ਅਜੇ ਦੇਵਗਨ ਦੀ ਫਿਲਮ 'ਮੈਦਾਨ' ਦੀ ਰਿਲੀਜ਼ ਤੋਂ ਇੱਕ ਦਿਨ ਪਹਿਲਾਂ ਮੈਸੂਰ ਕੋਰਟ ਨੇ ਲਗਾਈ ਰੋਕ, ਜਾਣੋ ਕਿਉਂ

ਅਜੇ ਦੇਵਗਨ ਜਲਦ ਹੀ ਆਪਣੀ ਨਵੀਂ ਫਿਲਮ 'ਮੈਦਾਨ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ। ਬੋਨੀ ਕਪੂਰ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ 11 ਅਪ੍ਰੈਲ 2024 ਨੂੰ ਈਦ ਦੇ ਮੌਕੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣੀ ਸੀ, ਪਰ ਇਸ ਤੋਂ ਪਹਿਲਾਂ ਕੀ ਇਹ ਫਿਲਮ ਰਿਲੀਜ਼ ਹੁੰਦੀ ਕੋਰਟ ਨੇ ਇਸ 'ਤੇ ਪਾਬੰਦੀ ਲਗਾ ਦਿੱਤੀ ਹੈ, ਆਓ ਜਾਣਦੇ ਹਾਂ ਕਿਉਂ।

Reported by: PTC Punjabi Desk | Edited by: Pushp Raj  |  April 10th 2024 03:29 PM |  Updated: April 10th 2024 03:29 PM

ਅਜੇ ਦੇਵਗਨ ਦੀ ਫਿਲਮ 'ਮੈਦਾਨ' ਦੀ ਰਿਲੀਜ਼ ਤੋਂ ਇੱਕ ਦਿਨ ਪਹਿਲਾਂ ਮੈਸੂਰ ਕੋਰਟ ਨੇ ਲਗਾਈ ਰੋਕ, ਜਾਣੋ ਕਿਉਂ

Court orders stay on Ajay devgnfilm maidaan : ਅਜੇ ਦੇਵਗਨ ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾਂ ਚੋਂ ਇੱਕ ਹਨ। ਜਲਦ ਹੀ ਅਜੇ ਦੇਵਗਨ ਆਪਣੀ ਨਵੀਂ ਫਿਲਮ 'ਮੈਦਾਨ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਵਾਲੇ ਹਨ, ਪਰ ਇਸ ਤੋਂ ਪਹਿਲਾਂ ਕੀ ਅਦਾਕਾਰ ਦੀ ਇਹ ਫਿਲਮ ਰਿਲੀਜ਼ ਹੁੰਦੀ ਕੋਰਟ ਨੇ ਇਸ 'ਤੇ ਪਾਬੰਦੀ ਲਗਾ ਦਿੱਤੀ ਹੈ, ਆਓ ਜਾਣਦੇ ਹਾਂ ਕਿਉਂ। 

ਰਿਲੀਜ਼ ਤੋਂ ਪਹਿਲਾਂ ਹੀ ਅਜੇ ਦੇਵਗਨ ਦੀ ਫਿਲਮ 'ਤੇ ਲੱਗੀ ਰੋਕ 

ਦੱਸ ਦਈਏ ਕਿ ਬੋਨੀ ਕਪੂਰ ਦੇ ਨਿਰਦੇਸ਼ਨ 'ਚ ਬਣੀ ਤੇ ਅਜੇ ਦੇਵਗਨ ਸਟਾਰਰ ਇਹ ਫਿਲਮ 11 ਅਪ੍ਰੈਲ 2024 ਨੂੰ ਈਦ ਦੇ ਤਿਉਹਾਰ ਮੌਕੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣੀ ਸੀ। ਇਸ ਤੋਂ ਪਹਿਲਾਂ ਹੀ ਮੈਸੂਰ ਤੇ ਮੁੰਬਈ  ਕੋਰਟ ਨੇ ਇਸ ਫਿਲਮ 'ਤੇ ਰੋਕ ਲਗਾ ਦਿੱਤੀ ਹੈ। 

ਅਜੇ ਦੇਵਗਨ ਦੀ ਫਿਲਮ 'ਮੈਦਾਨ' ਇਸ ਸਾਲ ਦੀਆਂ ਵੱਡੀਆਂ ਫਿਲਮਾਂ 'ਚੋਂ ਇਕ ਹੈ। ਹਰ ਕੋਈ ਲੰਬੇ ਸਮੇਂ ਤੋਂ ਇਸ ਦਾ ਇੰਤਜ਼ਾਰ ਕਰ ਰਿਹਾ ਸੀ, ਪਰ ਕਿਸੇ ਨਾਂ ਕਿਸੇ ਕਾਰਨ ਇਹ ਟਾਲਦਾ ਜਾ ਰਿਹਾ ਹੈ। ਇਸ ਫਿਲਮ ਦੇ ਰਿਲੀਜ਼ ਹੋਣ ਵਿੱਚ ਮਹਿਜ਼ ਕੁਝ ਹੀ ਘੰਟੇ ਬਚੇ ਸਨ। ਇਸ ਦੌਰਾਨ ਫਿਲਮ ਦੇ ਨਿਰਮਾਤਾ ਬੋਨੀ ਕਪੂਰ ਨੂੰ ਵੱਡਾ ਝਟਕਾ ਲੱਗਾ ਹੈ। 

ਮੁੰਬਈ ਦੀ ਅਦਾਲਤ ਨੇ ਬੋਨੀ ਕਪੂਰ ਨੂੰ 96 ਲੱਖ ਰੁਪਏ ਅਦਾ ਕਰਨ ਦਾ ਹੁਕਮ ਦਿੱਤਾ ਹੈ। ਕੁਝ ਸਮਾਂ ਪਹਿਲਾਂ ਕੈਮਰਾ ਵਿਕਰੇਤਾਵਾਂ ਵੱਲੋਂ ਨਿਰਮਾਤਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ। ਬੋਨੀ 'ਤੇ 1 ਕਰੋੜ ਰੁਪਏ ਨਾਂ ਦੇਣ ਦਾ ਦੋਸ਼ ਹੈ।

ਹੁਣ ਅਦਾਲਤ ਨੇ ਬੋਨੀ ਕਪੂਰ ਨੂੰ ਜਲਦੀ ਤੋਂ ਜਲਦੀ ਬਕਾਇਆ ਰਾਸ਼ੀ ਅਦਾ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਕੈਮਰਾ ਵਿਕਰੇਤਾਵਾਂ ਵੱਲੋਂ ਅਧਿਕਾਰਤ ਬਿਆਨ ਵੀ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੋਨੀ ਕਪੂਰ ਨੇ 2 ਸਾਲ ਤੋਂ ਵੱਧ ਸਮੇਂ ਤੋਂ ਅਦਾਇਗੀ ਰੋਕੀ ਹੋਈ ਸੀ। ਇਸ ਤੋਂ ਬਾਅਦ ਇਸ ਦੇ ਵਿਆਜ ਦੀ ਅਦਾਇਗੀ ਤੋਂ ਵੀ ਇਨਕਾਰ ਕਰ ਦਿੱਤਾ ਗਿਆ। ਹੁਣ ