ਕੀ ਅਵਨੀਤ ਕੌਰ ਦੀ ਹੋ ਗਈ ਮੰਗਣੀ ? ਅਦਾਕਾਰਾ ਨੇ ਡਾਇਮੰਡ ਰਿੰਗ ਫਲਾਂਟ ਕਰਦੇ ਹੋਏ ਤਸਵੀਰਾਂ ਕੀਤੀਆਂ ਸ਼ੇਅਰ
Avneet Kaur viral pics : ਟੀਵੀ ਤੋਂ ਬਤੌਰ ਚਾਈਲਡ ਐਕਟਰ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਵਨੀਤ ਕੌਰ ਹਾਲ ਹੀ ਵਿੱਚ ਕਾਨਸ ਫਿਲਮ ਫੈਸਟੀਵਲ ਵਿੱਚ ਹਿੱਸਾ ਲੈਣ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਇਸ ਦੇ ਨਾਲ ਹੀ ਅਵਨੀਤ ਕੌਰ ਨੇ ਹਾਲ ਹੀ 'ਚ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ ਨੂੰ ਵੇਖ ਕੇ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਅਦਾਕਾਰਾ ਨੇ ਮੰਗਣੀ ਕਰ ਲਈ ਹੈ।
ਦੱਸ ਦਈਏ ਕਿ ਅਵਨੀਤ ਕੌਰ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਕਾਨਸ ਫਿਲਮ ਫੈਸਟੀਵਲ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਆਪਣੀਆਂ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਅਵਨੀਤ ਕੌਰ ਨੇ ਆਪਣੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਵਨੀਤ ਕੌਰਨ ਨੇ ਇਹ ਪੋਸਟ ਸਾਂਝੀ ਕਰਦਿਆਂ ਕੈਪਸ਼ਨ ਵਿੱਚ ਲਿਖਿਆ, 'ਚੰਗੀਆਂ ਚੀਜ਼ਾਂ ਪੂਰੀਆਂ ਹੋਣ ਵਿੱਚ ਸਮਾਂ ਲਗਦਾ ਹੈ, ਕੁਝ ਨਵਾਂ ਹੋਣ ਵਾਲਾ ਹੈ।'
ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਅਵਨੀਤ ਨੂੰ ਬੇਬੀ ਪਿੰਕ ਕਲਰ ਦੀ ਡਰੈਸ ਵਿੱਚ ਵੇਖ ਸਕਦੇ ਹੋ। ਇਸ ਦੇ ਨਾਲ ਹੀ ਉਹ ਆਪਣੇ ਹੱਥਾਂ ਵਿੱਚ ਫੁੱਲਾਂ ਦਾ ਗੁਲਦਸਤਾ ਲੈ ਕੇ ਅਤੇ ਆਪਣੇ ਰਿੰਗ ਫਿੰਗਰ ਵਿੱਚ ਪਹਿਨੀ ਹੋਈ ਡਾਇਮੰਡ ਰਿੰਗ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
ਅਦਾਕਾਰਾ ਦੀਆਂ ਇਹ ਤਸਵੀਰਾਂ ਵੇਖ ਕੇ ਫੈਨਜ਼ ਇਹ ਕਿਆਸ ਲਗਾ ਰਹੇ ਹਨ ਕਿ ਅਵਨੀਤ ਕੌਰ ਨੇ ਮੰਗਣੀ ਕਰਵਾ ਲਈ ਹੈ ਤੇ ਸ਼ਾਇਦ ਉਹ ਜਲਦ ਹੀ ਵਿਆਹ ਕਰਨ ਵਾਲੀ ਹੈ। ਖੈਰ ਖ਼ਬਰ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਅਦਾਕਾਰਾ ਵੱਲੋਂ ਖੁਲਾਸਾ ਕੀਤੇ ਜਾਣ ਮਗਰੋਂ ਹੀ ਪਤਾ ਲੱਗ ਸਕੇਗਾ। ਫੈਨਜ਼ ਅਦਾਕਾਰਾ ਨੂੰ ਲਗਾਤਾਰ ਵਧਾਈਆਂ ਦੇ ਰਹੇ ਹਨ।
ਹੋਰ ਪੜ੍ਹੋ : ਇਤਫ਼ਾਕ ਜਾਂ ਖਾਸ ਕਨੈਕਸ਼ਨ! ਸਿੱਧੂ ਮੂਸੇਵਾਲਾ ਜਿਸ ਅਮਰੀਕੀ ਰੈਪਰ ਨੂੰ ਮੰਨਦਾ ਸੀ ਆਪਣਾ ਉਸਤਾਦ ਉਸੇ ਵਾਂਗ ਹੋਇਆ ਕਤਲ
ਅਵਨੀਤ ਕੌਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਵਨੀਤ ਨੇ ਡਾਂਸ ਇੰਡੀਆ ਡਾਂਸ ਸ਼ੋਅ ਰਾਹੀਂ ਆਪਣੇ ਟੀਵੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਮਗਰੋਂ ਅਵਨੀਤ ਕੌਰ ਨੇ ਕਈ ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ ਅਤੇ ਹਾਲ ਹੀ ਵਿੱਚ ਉਹ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਨਵਾਜ਼ੁਦੀਨ ਸਿੱਦਕੀ ਦੇ ਨਾਲ ਫਿਲਮ ਟੀਕੂ ਵੈਡਸ ਸ਼ੇਰੂ ਵਿੱਚ ਨਜ਼ਰ ਆਈ ਸੀ।
- PTC PUNJABI