ਯੁਜ਼ਵੇਂਦਰ ਚਾਹਲ ਦੀ ਪਤਨੀ ਧਨਸ਼੍ਰੀ ਵਰਮਾ ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਰਿਵਾਰ ਦੇ ਇਸ ਜੀਅ ਦਾ ਹੋਇਆ ਦਿਹਾਂਤ
ਧਨਸ਼੍ਰੀ ਵਰਮਾ (Dhanashree Verma) ਇਨ੍ਹੀਂ ਦਿਨੀਂ ਝਲਕ ਦਿਖਲਾ ਜਾ-11 ‘ਚ ਆਪਣੇ ਡਾਂਸ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਦੀ ਹੋਈ ਨਜ਼ਰ ਆਉਂਦੀ ਹੈ ।ਉਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਉਸ ਦੇ ਡਾਂਸ ਵੀਡੀਓ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ ।ਪਰ ਉਸ ਦੇ ਘਰੋਂ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ ਉਸ ਦੇ ਨਾਨੀ ਜੀ (Grandmother Death) ਦਾ ਦਿਹਾਂਤ ਹੋ ਗਿਆ ਹੈ।ਇਸ ਖਬਰ ਨੂੰ ਧਨਸ਼ਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ਹੁਣ ਉਸ ਦੀ ਨਾਨੀ ਇਸ ਦੁਨੀਆ ‘ਤੇ ਨਹੀਂ ਰਹੀ ਹੈ। ਇਸ ਦੇ ਨਾਲ ਹੀ ਕੈਪਸ਼ਨ ‘ਚ ਉਸ ਨੇ ਨਾਨੀ ਦੇ ਦਿਹਾਂਤ ‘ਤੇ ਦੁੱਖ ਜਤਾਉਂਦਿਆਂ ਹੋਇਆਂ ਉਸ ਦੇ ਨਾਲ ਬਿਤਾਏ ਪਲਾਂ ਨੂੰ ਲੈ ਕੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ ।ਇੱਕ ਤਸਵੀਰ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ।
ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਿਹਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !
ਧਨਸ਼੍ਰੀ ਵਰਮਾ ਪੇਸ਼ੇ ਤੋਂ ਉਂਝ ਤਾਂ ਡਾਕਟਰ ਹੈ, ਪਰ ਉਸ ਨੂੰ ਡਾਂਸ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਹੈ। ਆਪਣੇ ਡਾਂਸ ਦੇ ਵੀਡੀਓ ਉਹ ਅਕਸਰ ਸਾਂਝੇ ਕਰਦੀ ਰਹਿੰਦੀ ਹੈ । ਵਿਆਹ ਤੋਂ ਪਹਿਲਾਂ ਵੀ ਉਸ ਦੇ ਆਪਣੇ ਮੰਮੀ ਦੇ ਨਾਲ ਡਾਂਸ ਦੇ ਵੀਡੀਓ ਸਾਹਮਣੇ ਆਉਂਦੇ ਰਹਿੰਦੇ ਸਨ । ਪਰ ਹੁਣ ਅਦਾਕਾਰਾ ਨੇ ਆਪਣੇ ਇਸ ਸ਼ੌਂਕ ਨੂੰ ਦੁਨੀਆ ਭਰ ‘ਚ ਸਾਹਮਣੇ ਲਿਆਂਦਾ ਹੈ ਅਤੇ ‘ਝਲਕ ਦਿਖਲਾ ਜਾ-੧੧’ ਦੇ ਸੀਜ਼ਨ ਆਪਣੇ ਇਸ ਹੁਨਰ ਦਾ ਪ੍ਰਦਰਸ਼ਨ ਕਰ ਰਹੀ ਹੈ। ਧਨਸ਼੍ਰੀ ਵਰਮਾ ਪੰਜਾਬੀ ਗਾਇਕ ਜੱਸੀ ਗਿੱਲ ਦੇ ਨਾਲ ਬਤੌਰ ਮਾਡਲ ਗੀਤ ‘ਚ ਵੀ ਨਜ਼ਰ ਆ ਚੁੱਕੀ ਹੈ।
ਯੁਜ਼ਵੇਂਦਰ ਚਾਹਲ ਦੇ ਨਾਲ ਵਿਆਹ
ਯੁਜ਼ਵੇਂਦਰ ਚਾਹਲ ਅਤੇ ਧਨਸ਼੍ਰੀ ਵਰਮਾ ਨੇ 2020 ‘ਚ ਵਿਆਹ ਕਰਵਾਇਆ ਸੀ । ਇਸ ਵਿਆਹ ‘ਚ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਨਜ਼ਦੀਕੀ ਦੋਸਤ ਹੀ ਸ਼ਾਮਿਲ ਹੋਏ ਸਨ। ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ।
-