ਕਦੇ ਘਰ-ਘਰ ਜਾ ਕੇ ਗੁਲਸ਼ਨ ਗਰੋਵਰ ਵੇਚਦੇ ਸਨ ਵਾਸ਼ਿੰਗ ਪਾਊਡਰ, ਜਾਣੋ ਕਿਵੇਂ ਬਣੇ ਬਾਲੀਵੁੱਡ ਦੇ ਬੈਡ ਮੈਨ
ਗੁਲਸ਼ਨ ਗਰੋਵਰ (Gulshan Grover) ਪੰਜਾਬੀ ਇੰਡਸਟਰੀ ਦੀ ਮੰਨੀ ਪ੍ਰਮੰਨੀ ਹਸਤੀ ਹਨ । ਬਾਲੀਵੁੱਡ ‘ਚ ਉਹ ਬੈਡਮੈਨ ਦੇ ਨਾਂਅ ਨਾਲ ਮਸ਼ਹੂਰ ਹਨ । ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਪਰ ਬਾਲੀਵੁੱਡ ‘ਚ ਉਨ੍ਹਾਂ ਦਾ ਸਫ਼ਰ ਏਨਾਂ ਆਸਾਨ ਨਹੀਂ ਸੀ । ਕਿਉਂਕਿ ਬਹੁਤ ਹੀ ਆਮ ਪਰਿਵਾਰ ਦੇ ਨਾਲ ਸਬੰਧ ਰੱਖਣ ਵਾਲੇ ਗੁਲਸ਼ਨ ਗਰੋਵਰ ਮੱਧਵਰਗੀ ਪਰਿਵਾਰ ਦੇ ਨਾਲ ਸਬੰਧ ਰੱਖਦੇ ਸਨ ਅਤੇ ਘਰ ਦਾ ਗੁਜ਼ਾਰਾ ਕਰਨ ਦੇ ਲਈ ਉਨ੍ਹਾਂ ਨੇ ਘਰ-ਘਰ ਜਾ ਕੇ ਵਾਸ਼ਿੰਗ ਪਾਊਡਰ ਤੱਕ ਵੇਚਿਆ ਸੀ ।
ਹੋਰ ਪੜ੍ਹੋ : ਸਾਰਾ ਅਲੀ ਖ਼ਾਨ ਅਤੇ ਰਾਸ਼ਾ ਥਡਾਨੀ ਨੇ ਮਨਾਈ ਗਣੇਸ਼ ਚਤੁਰਥੀ, ਵੀਡੀਓ ਹੋ ਰਿਹਾ ਵਾਇਰਲ
ਉਨ੍ਹਾਂ ਨੇ ਆਪਣੀ ਪੜ੍ਹਾਈ ਦਾ ਖਰਚਾ ਤੋਰਨ ਦੇ ਲਈ ਆਪਣੇ ਘਰੋਂ ਦੋ ਘੰਟੇ ਪਹਿਲਾਂ ਚੱਲਦੇ ਸਨ ਤਾਂ ਕਿ ਵਾਸ਼ਿੰਗ ਪਾਊਡਰ ਵੇਚ ਸਕਣ ਅਤੇ ਆਪਣੀ ਪੜ੍ਹਾਈ ਦਾ ਖਰਚਾ ਤੋਰ ਸਕਣ ।ਲੋਕ ਵੀ ਬੱਚੇ ਦਾ ਜਜ਼ਬਾ ਵੇਖ ਕੇ ਉਨ੍ਹਾਂ ਤੋਂ ਸਮਾਨ ਖਰੀਦ ਲੈਂਦੇ ਸਨ ।
ਨੈਗੇਟਿਵ ਕਿਰਦਾਰਾਂ ਕਰਕੇ ਮਿਲਿਆ ‘ਬੈਡਮੈਨ’ ਨਾਮ
ਗੁਲਸ਼ਨ ਗਰੋਵਰ ਨੇ ਫ਼ਿਲਮਾਂ ‘ਚ ਵੱਡੀ ਗਿਣਤੀ ‘ਚ ਕੰਮ ਕੀਤਾ ਹੈ ਅਤੇ ਜ਼ਿਆਦਾਤਰ ਫ਼ਿਲਮਾਂ ‘ਚ ਉਨ੍ਹਾਂ ਨੇ ਨੈਗੇਟਿਵ ਕਿਰਦਾਰ ਨਿਭਾਏ ਹਨ । ਹੁਣ ਤੱਕ ਉਹ ਚਾਰ ਸੌ ਦੇ ਕਰੀਬ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ਤੇ ਜ਼ਿਆਦਾਤਰ ਫ਼ਿਲਮਾਂ ‘ਚ ਉਨ੍ਹਾਂ ਨੇ ਖਲਨਾਇਕ ਦੀ ਭੂਮਿਕਾ ਨਿਭਾਈ । ਜਿਸ ਕਾਰਨ ਉਨ੍ਹਾਂ ਨੂੰ ਬੈਡਮੈਨ ਦਾ ਖਿਤਾਬ ਮਿਲਿਆ ।
ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਗੱਲ ਕਰੀਏ ਤਾਂ ‘ਰਾਮ ਲਖਨ’, ‘ਮੋਹਰਾ’, ‘ਦਿਲਵਾਲੇ’ ਸ਼ਾਮਿਲ ਹਨ । ਗੁਲਸ਼ਨ ਗਰੋਵਰ ਜੋ ਕਦੇ ਵਾਸ਼ਿੰਗ ਪਾਊਡਰ ਵੇਚਦੇ ਸਨ ਅੱਜ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ । ਉਨ੍ਹਾਂ ਨੇ ਇੱਕ ਇੰਟਰਵਿਊ ‘ਚ ਕਿਹਾ ਸੀ ਕਿ ‘ਕੋਈ ਵੀ ਆਪਣੀ ਜੀਵਨੀ ਪੈਸਾ ਕਮਾਉਣ ਦੇ ਲਈ ਨਹੀਂ ਲਿਖਦਾ, ਲੋਕ ਲਿਖਦੇ ਹਨ ਤਾਂ ਕਿ ਉਨ੍ਹਾਂ ਦੇ ਸੰਘਰਸ਼ਾਂ ਤੋਂ ਸਿੱਖਿਆ ਲੈਣ।ਮੈਂ ਵੀ ਆਪਣੀ ਕਿਤਾਬ ਤਾਂ ਲਿਖੀ ਕਿ ਲੋਕ ਇਹ ਸਮਝ ਸਕਣ ਕਿ ਤੁਹਾਡੀ ਖਰਾਬ ਹਾਲਤ ਜਾਂ ਗਰੀਬੀ ਕਦੇ ਵੀ ਤੁਹਾਡੀ ਕਾਮਯਾਬੀ ‘ਚ ਰੁਕਾਵਟ ਨਾ ਬਣੇ ।
- PTC PUNJABI