ਅਮਿਤਾਭ ਬੱਚਨ ਦੇ ਬੰਗਲੇ ਦਾ ਪਹਿਲਾ ਨਾਂਅ ਸੀ ‘ਮਨਸਾ’, ਬਦਲ ਕੇ ਕੀਤਾ ਗਿਆ ‘ਜਲਸਾ’, ਬੰਗਲੇ ਦਾ ਨਾਂਅ ਬਦਲਣ ਦੀ ਸੀ ਇਹ ਵਜ੍ਹਾ
ਅਮਿਤਾਭ ਬੱਚਨ (Amitabh Bachchan) ਅਤੇ ਉਨ੍ਹਾਂ ਦਾ ਪਰਿਵਾਰ ਪੂਰੇ ਬਾਲੀਵੁੱਡ ਤੇ ਰਾਜ ਕਰਦਾ ਹੈ । ਇਸ ਕਰਕੇ ਅਮਿਤਾਭ ਬੱਚਨ ਦੇ ਬੰਗਲੇ 'ਜਲਸਾ' ਦੇ ਬਾਹਰ ਉਹਨਾਂ ਦੇ ਪ੍ਰਸ਼ੰਸਕਾਂ ਦੀ ਵੱਡੀ ਭੀੜ ਦਿਖਾਈ ਦਿੰਦੀ ਹੈ । ਪਰਿਵਾਰ ਕੋਲ ਬਹੁਤ ਸਾਰੇ ਆਲੀਸ਼ਾਨ ਘਰ ਹਨ ਪਰ ਪੂਰਾ ਪਰਿਵਾਰ ‘ਜਲਸਾ’ ਬੰਗਲੇ ਵਿੱਚ ਹੀ ਰਹਿੰਦਾ ਹੈ । ਇਹ ਬੰਗਲਾ ਅਮਿਤਾਭ ਲਈ ਬਹੁਤ ਹੀ ਖਾਸ ਹੈ । ਪਰ ਕੀ ਤੁਹਾਨੂੰ ਪਤਾ ਹੈ ਕਿ 'ਜਲਸਾ' ਬੰਗਲੇ ਦਾ ਨਾਮ ਪਹਿਲਾਂ ਕੁਝ ਹੋਰ ਸੀ, ਜੋ ਕੁਝ ਕਾਰਨਾਂ ਕਰਕੇ ਬਦਲ ਦਿੱਤਾ ਗਿਆ ਸੀ ।
ਹੋਰ ਪੜ੍ਹੋ : ਦੋਸਤਾਂ ਦੇ ਨਾਲ ਵੈਕੇਸ਼ਨ ‘ਤੇ ਨਿਕਲੀ ਅਦਾਕਾਰਾ ਤਾਨੀਆ, ਤਸਵੀਰਾਂ ਕੀਤੀਆਂ ਸਾਂਝੀਆਂ
ਖਬਰਾਂ ਮੁਤਾਬਿਕ ਅਮਿਤਾਭ ਬੱਚਨ ਦੇ 100 ਕਰੋੜ ਦੀ ਕੀਮਤ ਵਾਲੇ ਬੰਗਲੇ ਦਾ ਨਾਂ 'ਮਨਸਾ' ਸੀ ਜਿਹੜਾ ਕਿ ਬਦਲ ਕੇ ਜਲਸਾ ਕਰ ਦਿੱਤਾ ਗਿਆ । 'ਜਲਸਾ' ਦਾ ਸ਼ਾਬਦਿਕ ਅਰਥ ਹੁੰਦਾ ਹੈ ਜਸ਼ਨ, ਉਤਸ਼ਾਹ ਤੇ ਇਹ ਨਾਂਅ ਆਉਂਦੇ ਹੀ ਹਰ ਕੋਈ ਉਤਸ਼ਾਹ ਨਾਲ ਭਰ ਜਾਂਦਾ ਹੈ ।
ਇਸ ਬੰਗਲੇ ਨੂੰ ਇਹ ਨਾਂ ਨੀਤਾ ਸਿਨਹਾ ਨਾਂ ਦੀ ਇੱਕ ਆਰਕੀਟੈਕਟ ਨੇ ਦਿੱਤਾ ਸੀ । ਇਹ ਵਾਸਤੂ ਸਾਸ਼ਤਰ ਦੇ ਹਿਸਾਬ ਨਾਲ ਦਿੱਤਾ ਗਿਆ ਸੀ ।ਨੀਤਾ ਸਿਨਹਾ ਬਾਲੀਵੁੱਡ ਦੀ ਪਸੰਦੀਦਾ ਵਾਸਤੂ ਸਲਾਹਕਾਰ ਵਜੋਂ ਮਸ਼ਹੂਰ ਹੈ।
ਨੀਤਾ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ‘ਮਨਸਾ’ ਨੂੰ ‘ਜਲਸਾ’ ਕਿਉਂ ਕੀਤਾ ਗਿਆ । ਨੀਤਾ ਨੇ ਦੱਸਿਆ ਕਿ ਇੱਕ ਦੌਰ ਸੀ ਜਦੋਂ ਅਮਿਤਾਭ ਬੱਚਨ ਦੇ ਬੁਰੇ ਦਿਨ ਚੱਲ ਰਹੇ ਸਨ । ਉਹਨਾਂ ਤੇ ਕਰਜ਼ਾ ਲਗਾਤਾਰ ਚੜਦਾ ਜਾ ਰਿਹਾ ਸੀ । ਫਿਲਮਾਂ ਫਲਾਪ ਹੋ ਰਹੀਆਂ ਸਨ । ਇਸੇ ਦੌਰਾਨ ਉਹਨਾਂ ਦੀ ਬੇਟੀ ਸ਼ਵੇਤਾ ਬੱਚਨ ਨੇ ਉਸ ਦੀ ਮੁਲਾਕਾਤ ਅਮਿਤਾਭ ਬੱਚਨ ਨਾਲ ਕਰਵਾਈ ।
ਜਿਸ ਤੋਂ ਬਾਅਦ ਉਹਨਾਂ ਨੇ ਬੰਗਲੇ ਦਾ ਨਾਂ ਬਦਲਣ ਦੀ ਸਲਾਹ ਦਿੱਤੀ । ਜਿਵੇਂ ਹੀ ਬੰਗਲੇ ਦਾ ਨਾਂਅ ‘ਮਨਸਾ’ ਤੋਂ ਬਦਲ ਕੇ ‘ਜਲਸਾ’ ਕੀਤਾ ਗਿਆ ਤਾਂ ਅਮਿਤਾਭ ਦੇ ਦਿਨ ਬਦਲਣ ਲੱਗ ਗਏ । ਉਹ ਦਿਨ ਤੇ ਅੱਜ ਦਾ ਦਿਨ ‘ਜਲਸਾ’ ਬੰਗਲੇ ਦਾ ਨਾਂ ਉਹੀ ਚਲਦਾ ਆ ਰਿਹਾ ਹੈ ।
- PTC PUNJABI