ਅਦਾਕਾਰ ਧਰਮਿੰਦਰ ਨੇ ਆਪਣੀ ਦੋਹਤੀ ਦੇ ਵਿਆਹ ਦਾ ਵੀਡੀਓ ਕੀਤਾ ਸਾਂਝਾ, ਡਾਂਸ ਕਰਦੇ ਆਏ ਨਜ਼ਰ

Reported by: PTC Punjabi Desk | Edited by: Shaminder  |  February 14th 2024 08:00 AM |  Updated: February 14th 2024 08:00 AM

ਅਦਾਕਾਰ ਧਰਮਿੰਦਰ ਨੇ ਆਪਣੀ ਦੋਹਤੀ ਦੇ ਵਿਆਹ ਦਾ ਵੀਡੀਓ ਕੀਤਾ ਸਾਂਝਾ, ਡਾਂਸ ਕਰਦੇ ਆਏ ਨਜ਼ਰ

ਅਦਾਕਾਰ ਧਰਮਿੰਦਰ (Dharmendra)ਦੀ ਦੋਹਤੀ (Grand Daughter)  ਦਾ ਵਿਆਹ ਬੀਤੇ ਦਿਨੀਂ ਹੋਇਆ ਹੈ ।ਜਿਸ ਦੀਆਂ ਤਸਵੀਰਾਂ ਵੀ ਅਭੈ ਦਿਓਲ ਅਤੇ ਬੌਬੀ ਦਿਓਲ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ। ਜਿਸ ਤੋਂ ਬਾਅਦ ਹੁਣ ਅਦਾਕਾਰ ਧਰਮਿੰਦਰ ਨੇ ਖੁਦ ਆਪਣੀ ਦੋਹਤੀ ਦੇ ਵਿਆਹ ਦਾ ਇੱਕ ਵੀਡੀਓ (Video Viral) ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰ ਡਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਬੈਕਗਰਾਊਂਡ ‘ਚ ਮਿਊਜ਼ਿਕ ਚੱਲ ਰਿਹਾ ਹੈ ਅਤੇ ਧਰਮਿੰਦਰ ਗੀਤਾਂ ‘ਤੇ ਥਿਰਕਦੇ ਹੋਏ ਨਜ਼ਰ ਆ ਰਹੇ ਹਨ ।  

Karan Deol And Dharmendra.jpg

ਹੋਰ ਪੜ੍ਹੋ : ਮਨੋਰੰਜਨ ਜਗਤ ਤੋਂ ਮੰਦਭਾਗੀ ਖ਼ਬਰ, ਮਸ਼ਹੂਰ ਗਾਇਕਾ ਅਤੇ ਅਦਾਕਾਰਾ ਮਲਿਕਾ ਰਾਜਪੂਤ ਨੇ ਕੀਤੀ ਖੁਦਕੁਸ਼ੀ, ਪੱਖੇ ਨਾਲ ਲਟਕਟੀ ਮਿਲੀ ਲਾਸ਼

ਧਰਮਿੰਦਰ ਦੀ ਦੋਹਤੀ ਦਾ ਜੋਧਪੁਰ ‘ਚ ਹੋਇਆ ਸੀ ਵਿਆਹ ਧਰਮਿੰਦਰ ਦੀ ਦੋਹਤੀ ਦਾ ਰਾਜਸਥਾਨ ਦੇ ਜੋਧਪੁਰ ‘ਚ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਹੈ। ਇਸ ਵਿਆਹ ‘ਚ ਪੂਰਾ ਦਿਓਲ ਪਰਿਵਾਰ ਮੌਜੂਦ ਰਿਹਾ ਸੀ ਅਤੇ ਪ੍ਰਬੰਧਾਂ ਦੀ ਕਮਾਨ ਸੰਨੀ ਦਿਓਲ ਨੇ ਸੰਭਾਲੀ ਸੀ ।ਦਿਓਲ ਪਰਿਵਾਰ ‘ਚ ਇਹ ਦੂਜਾ ਵਿਆਹ ਸੀ । ਇਸ ਤੋਂ ਪਹਿਲਾਂ ਸੰਨੀ ਦਿਓਲ ਦੇ ਵੱਡੇ ਬੇਟੇ ਕਰਣ ਦਿਓਲ ਦਾ ਵਿਆਹ ਹੋਇਆ ਸੀ। ਇਸ ਵਿਆਹ ‘ਚ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ । 

Abhay Deol Niece Wedding.jpgਧਰਮਿੰਦਰ ਦਾ ਵਰਕ ਫ੍ਰੰਟ ਅਦਾਕਾਰ ਧਰਮਿੰਦਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਹਾਲ ਹੀ ‘ਚ ਉਹ ਸ਼ਬਾਨਾ ਆਜ਼ਮੀ ਦੇ ਨਾਲ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ‘ਚ ਨਜ਼ਰ ਆਏ ਸਨ । ਇਸ ਫ਼ਿਲਮ ‘ਚ ਸ਼ਬਾਨਾ ਆਜ਼ਮੀ ਦੇ ਨਾਲ ਉਨ੍ਹਾਂ ਦੇ ਲਿਪਲੌਕ ਸੀਨ ਦੀ ਵੀ ਖੂਬ ਚਰਚਾ ਹੋਈ ਸੀ । ਧਰਮਿੰਦਰ ਦਾ ਪੂਰਾ ਪਰਿਵਾਰ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹੈ। ਹਾਲ ਹੀ ਉਨ੍ਹਾਂ ਦੇ ਛੋਟੇ ਬੇਟੇ ਬੌਬੀ ਦਿਓਲ ਦੀ ‘ਐਨੀਮਲ’ ਫ਼ਿਲਮ ‘ਚ ਅਦਾਕਾਰੀ ਦੀ ਖੂਬ ਤਾਰੀਫ ਹੋਈ ਸੀ।

Abhay Deol.jpg

ਇਸ ਤੋਂ ਪਹਿਲਾਂ ਸੰਨੀ ਦਿਓਲ ਦੀ ਗਦਰ-੨ ਫ਼ਿਲਮ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ।ਉਨ੍ਹਾਂ ਦੇ ਦੋਵੇਂ ਪੋਤੇ ਕਰਣ ਅਤੇ ਰਾਜਵੀਰ ਦਿਓਲ ਵੀ ਅਦਾਕਾਰੀ ਦੇ ਖੇਤਰ ‘ਚ ਨਿੱਤਰ ਚੁੱਕੇ ਹਨ ।ਹਾਲਾਂਕਿ ਦਾਦੇ ਅਤੇ ਪਿਤਾ ਵਾਂਗ ਉਨ੍ਹਾਂ ਦੀ ਅਦਾਕਾਰੀ ਨੂੰ ਏਨੀਂ ਤਾਰੀਫ ਨਹੀਂ ਮਿਲੀ ਹੈ।

  

 

 

 

-


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network