ਧਰਮਿੰਦਰ ਹਨ ਛੇ ਬੱਚਿਆਂ ਦੇ ਪਿਤਾ, ਹੇਮਾ ਮਾਲਿਨੀ ਦੇ ਨਾਲ ਵਿਆਹ ਕਰਵਾਉਣ ਦੇ ਲਈ ਅਪਣਾਇਆ ਸੀ ਇਸਲਾਮ ਧਰਮ

ਉਸ ਵੇਲੇ ਧਰਮਿੰਦਰ ਮਹਿਜ਼ 19 ਸਾਲ ਦੇ ਸਨ । ਜਿਸ ਤੋਂ ਬਾਅਦ ਧਰਮਿੰਦਰ ਦੇ ਘਰ ਚਾਰ ਬੱਚਿਆਂ ਨੇ ਜਨਮ ਲਿਆ । ਜਿਸ ‘ਚ ਸੰਨੀ ਦਿਓਲ ਤੇ ਬੌਬੀ ਦਿਓਲ ਅਤੇ ਉਨ੍ਹਾਂ ਦੀਆਂ ਦੋ ਭੈਣਾਂ ਅਜੀਤਾ ਅਤੇ ਵਿਜੇਤਾ।

Reported by: PTC Punjabi Desk | Edited by: Shaminder  |  April 27th 2024 08:00 AM |  Updated: April 27th 2024 08:00 AM

ਧਰਮਿੰਦਰ ਹਨ ਛੇ ਬੱਚਿਆਂ ਦੇ ਪਿਤਾ, ਹੇਮਾ ਮਾਲਿਨੀ ਦੇ ਨਾਲ ਵਿਆਹ ਕਰਵਾਉਣ ਦੇ ਲਈ ਅਪਣਾਇਆ ਸੀ ਇਸਲਾਮ ਧਰਮ

ਬਾਲੀਵੁੱਡ ਅਦਾਕਾਰ ਧਰਮਿੰਦਰ (Dharmendra Deol) ਅਕਸਰ ਆਪਣੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ । ਉਨ੍ਹਾਂ ਨੇ ਰੀਲ ਲਾਈਫ ਦੇ ਨਾਲ-ਨਾਲ ਰੀਅਲ ‘ਚ ਵੀ ਖੂਬ ਸੁਰਖੀਆਂ ਵਟੋਰੀਆਂ ਹਨ । ਅੱਜ ਅਸੀਂ ਤੁਹਾਨੂੰ ਧਰਮਿੰਦਰ ਦੇ ਪਰਿਵਾਰ ਬਾਰੇ ਦੱਸਾਂਗੇ । ਧਰਮਿੰਦਰ ਅਤੇ ਪ੍ਰਕਾਸ਼ ਕੌਰ ਦਾ ਵਿਆਹ 1954 ‘ਚ ਹੋਇਆ ਸੀ । ਉਸ ਵੇਲੇ ਧਰਮਿੰਦਰ ਮਹਿਜ਼ 19 ਸਾਲ ਦੇ ਸਨ । ਜਿਸ ਤੋਂ ਬਾਅਦ ਧਰਮਿੰਦਰ ਦੇ ਘਰ ਚਾਰ ਬੱਚਿਆਂ ਨੇ ਜਨਮ ਲਿਆ । ਜਿਸ ‘ਚ ਸੰਨੀ ਦਿਓਲ ਤੇ  ਬੌਬੀ ਦਿਓਲ ਅਤੇ ਉਨ੍ਹਾਂ ਦੀਆਂ ਦੋ ਭੈਣਾਂ ਅਜੀਤਾ ਅਤੇ ਵਿਜੇਤਾ। ਅਜੀਤਾ ਅਤੇ ਵਿਜੇਤਾ ਵਿਦੇਸ਼ ‘ਚ ਸੈਟਲ ਹਨ ।

