Dharmendra: ਕਾਰਤਿਕ ਆਰੀਅਨ ਦੇ ਫੈਨ ਹੋਏ ਧਰਮਿੰਦਰ, ਤਾਰੀਫ ਕਰਦੇ ਹੋਏ ਅਭਿਨੇਤਾ ਲਈ ਕਹੀ ਇਹ ਵੱਡੀ ਗੱਲ, ਪੜ੍ਹੋ ਪੂਰੀ ਖ਼ਬਰ
Dharmendra Praises Kartik Aaryan: 'ਭੂਲ ਭੁਲਾਇਆ 2' ਤੋਂ ਬਾਅਦ ਕਾਰਤਿਕ ਆਰੀਅਨ ਦੀ ਫੈਨ ਫਾਲੋਇੰਗ 'ਚ ਜ਼ਬਰਦਸਤ ਵਾਧਾ ਹੋਇਆ ਹੈ। ਹੁਣ ਇਸ ਲਿਸਟ 'ਚ ਬਾਲੀਵੁੱਡ ਦੇ ਮਸ਼ਹੂਰ ਐਕਟਰ ਧਰਮਿੰਦਰ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਹਾਲ ਹੀ 'ਚ ਇ$ਕ ਇੰਟਰਵਿਊ ਦੌਰਾਨ ਧਰਮਿੰਦਰ ਨੇ ਕਾਰਤਿਕ ਆਰੀਅਨ ਦੀ ਜਮ ਕੇ ਤਾਰੀਫ ਕਰਦੇ ਹੋਏ ਨਜ਼ਰ ਆਏ।
ਧਰਮਿੰਦਰ ਨੇ ਕੀਤੀ ਕਾਰਤਿਕ ਦੀ ਤਾਰੀਫ
ਇੱਕ ਮੀਡੀਆ ਰਿਪੋਰਟ ਦੇ ਮੁਤਾਬਕ ਫ਼ਿਲਮ 'ਸੱਤਿਆਪ੍ਰੇਮ ਕੀ ਕਥਾ' 'ਚ ਕਾਰਤਿਕ ਦੀ ਭੂਮਿਕਾ ਧਰਮਿੰਦਰ ਦੀ ਫ਼ਿਲਮ 'ਸੱਤਿਆਕਾਮ' ਦੇ ਕਿਰਦਾਰ ਤੋਂ ਪ੍ਰੇਰਿਤ ਹੈ। ਦੱਸ ਦੇਈਏ ਕਿ ਇਹ ਫ਼ਿਲਮ ਸਾਲ 1969 'ਚ ਆਈ ਸੀ, ਜਿਸ ਦਾ ਨਿਰਦੇਸ਼ਨ ਰਿਸ਼ੀਕੇਸ਼ ਮੁਖਰਜੀ ਨੇ ਕੀਤਾ ਸੀ। ਇਸ ਫ਼ਿਲਮ ਨੇ ਨੈਸ਼ਨਲ ਐਵਾਰਡ ਵੀ ਜਿੱਤਿਆ ਸੀ। ਇੱਕ ਇੰਟਰਵਿਊ ਦੌਰਾਨ ਜਦੋਂ 87 ਸਾਲਾ ਅਦਾਕਾਰ ਨੂੰ ਇਸ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਨੇ ਕਾਰਤਿਕ ਦੀ ਤਾਰੀਫ਼ ਕਰਦਿਆਂ ਕਿਹਾ, "ਉਹ ਇੱਕ ਮਿਹਨਤੀ ਅਤੇ ਇਮਾਨਦਾਰ ਨੌਜਵਾਨ ਹੈ। ਉਸ ਦੇ ਚਿਹਰੇ ਵਿੱਚ ਇੱਕ ਮਾਸੂਮੀਅਤ ਅਤੇ ਇਮਾਨਦਾਰੀ ਹੈ। ਮੇਰੇ ਪ੍ਰਸ਼ੰਸਕ ਮੈਨੂੰ ਇਨ੍ਹਾਂ ਗੁਣਾਂ ਲਈ ਪਿਆਰ ਕਰਦੇ ਹਨ ਤੇ ਉਮੀਦ ਹੈ ਕਿ ਉਸ ਨੂੰ ਵੀ ਦਰਸ਼ਕਾਂ ਦਾ ਭਰਪੂਰ ਪਿਆਰ ਮਿਲੇਗਾ। "
ਵਰਕ ਫਰੰਟ ਦੀ ਗੱਲ ਕਰੀਏ ਤਾਂ ਧਰਮਿੰਦਰ ਜਲਦੀ ਹੀ ਕਰਨ ਜੌਹਰ ਦੀ ਰੋਮਾਂਟਿਕ ਕਾਮੇਡੀ ਫ਼ਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਵਿੱਚ ਨਜ਼ਰ ਆਉਣਗੇ। ਇਸ ਫ਼ਿਲਮ ਨੂੰ 28 ਜੁਲਾਈ ਨੂੰ ਰਿਲੀਜ਼ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਫਿਲਮ ਵਿੱਚ ਉਨ੍ਹਾਂ ਦੇ ਨਾਲ ਰਣਵੀਰ ਸਿੰਘ, ਆਲੀਆ ਭੱਟ, ਸ਼ਬਾਨਾ ਆਜ਼ਮੀ ਅਤੇ ਜਯਾ ਬੱਚਨ ਮੁੱਖ ਭੂਮਿਕਾਵਾਂ ਵਿੱਚ ਹਨ।
ਹੋਰ ਪੜ੍ਹੋ: Shah Rukh Khan:ਕੌਣ ਹੈ ਇਹ 'ਛੋਟਾ ਪਠਾਨ' ਜਿਸ ਦੀ ਸ਼ਾਹਰੁਖ ਖਾਨ ਨੇ ਕੀਤੀ ਖੂਬ ਤਾਰੀਫ, ਦੇਖੋ ਵਾਇਰਲ ਵੀਡੀਓ
ਦੂਜੇ ਪਾਸੇ ਜੇਕਰ ਸਤਿਆਪ੍ਰੇਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਕਿਆਰਾ ਅਡਵਾਨੀ ਇੱਕ ਵਾਰ ਫਿਰ ਕਾਰਤਿਕ ਨਾਲ ਸਕ੍ਰੀਨ ਸਪੇਸ਼ ਸ਼ੇਅਰ ਕਰਦੀ ਹੋਈ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਦੋਵੇਂ ਭੂਲ ਭੁਲਾਈਆ 2 ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਇਸ ਫ਼ਿਲਮ 'ਚ ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਫ਼ਿਲਮ ਨੇ ਬਾਕਸ ਆਫਿਸ 'ਤੇ ਵੀ ਜ਼ਬਰਦਸਤ ਕਾਰੋਬਾਰ ਕੀਤਾ ਸੀ।
- PTC PUNJABI