ਕ੍ਰਿਕਟਰ Shubman Gill ਦੀ ਹਾਲੀਵੁੱਡ ‘ਚ ਐਂਟਰੀ, ਫ਼ਿਲਮ 'ਸਪਾਈਡਰਮੈਨ: ਸਪਾਈਡਰ-ਵਰਸ ਦੇ ਪਾਰ' 'ਚ ਦੇਣਗੇ ਆਪਣੀ ਆਵਾਜ਼
Shubman Gill debut as Spiderman's voice: ਭਾਰਤੀ ਸਟਾਰ ਬੱਲੇਬਾਜ਼, ਸ਼ੁਭਮਨ ਗਿੱਲ ਨੇ ਇਤਿਹਾਸ ਦੀਆਂ ਕਿਤਾਬਾਂ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਕਿਉਂਕਿ ਉਹ ਹਾਲੀਵੁੱਡ ਦੀ ਸਭ ਤੋਂ ਵੱਡੀ ਸੁਪਰਹੀਰੋ ਫਰੈਂਚਾਇਜ਼ੀ - ਦ ਸਪਾਈਡਰਮੈਨ ਲਈ ਆਪਣੀ ਆਵਾਜ਼ ਦੇਣ ਵਾਲੀ ਦੁਨੀਆ ਦੀ ਪਹਿਲੀ ਖੇਡ ਸ਼ਖਸੀਅਤ ਬਣ ਗਏ ਹਨ।
ਇਸ ਤੋਂ ਇਲਾਵਾ ਕਈ ਕ੍ਰਿਕਟਰ ਵੀ ਹਨ ਜੋ ਫਿਲਮਾਂ ‘ਚ ਨਜ਼ਰ ਆ ਚੁੱਕੇ ਹਨ। ਹੁਣ ਇਸ ਲਿਸਟ ‘ਚ ਮਸ਼ਹੂਰ ਕ੍ਰਿਕਟਰ ਸ਼ੁਭਮਨ ਗਿੱਲ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਸ਼ੁਭਮਨ ਗਿੱਲ ਦਾ ਨਾਂ ਇੱਕ ਹਾਲੀਵੁੱਡ ਫਿਲਮ ਨਾਲ ਜੁੜ ਰਿਹਾ ਹੈ।
ਫ਼ਿਲਮ ਸਪਾਈਡਰ ਮੈਨ ਦਾ ਹਿੱਸਾ ਬਨਣਗੇ ਸ਼ੁਭਮਨ ਗਿੱਲ
ਕ੍ਰਿਕਟਰ ਸ਼ੁਭਮਨ ਗਿੱਲ ਦਾ ਨਾਂ ਫਿਲਮੀ ਦੁਨੀਆ ਨਾਲ ਵੀ ਜੁੜ ਚੁੱਕਿਆ ਹੈ। ਕਈ ਮੀਡੀਆ ਰਿਪੋਰਟਾਂ ‘ਚ ਕ੍ਰਿਕਟਰ ਸ਼ੁਭਮਨ ਗਿੱਲ ਦਾ ਨਾਂ ਸੈਫ ਅਲੀ ਖ਼ਾਨ ਦੀ ਬੇਟੀ ਸਾਰਾ ਅਲੀ ਖ਼ਾਨ ਨਾਲ ਜੋੜਿਆ ਹੈ। ਇਨ੍ਹਾਂ ਦੋਹਾਂ ਦੇ ਅਫੇਅਰ ਦੀਆਂ ਖ਼ਬਰਾਂ ਵੀ ਸਾਹਮਣੇ ਆ ਚੁੱਕੀਆਂ ਹਨ, ਪਰ ਇਨ੍ਹਾਂ ਸਭ ਅਫਵਾਹਾਂ ਦੇ ਵਿਚਾਲੇ ਸ਼ੁਭਮਨ ਗਿੱਲ ਦਾ ਨਾਂ ਹਾਲੀਵੁੱਡ ਫ਼ਿਲਮ ਨਾਲ ਜੋੜਿਆ ਜਾ ਰਿਹਾ ਹੈ।
ਪੰਜਾਬੀ ਤੇ ਹਿੰਦੀ ਭਾਸ਼ਾ 'ਚ ਕਰਨਗੇ ਡਬਿੰਗ
ਸ਼ੁਭਮਨ ਗਿੱਲ ਹਾਲੀਵੁੱਡ ਫਿਲਮ ‘ਸਪਾਈਡਰ-ਮੈਨ: ਐਕਰੋਸ ਦਿ ਸਪਾਈਡਰ-ਵਰਸ’ ਦਾ ਹਿੱਸਾ ਬਨਣ ਜਾ ਰਹੇ ਹਨ। ਦੱਸ ਦਈਏ ਕਿ ਉਹ ਇਸ ਫ਼ਿਲਮ ਦੇ ਹਿੰਦੀ ਅਤੇ ਪੰਜਾਬੀ ਸੰਸਕਰਣ ਵਿੱਚ ਆਪਣੀ ਆਵਾਜ਼ ਦੇਣ ਜਾ ਰਹੇ ਹਨ। ‘ਸਪਾਈਡਰ-ਮੈਨ: ਐਕਰੋਸ ਦਾ ਸਪਾਈਡਰ-ਵਰਸ’ 2 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਸ਼ੁਭਮਨ ਗਿੱਲ ਦੇ ਫੈਨਸ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਸ ਫ਼ਿਲਮ 'ਚ ਸ਼ੁਭਮਨ ਪੰਜਾਬੀ ਤੇ ਹਿੰਦੀ ਭਾਸ਼ਾ ਵਿੱਚ ਭਾਰਤੀ ਸਪਾਈਡਰ ਮੈਨ ਨੂੰ ਆਪਣੀ ਆਵਾਜ਼ ਦੇਣਗੇ।
ਹੋਰ ਪੜ੍ਹੋ: ਧਰਮਿੰਦਰ ਨੂੰ ਅਦਾਕਾਰਾ ਤਨੂਜਾ ਨੇ ਕਿਉਂ ਮਾਰਿਆ ਸੀ ਥੱਪਣ, ਸੁਣੋ ਅਣਸੁਣਿਆ ਕਿੱਸਾ
ਐਕਰੋਸ ਦਿ ਸਪਾਈਡਰ-ਵਰਸ’ ਤੋਂ ਇਲਾਵਾ ਸ਼ੁਭਮਨ ਗਿੱਲ ਆਪਣੀ ਲਵ ਲਾਈਫ ਨੂੰ ਲੈ ਕੇ ਵੀ ਚਰਚਾ ‘ਚ ਰਹਿੰਦੇ ਹਨ। ਅਦਾਕਾਰਾ ਸਾਰਾ ਅਲੀ ਖਾਨ ਤੋਂ ਇਲਾਵਾ ਸ਼ੁਭਮਨ ਗਿੱਲ ਦਾ ਨਾਂ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਨਾਲ ਵੀ ਜੁੜਿਆ ਹੈ ਪਰ ਸ਼ੁਭਮਨ ਨੇ ਅਜੇ ਤੱਕ ਕਿਸੇ ਨਾਲ ਵੀ ਆਪਣੇ ਅਧਿਕਾਰਿਤ ਰਿਸ਼ਤੇ ਦਾ ਐਲਾਨ ਨਹੀਂ ਕੀਤਾ ਹੈ।
- PTC PUNJABI