'ਲੇਡੀ ਸਿੰਘਮ' ਬਣੀ ਦੀਪਿਕਾ ਪਾਦੂਕੋਣ, ਅਦਾਕਾਰਾ ਅਜੇ ਦੇਵਗਨ ਦਾ ਆਈਕੋਨਿਕ ਪੋਜ਼ ਕਰਦੀ ਆਈ ਨਜ਼ਰ

ਬਾਲੀਵੁੱਡ ਅਦਾਕਾਰ ਦੀਪਿਕਾ ਪਾਦੂਕੋਣ ਜਲਦ ਹੀ ਮਾਂ ਬਨਣ ਵਾਲੀ ਹੈ। ਪ੍ਰੈਗਨੈਂਸੀ ਵਿਚਾਲੇ ਦੀਪਿਕਾ ਪਾਦੂਕੋਣ ਆਪਣੀ ਫਿਲਮ ਦੀ ਸਿੰਘਮ ਅਗੇਨ ਦੀ ਸ਼ੂਟਿੰਗ ਵਿੱਚ ਰੁਝੀ ਹੋਈ ਹੈ, ਹਾਲ ਹੀ ਵਿੱਚ ਇਸ ਫਿਲਮ ਤੋਂ ਦੀਪਿਕਾ ਦਾ ਫਰਸਟ ਲੁੱਕ ਸਾਹਮਣੇ ਆਇਆ ਹੈ ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

Reported by: PTC Punjabi Desk | Edited by: Pushp Raj  |  April 20th 2024 10:25 PM |  Updated: April 20th 2024 10:25 PM

'ਲੇਡੀ ਸਿੰਘਮ' ਬਣੀ ਦੀਪਿਕਾ ਪਾਦੂਕੋਣ, ਅਦਾਕਾਰਾ ਅਜੇ ਦੇਵਗਨ ਦਾ ਆਈਕੋਨਿਕ ਪੋਜ਼ ਕਰਦੀ ਆਈ ਨਜ਼ਰ

Deepika Padukone became Lady Singham : ਬਾਲੀਵੁੱਡ ਅਦਾਕਾਰ ਦੀਪਿਕਾ ਪਾਦੂਕੋਣ ਜਲਦ ਹੀ ਮਾਂ ਬਨਣ ਵਾਲੀ ਹੈ। ਪ੍ਰੈਗਨੈਂਸੀ ਵਿਚਾਲੇ ਦੀਪਿਕਾ ਪਾਦੂਕੋਣ ਆਪਣੀ ਫਿਲਮ ਦੀ ਸਿੰਘਮ ਅਗੇਨ ਦੀ ਸ਼ੂਟਿੰਗ ਵਿੱਚ ਰੁਝੀ ਹੋਈ ਹੈ, ਹਾਲ ਹੀ ਵਿੱਚ ਇਸ ਫਿਲਮ ਤੋਂ ਦੀਪਿਕਾ ਦਾ ਫਰਸਟ ਲੁੱਕ ਸਾਹਮਣੇ ਆਇਆ ਹੈ ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। 

ਦੱਸ ਦਈਏ ਕਿ ਬਾਲੀਵੁੱਡ ਦੇ ਮਸ਼ਹੂਰ ਐਕਸ਼ਨ ਡਾਇਰੈਕਟਰ ਰੋਹਿਤ ਸ਼ੈੱਟੀ ਨੇ ਹਾਲ ਹੀ ਵਿੱਚ ਫਿਲਮ ਤੋਂ  ਦੀਪਿਕਾ ਪਾਦੁਕੋਣ ਦਾ ਫਰਸਟ ਲੁੱਕ ਸ਼ੇਅਰ ਕੀਤਾ ਹੈ। ਫਿਲਮ ਵਿੱਚ ਰੋਹਿਤ ਨੇ ਦੀਪਿਕਾ ਨੂੰ ‘ਲੇਡੀ ਸਿੰਘਮ’ ਵਜੋਂ ਪੇਸ਼ ਕੀਤਾ। 

'ਲੇਡੀ ਸਿੰਘਮ' ਬਣੀ ਦੀਪਿਕਾ ਪਾਦੂਕੋਣ

ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਰੋਹਿਤ ਨੇ ਦੀਪਿਕਾ ਨੂੰ ਆਪਣਾ ਰੀਲ ਅਤੇ ਰੀਅਲ ਜ਼ਿੰਦਗੀ ਦਾ ਹੀਰੋ ਦੱਸਿਆ ਹੈ। ਦੀਪਿਕਾ ਪਾਦੁਕੋਣ ਰੋਹਿਤ ਸ਼ੈੱਟੀ ਦੀ ਫਿਲਮ ‘ਚ ਪਹਿਲੀ ਮਹਿਲਾ ਪੁਲਿਸ ਅਧਿਕਾਰੀ ਦਾ ਕਿਰਦਾਰ ਨਿਭਾ ਰਹੀ ਹੈ। 