ਹੋਰ ਪੜੋ  : ‘ਅਮਰ ਸਿੰਘ ਚਮਕੀਲਾ’ ‘ਚ ਦਿਲਜੀਤ ਦੋਸਾਂਝ ਦੀ ਅਦਾਕਾਰੀ ਵੇਖ ਪ੍ਰਭਾਵਿਤ ਹੋਏ ਅਦਾਕਾਰ ਰਾਜ ਕੁਮਾਰ ਰਾਓ, ਕਿਹਾ ‘ਦਿਲਜੀਤ ਤੋਂ ਬਗੈਰ ਕੋਈ ਨਹੀਂ ਸੀ ਨਿਭਾ ਸਕਦਾ ਚਮਕੀਲੇ ਦਾ ਕਿਰਦਾਰ’

ਸੰਨੀ ਦਿਓਲ ਅਤੇ ਬੌਬੀ ਦਿਓਲ ਫ਼ਿਲਮਾਂ ‘ਚ ਸਰਗਰਮ ਹਨ ਅਤੇ ਮੁੰਬਈ ‘ਚ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਹਨ । ਧਰਮਿੰਦਰ ਦੇ ਤਿੰਨ ਪੋਤੇ ਹਨ ।ਕਰਣ, ਰਾਜਵੀਰ ਅਤੇ ਇੱਕ ਬੌਬੀ ਦਿਓਲ ਦਾ ਬੇਟਾ । ਕਰਣ ਦਿਓਲ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸਨ । 

1980 ‘ਚ ਹੇਮਾ ਮਾਲਿਨੀ ਨਾਲ ਕਰਵਾਇਆ ਵਿਆਹ 

ਪਹਿਲੀ ਪਤਨੀ ਹੋਣ ਦੇ ਬਾਵਜੂਦ ਧਰਮਿੰਦਰ ਨੇ 1980 ‘ਚ ਹੇਮਾ ਮਾਲਿਨੀ ਦੇ ਨਾਲ ਵਿਆਹ ਕਰਵਾਇਆ ਸੀ । ਪਰ ਪ੍ਰਕਾਸ਼ ਕੌਰ ਨੂੰ ਤਲਾਕ ਦਿੱਤੇ ਬਿਨਾਂ ਉਹ ਵਿਆਹ ਨਹੀਂ ਸਨ ਕਰਵਾ ਸਕਦੇ । ਇਸ ਕਰਕੇ ਉਨ੍ਹਾਂ ਨੇ ਹੇਮਾ ਮਾਲਿਨੀ ਦੇ ਨਾਲ ਵਿਆਹ ਕਰਵਾਉਣ ਦੇ ਲਈ ਇਸਲਾਮ ਧਰਮ ਅਪਣਾਇਆ ਅਤੇ ਫਿਰ ਵਿਆਹ ਕਰਵਾਇਆ । ਹੇਮਾ ਮਾਲਿਨੀ ਦੇ ਨਾਲ ਵਿਆਹ ਤੋਂ ਬਾਅਦ ਧਰਮਿੰਦਰ ਦੇ ਘਰ ਦੋ ਧੀਆਂ ਦਾ ਜਨਮ ਹੋਇਆ । ਈਸ਼ਾ ਦਿਓਲ ਅਤੇ ਅਹਾਨਾ ਦਿਓਲ । ਕੁਝ ਮਹੀਨੇ ਪਹਿਲਾਂ ਹੀ ਈਸ਼ਾ ਨੇ ਪਤੀ ਭਰਤ ਤਖਤਾਨੀ ਨਾਲੋਂ ਵੱਖ ਹੋਣ ਦਾ ਫੈਸਲਾ ਲਿਆ ਸੀ । ਜਿਸ ਦਾ ਹੇਮਾ ਮਾਲਿਨੀ ਨੇ ਵੀ ਸਮਰਥਨ ਕੀਤਾ ਸੀ ।

 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network