Sad News ! ਫਿਲਮ 'ਜੈ ਸਤੋਸ਼ੀ ਮਾਂ' ਦੇ ਪ੍ਰੋਡਿਊਸਰ ਦਾਦਾ ਸਤਰਾਮ ਰੋਹਰਾ ਦਾ ਹੋਇਆ ਦਿਹਾਂਤ, 85 ਸਾਲ ਦੀ ਉਮਰ 'ਚ ਲਏ ਆਖਰੀ ਸਾਹ

ਮਨੋਰੰਜਨ ਜਗਤ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। 1975 'ਚ ਰਿਲੀਜ਼ ਹੋਈ ਰਿਕਾਰਡ ਤੋੜ ਫਿਲਮ 'ਜੈ ਸੰਤੋਸ਼ੀ ਮਾਂ' ਦੇ ਨਿਰਮਾਤਾ ਦਾਦਾ ਸਤਰਾਮ ਰੋਹੜਾ ਦਾ ਦੇਹਾਂਤ ਹੋ ਗਿਆ ਹੈ।

Reported by: PTC Punjabi Desk | Edited by: Pushp Raj  |  July 20th 2024 03:39 PM |  Updated: July 20th 2024 03:39 PM

Sad News ! ਫਿਲਮ 'ਜੈ ਸਤੋਸ਼ੀ ਮਾਂ' ਦੇ ਪ੍ਰੋਡਿਊਸਰ ਦਾਦਾ ਸਤਰਾਮ ਰੋਹਰਾ ਦਾ ਹੋਇਆ ਦਿਹਾਂਤ, 85 ਸਾਲ ਦੀ ਉਮਰ 'ਚ ਲਏ ਆਖਰੀ ਸਾਹ

Dada Satram Rohra passed away: ਮਨੋਰੰਜਨ ਜਗਤ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। 1975 'ਚ ਰਿਲੀਜ਼ ਹੋਈ ਰਿਕਾਰਡ ਤੋੜ ਫਿਲਮ 'ਜੈ ਸੰਤੋਸ਼ੀ ਮਾਂ' ਦੇ ਨਿਰਮਾਤਾ ਦਾਦਾ ਸਤਰਾਮ ਰੋਹੜਾ ਦਾ ਦੇਹਾਂਤ ਹੋ ਗਿਆ ਹੈ। 

ਉਨ੍ਹਾਂ ਨੇ 18 ਜੁਲਾਈ ਨੂੰ 85 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਦਾਦਾ ਸਤਰਾਮ ਰੋਹੜਾ ਸਿੰਧੀ ਭਾਈਚਾਰੇ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਸੀ ਅਤੇ ਇੱਕ ਨਿਰਮਾਤਾ ਅਤੇ ਗਾਇਕ ਸੀ।

ਇੱਕ ਰੇਡੀਓ ਚੈਨਲ ਨੇ ਆਪਣੇ ਇੰਸਟਾਗ੍ਰਾਮ 'ਤੇ ਸਤਰਾਮ ਰੋਹੜਾ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ, ਸਾਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਮਸ਼ਹੂਰ ਗਾਇਕ ਅਤੇ ਫਿਲਮ ਨਿਰਮਾਤਾ ਦਾਦਾ ਸਤਰਾਮ ਰੋਹੜਾ ਦਾ 18 ਜੁਲਾਈ 2024 ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਇਸ ਔਖੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਨੂੰ ਬਲ ਬਖਸ਼ੇ।