ਫੋਟੋ ‘ਚ ਦੀਪਿਕਾ ਪਾਦੂਕੋਣ ਇੱਕ ਮਹਿਲਾ ਪੁਲਿਸ ਕਰਮਚਾਰੀ ਦੇ ਕਿਰਦਾਰ ‘ਚ ਕਾਫੀ ਦਮਦਾਰ ਨਜ਼ਰ ਆ ਰਹੀ ਹੈ। ਉਹ ਸਿੰਘਮ ਦੇ ਵਿੱਚ ਅਜੇ ਦੇਵਗਨ ਵੱਲੋਂ ਕੀਤੇ ਗਏ  ਹੁੱਕ ਸਟੈਪ ਨੂੰ ਦੁਹਰਾਉਂਦੀ ਨਜ਼ਰ ਆ ਰਹੀ ਹੈ। ਨਿਰਦੇਸ਼ਕ ਨੇ ਫੋਟੋ ਦੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘ਮੇਰਾ ਹੀਰੋ, ਰੀਲ ਦੇ ਨਾਲ-ਨਾਲ ਰੀਅਲ ਜ਼ਿੰਦਗੀ ‘ਚ ਵੀ, ਲੇਡੀ ਸਿੰਘਮ। 

ਅਭਿਨੇਤਰੀ ਰੋਹਿਤ ਸ਼ੈੱਟੀ ਦੀ ਫਿਲਮ ਵਿੱਚ ਸ਼ਕਤੀ ਸ਼ੈੱਟੀ ਉਰਫ ਲੇਡੀ ਸਿੰਘਮ ਦੀ ਭੂਮਿਕਾ ਨਿਭਾ ਰਹੀ ਹੈ, ਜੋ ਪਿਛਲੇ ਸਾਲ ਸਾਹਮਣੇ ਆਈ ਸੀ। ਰੋਹਿਤ ਸ਼ੈੱਟੀ ਨੇ ਦਸੰਬਰ 2022 ‘ਚ ਪੁਸ਼ਟੀ ਕੀਤੀ ਸੀ ਕਿ ਦੀਪਿਕਾ ਪਾਦੂਕੋਣ ਉਨ੍ਹਾਂ ਦੀ ਫਿਲਮ ‘ਸਿੰਘਮ ਅਗੇਨ’ ‘ਚ ਲੇਡੀ ਸਿੰਘਮ ਦਾ ਕਿਰਦਾਰ ਨਿਭਾਏਗੀ।

ਹੋਰ ਪੜ੍ਹੋ : ਗਾਇਕ ਚਮਕੀਲਾ ਦੀ ਮੌਤ 'ਤੇ  ਬਾਰੇ ਮੈਨੇਜਰ ਨੇ ਕੀਤੇ ਹੈਰਾਨੀਜਨ ਖੁਲਾਸੇ ! ਕਾਤਲਾਂ ਨੇ ਕਤਲ ਕਰ ਪਾਇਆ ਸੀ ਭੰਗੜਾ,  ਛਾਤੀ 'ਤੇ ਰੱਖ ਗਏ ਚਿੱਠੀ

‘ਸਿੰਘਮ ਅਗੇਨ’ ‘ਚ ਦੀਪਿਕਾ ਪਾਦੂਕੋਣ ਇਕ ਖੌਫਨਾਕ ਪੁਲਿਸ ਵਾਲੀ ਦਾ ਕਿਰਦਾਰ ਨਿਭਾਅ ਰਹੀ ਹੈ। ਰੋਹਿਤ ਸ਼ੈੱਟੀ ਨੇ ਫਿਲਮ ਦੇ ਆਪਣੇ ਕਿਰਦਾਰ ਦਾ ਪਹਿਲਾ ਪੋਸਟਰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ, ‘ਔਰਤ ਸੀਤਾ ਦਾ ਰੂਪ ਹੈ ਅਤੇ ਦੁਰਗਾ ਦਾ ਵੀ। ਸਾਡੇ ਕਾਪ ਯੂਨਿਵਰਸ ਵਿੱਚ ਸਭ ਤੋਂ ਬੇਰਹਿਮ ਅਤੇ ਹਿੰਸਕ ਪੁਲਿਸ ਅਧਿਕਾਰੀ, ਸ਼ਕਤੀ ਸ਼ੈਟੀ ਨੂੰ ਮਿਲੋ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network