ਰਿਸ਼ੀ ਕਪੂਰ ਬਰਸੀ ‘ਤੇ ਭਾਵੁਕ ਹੋਈ ਧੀ ਅਤੇ ਪਤਨੀ, ਬਰਸੀ ਤੇ ਜਾਣੋ ਕਿਉਂ ਰਾਜੇਸ਼ ਖੰਨਾ ਨੂੰ ਪਸੰਦ ਨਹੀਂ ਸੀ ਕਰਦੇ ਰਿਸ਼ੀ ਕਪੂਰ
ਫ਼ਿਲਮ ਅਦਾਕਾਰ ਰਿਸ਼ੀ ਕਪੂਰ (Rishi Kapoor) ਦੇ ਦਿਹਾਂਤ ਨੂੰ ਅੱਜ ਚਾਰ ਸਾਲ ਹੋ ਗਏ ਹਨ । ਉਨ੍ਹਾਂ ਦੀ ਅੱਜ ਬਰਸੀ ਹੈ । ਇਸ ਮੌਕੇ ‘ਤੇ ਬਾਲੀਵੁੱਡ ਦੇ ਸਿਤਾਰੇ ਵੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ । ਉਨ੍ਹਾਂ ਦੀ ਪਤਨੀ ਨੀਤੂ ਕਪੂਰ ਨੇ ਵੀ ਕੁਝ ਤਸਵੀਰਾਂ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਰਿਸ਼ੀ ਕਪੂਰ ਆਪਣੇ ਪਰਿਵਾਰ ਦੇ ਨਾਲ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਲਹਿੰਬਰ ਹੁਸੈਨਪੁਰੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋਂ ਕਿਵੇਂ ਖੇਤਾਂ ‘ਚ ਸਿੱਟੇ ਚੁਗ ਕੇ ਬਿਤਾਇਆ ਬਚਪਨ
ਰਾਜੇਸ਼ ਖੰਨਾ ਨੂੰ ਪਸੰਦ ਨਹੀਂ ਸੀ ਕਰਦੇ ਰਿਸ਼ੀ
ਰਿਸ਼ੀ ਕਪੂਰ ਨੇ ਬਾਲੀਵੁੱਡ ਇੰਡਸਟਰੀ ਨੂੰ ਬੌਬੀ, ਕਰਜ਼ ਸਣੇ ਹਿੱਟ ਫ਼ਿਲਮਾਂ ਦਿੱਤੀਆਂ ਸਨ ।ਉਹ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ-ਨਾਲ ਆਪਣੇ ਗੁੱਸੇ ਵਾਲੇ ਸੁਭਾਅ ਦੇ ਲਈ ਵੀ ਜਾਣੇ ਜਾਂਦੇ ਸਨ । ਪਰ ਰਾਜੇਸ਼ ਖੰਨਾ ਦੇ ਨਾਂਅ ਦਾ ਜਿਸ ਵੇਲੇ ਡੰਕਾ ਵੱਜਦਾ ਸੀ, ਹਜ਼ਾਰਾਂ ਕੁੜੀਆਂ ਰਾਜੇਸ਼ ‘ਤੇ ਮਰ ਮਿਟਦੀਆਂ ਸਨ। ਪਰ ਰਿਸ਼ੀ ਕਪੂਰ ਨੂੰ ਰਾਜੇਸ਼ ਬਿਲਕੁਲ ਵੀ ਪਸੰਦ ਨਹੀਂ ਸਨ । ਜਿਸ ਦਾ ਕਾਰਨ ਡਿੰਪਲ ਕਪਾਡੀਆ ਸੀ ।
ਜਿਸ ਦੇ ਨਾਲ ਰਿਸ਼ੀ ਨੇ ਬੌਬੀ ਵਰਗੀ ਹਿੱਟ ਫ਼ਿਲਮ ਕੀਤੀ ਸੀ ।ਪਰ ਜਦੋਂ ਰਿਸ਼ੀ ਕਪੂਰ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਡਿੰਪਲ ਦੀ ਮੰਗਣੀ ਰਾਜੇਸ਼ ਖੰਨਾ ਦੇ ਨਾਲ ਹੋ ਗਈ ਹੈ ਤਾਂ ਰਿਸ਼ੀ ਕਪੂਰ ਨੂੰ ਲੱਗਿਆ ਕਿ ਰਾਜੇਸ਼ ਨੇ ਉਨ੍ਹਾਂ ਦੀ ਬਿਹਤਰੀਨ ਅਦਾਕਾਰਾ ਨੂੰ ਉਸ ਤੋਂ ਖੋਹ ਲਿਆ ਹੈ। ਰਿਸ਼ੀ ਕਪੂਰ ਦਾ ਕਹਿਣਾ ਹੈ ਕਿ ਉਹ ਡਿੰਪਲ ਕਪਾਡੀਆ ਦੇ ਨਾਲ ਬੌਬੀ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ ।ਇਸੇ ਦੌਰਾਨ ਉਹ ਜੈਸਮੀਨ ਨਾਂਅ ਦੀ ਕੁੜੀ ਨੂੰ ਡੇਟ ਕਰ ਰਹੇ ਸਨ ।
ਜੈਸਮੀਨ ਨੇ ਉਨ੍ਹਾਂ ਨੂੰ ਇੱਕ ਮੁੰਦਰੀ ਦਿੱਤੀ ਸੀ । ਸ਼ੂਟਿੰਗ ਦੇ ਦੌਰਾਨ ਰਿਸ਼ੀ ਤੋਂ ਇਹ ਮੁੰਦਰੀ ਡਿੰਪਲ ਨੇ ਲੈ ਲਈ ਸੀ ਅਤੇ ਕੁਝ ਦਿਨ ਬਾਅਦ ਹੀ ਰਾਜੇਸ਼ ਅਤੇ ਡਿੰਪਲ ਦਾ ਵਿਆਹ ਤੈਅ ਹੋ ਗਿਆ ਸ਼ੀ ਅਤੇ ਰਾਜੇਸ਼ ਖੰਨਾ ਨੇ ਡਿੰਪਲ ਦੀ ਉਹ ਮੁੰਦਰੀ ਸਮੁੰਦਰ ‘ਚ ਸੁੱਟਵਾ ਦਿੱਤੀ ਸੀ ।ਇਹ ਗੱਲ ਰਿਸ਼ੀ ਕਪੂਰ ਨੂੰ ਜ਼ਰਾ ਵੀ ਪਸੰਦ ਨਹੀਂ ਸੀ ਆਈ ।ਰਾਜੇਸ਼ ਖੰਨਾ ਦੀ ਇਸ ਹਰਕਤ ਤੋਂ ਉਹ ਬਹੁਤ ਚਿੜ ਗਏ ਸਨ । ਕਿਉਂਕਿ ਰਿਸ਼ੀ ਕਪੂਰ ਦੇ ਲਈ ਉਹ ਮੁੰਦਰੀ ਬਹੁਤ ਹੀ ਖ਼ਾਸ ਸੀ ।
- PTC PUNJABI