾਗਲ

ਰਾਜ ਕੁਮਾਰ ਦੀ ਧੀ ਵਾਸਤਵਿਕਤਾ ਪੰਡਤ ਸ਼ਾਹਿਦ ਕਪੂਰ ਦੇ ਪਿਆਰ ‘ਚ ਪਾਗਲ ਸੀ ।ਉਹ ਖੁਦ ਨੂੰ ਸ਼ਾਹਿਦ ਦੀ ਪਤਨੀ ਤੱਕ ਦੱਸਣ ਲੱਗ ਪਈ ਸੀ । ਦੋਵੇਂ ਸ਼ਿਆਮਕ ਡਾਬਰ ਦੀ ਡਾਂਸ ਕਲਾਸ ‘ਚ ਮਿਲੇ ਸਨ, ਪਹਿਲੀ ਨਜ਼ਰ ਵੇਖਣ ਤੋਂ ਬਾਅਦ ਹੀ ਉਹ ਸ਼ਾਹਿਦ ‘ਤੇ ਮਰ ਮਿਟੀ ਸੀ । 

ਸ਼ਾਹਿਦ ਨੇ ਵਾਸਤਵਿਕਤਾ ਪੰਡਤ ਖਿਲਾਫ ਦਰਜ ਕਰਵਾ ਦਿੱਤੀ ਸੀ ਸ਼ਿਕਾਇਤ 

ਸ਼ਾਹਿਦ ਕਪੂਰ ਵਾਸਤਵਿਕਤਾ ਤੋਂ ਏਨੇਂ ਜ਼ਿਆਦਾ ਪਰੇਸ਼ਾਨ ਹੋ ਗਏ ਸਨ ਕਿ ਉਨ੍ਹਾਂ ਨੇ ਉਸ ਦੇ ਖਿਲਾਫ ਪੁਲਿਸ ਕੋਲ ਸ਼ਿਕਾਇਤ ਤੱਕ ਦਰਜ ਕਰਵਾ ਦਿੱਤੀ ਸੀ । ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਉਸ ਨੇ ਸ਼ਾਹਿਦ ਦੇ ਘਰ ਦੇ ਕੋਲ ਹੀ ਆਪਣਾ ਘਰ ਲੈ ਲਿਆ ਸੀ ਅਤੇ ਦੀਵਾਨਿਆਂ ਵਾਂਗ ਜਦੋਂ ਵੀ ਸ਼ਾਹਿਦ ਘਰ ਤੋਂ ਬਾਹਰ ਨਿਕਲਦੇ ਤਾਂ ਵਾਸਤਵਿਕਤਾ ਉਨ੍ਹਾਂ ਦਾ ਪਿੱਛਾ ਕਰਨ ਲੱਗ ਪੈਂਦੀ ਸੀ । 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network