ਬੀਤੇ ਦਿਨ ਖੇਡੀ ਸਤੀਸ਼ ਕੌਸ਼ਿਕ ਨੇ ਹੋਲੀ, ਅੱਜ ਹੋ ਗਈ ਅਚਾਨਕ ਮੌਤ, ਜਾਣੋ ਕੀ ਰਹੀ ਮੌਤ ਦੀ ਵਜ੍ਹਾ
ਬੀਤੇ ਦਿਨ ਸਤੀਸ਼ ਕੌਸ਼ਿਕ (Satish Kaushik) ਨੇ ਹੋਲੀ ਦਾ ਤਿਉਹਾਰ ਮਨਾਇਆ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸਤੀਸ਼ ਕੌਸ਼ਿਕ ਆਪਣੇ ਦੋਸਤਾਂ ਤੇ ਬਾਲੀਵੁੱਡ ਸੈਲੀਬ੍ਰੇਟੀਜ਼ ਦੇ ਨਾਲ ਹੋਲੀ ਦਾ ਤਿਉਹਾਰ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ । ਪਰ ਹੋਲੀ ਮਨਾਉਂਦੇ ਹੋਏ ਸਤੀਸ਼ ਕੌਸ਼ਿਕ ਨੂੰ ਇਸ ਗੱਲ ਦਾ ਜ਼ਰਾ ਵੀ ਇਲਮ ਨਹੀਂ ਸੀ ਕਿ ਇਹ ਉਨ੍ਹਾਂ ਦੀ ਆਖਰੀ ਹੋਲੀ ਸਾਬਿਤ ਹੋਵੇਗੀ ।
ਹੋਰ ਪੜ੍ਹੋ : ਕਪਿਲ ਸ਼ਰਮਾ ਫ਼ਿਲਮ ‘ਜ਼ੂਵਿਗਾਟੋ’ ਦੀ ਸਟਾਰ ਕਾਸਟ ਨਾਲ ਪਹੁੰਚੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ
ਦੋਸਤਾਂ ਦੇ ਨਾਲ ਮਨਾਉਣ ਆਏ ਸਨ ਹੋਲੀ
ਖ਼ਬਰਾਂ ਮੁਤਾਬਕ ਸਤੀਸ਼ ਕੌਸ਼ਿਕ ਦਿੱਲੀ ‘ਚ ਆਪਣੇ ਦੋਸਤਾਂ ਦੇ ਨਾਲ ਹੋਲੀ ਮਨਾਉਣ ਦੇ ਲਈ ਆਏ ਹੋਏ ਸਨ । ਦੇਰ ਰਾਤ ੳੇੁਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਫੋਰਟਿਸ ਹਸਪਤਾਲ ‘ਚ ਲਿਆਂਦਾ ਗਿਆ । ਦੇਰ ਰਾਤ ਢਾਈ ਵਜੇ ਦੇ ਕਰੀਬ ਉਨ੍ਹਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ । ਡਾਕਟਰਾਂ ਨੇ ਨਿਰੀਖਣ ਦੌਰਾਨ ਪਾਇਆ ਕਿ ਜਿਸ ਤਰ੍ਹਾਂ ਦੀ ਉਨ੍ਹਾਂ ਦੀ ਹਾਲਤ ਸੀ ਕਿ ਉਸ ਦੇ ਨਾਲ ਹਾਰਟ ਅਟੈਕ ਦੀ ਸੰਭਾਵਨਾ ਘੱਟ ਲੱਗ ਰਹੀ ਸੀ । ਇਹੀ ਕਾਰਨ ਹੈ ਕਿ ਫੋਰਟਿਸ ਦੇ ਡਾਕਟਰਾਂ ਨੇ ਸਤੀਸ਼ ਕੌਸ਼ਿਕ ਦੀ ਮੌਤ ਬਾਰੇ ਦਿੱਲੀ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਕਿਹਾ। ਡਾਕਟਰਾਂ ਮੁਤਾਬਕ ਅਜਿਹਾ ਲੱਗ ਰਿਹਾ ਸੀ ਸਤੀਸ਼ ਸ਼ਾਇਦ ਕਿਤਿਓਂ ਡਿੱਗੇ ਹੋਣ। ਅਜਿਹੇ ‘ਚ ਪੋਸਟ ਮਾਰਟਮ ਜ਼ਰੂਰੀ ਹੋ ਜਾਂਦਾ ਹੈ ।
ਸਤੀਸ਼ ਕੌਸ਼ਿਕ ਨੇ ਦਿੱਲੀ ਦੇ ਕਿਰੋੜੀਮਲ ਕਾਲਜ ਤੋਂ ਕੀਤੀ ਸੀ ਗ੍ਰੈਜੂਏਸ਼ਨ
ਸਤੀਸ਼ ਕੌਸ਼ਿਕ ਨੇ ਦਿੱਲੀ ਦੇ ਕਿਰੋੜੀਮਲ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਸੀ । ਇਸ ਤੋਂ ਇਲਾਵਾ ਨੈਸ਼ਨਲ ਸਕੂਲ ਆਫ਼ ਡਰਾਮਾ ਅਤੇ ਐੱਫਟੀਆਈ ਤੋਂ ਪੜ੍ਹਾਈ ਕੀਤੀ ਸੀ ।
ਫ਼ਿਲਮ ਇੰਡਸਟਰੀ ‘ਚ ਸੋਗ ਦੀ ਲਹਿਰ
ਸਤੀਸ਼ ਕੌਸ਼ਿਕ ਦੇ ਅਚਾਨਕ ਦਿਹਾਂਤ ਤੋਂ ਬਾਅਦ ਫ਼ਿਲਮ ਇੰਡਸਟਰੀ ‘ਚ ਸੋਗ ਦੀ ਲਹਿਰ ਹੈ ਅਤੇ ਕਿਸੇ ਨੂੰ ਇਹ ਯਕੀਨ ਨਹੀਂ ਹੋ ਰਿਹਾ ਕਿ ਸਤੀਸ਼ ਕੌਸ਼ਿਕ ਇਸ ਦੁਨੀਆ ‘ਤੇ ਨਹੀਂ ਰਹੇ । ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਅਨੁਪਮ ਖੇਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
ਪੱਪੂ ਪੇਜਰ ਨਾਂਅ ਦੇ ਕਿਰਦਾਰ ਨੇ ਖੂਬ ਸੁਰਖੀਆਂ ਵਟੋਰੀਆਂ
ਫ਼ਿਲਮ ਅਦਾਕਾਰ ਦੇ ਤੌਰ ‘ਤੇ ਉਨ੍ਹਾਂ ਨੂੰ ਫ਼ਿਲਮ ‘ਮਿਸਟਰ ਇੰਡੀਆ’ ਤੋਂ ਮਿਲੀ ਸੀ । ਇਸ ਫ਼ਿਲਮ ‘ਚ ਉਨ੍ਹਾਂ ਦੇ ਕਿਰਦਾਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਦੀਵਾਨਾ ਮਸਤਾਨਾ ਫ਼ਿਲਮ ‘ਚ ਵੀ ਉਨ੍ਹਾਂ ਦੇ ਵੱਲੋਂ ਨਿਭਾਏ ਗਏ ਪੱਪੂ ਪੇਜਰ ਨਾਂਅ ਦੇ ਕਿਰਦਾਰ ਨੇ ਖੂਬ ਸੁਰਖੀਆਂ ਵਟੋਰੀਆਂ ਸਨ ।
- PTC PUNJABI