ਪੋਸਟ ਵਿੱਚ ਅੱਗੇ ਲਿਖਿਆ ਗਿਆ ਹੈ, ਉਸਨੇ ਬਲਾਕਬਸਟਰ ਸਿੰਧੀ ਫਿਲਮ 'ਹਾਲ ਤਾ ਭਾਜੀ ਹਲੂੰ' ਅਤੇ ਹਿੰਦੀ ਫਿਲਮ 'ਜੈ ਸੰਤੋਸ਼ੀ ਮਾਂ' ਦਾ ਨਿਰਮਾਣ ਕੀਤਾ ਸੀ। ਉਹ ਹੀ ਅਜਿਹਾ ਵਿਅਕਤੀ ਹੈ ਜੋ ਮਹਾਨ ਗਾਇਕਾ ਲਤਾ ਮੰਗੇਸ਼ਕਰ ਨੂੰ ਸਿੰਧੀ ਗੀਤ ਗਾਉਣ ਲਈ ਮਨਾ ਸਕਦਾ ਸੀ। ਦਾਦਾ ਸਤਰਾਮ ਰੋਹੜਾ ਦਾ ਦੇਹਾਂਤ ਸਿੰਧੀ ਭਾਈਚਾਰੇ ਲਈ ਬਹੁਤ ਵੱਡਾ ਘਾਟਾ ਹੈ ਅਤੇ ਕੋਈ ਵੀ ਉਨ੍ਹਾਂ ਦੇ ਖਲਾਅ ਨੂੰ ਭਰ ਨਹੀਂ ਸਕਦਾ।

ਦੱਸ ਦੇਈਏ ਕਿ ਦਾਦਾ ਸਤਰਾਮ ਰੋਹੜਾ ਨੇ ਸਾਲ 1966 'ਚ ਫਿਲਮ 'ਸ਼ੇਰਾ ਡਾਕੂ' ਰਾਹੀਂ ਪ੍ਰੋਡਕਸ਼ਨ ਦੀ ਦੁਨੀਆ 'ਚ ਐਂਟਰੀ ਕੀਤੀ ਸੀ। ਉਸਨੇ ਰੌਕੀ ਮੇਰਾ ਨਾਮ, ਘਰ ਕੀ ਲਾਜ, ਨਵਾਬ ਸਾਹਿਬ ਅਤੇ ਜੈ ਕਾਲੀ ਵਰਗੀਆਂ ਫਿਲਮਾਂ ਦਾ ਨਿਰਮਾਣ ਕੀਤਾ। ਉਨ੍ਹਾਂ ਦੀ ਬਣੀ ਫਿਲਮ 'ਜੈ ਸੰਤੋਸ਼ੀ ਮਾਂ' ਨੇ ਬਾਕਸ ਆਫਿਸ 'ਤੇ ਕਈ ਰਿਕਾਰਡ ਬਣਾਏ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੀ ਮੈਨੇਜ਼ਰ ਨੇ ਡਾਂਸਰਸ ਦੀ ਪੇਂਮਟ ਨਾਂ ਕੀਤੇ ਜਾਣ ਦੇ ਦਾਅਵੇ ਨੂੰ ਦੱਸਿਆ ਝੂਠਾ, ਕਿਹਾ, ਸਾਡੀ ਆਫਿਸ਼ਅਲ ਟੀਮ ਨਾਲ ਨਹੀਂ ਹੋਈ ਕੋਈ ਗੱਲਬਾਤ

ਫਿਲਮ 'ਜੈ ਸੰਤੋਸ਼ੀ ਮਾਂ' ਸਾਲ 1975 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਸੀ। ਖਬਰਾਂ ਮੁਤਾਬਕ 'ਜੈ ਸੰਤੋਸ਼ੀ ਮਾਂ' ਦਾ ਬਜਟ ਸਿਰਫ 5 ਲੱਖ ਰੁਪਏ ਸੀ ਪਰ ਇਸ ਨੇ ਕਰੀਬ 5 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਜੋ ਕਿ ਉਸ ਸਮੇਂ ਵਿੱਚ ਇੱਕ ਵੱਡੀ ਕੀਮਤ ਸੀ। ਇਸ ਫਿਲਮ ਨੂੰ ਦੇਸ਼ ਭਰ ਦੇ ਹਰ ਘਰ ਵਿੱਚ ਪਸੰਦ ਕੀਤਾ ਗਿਆ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network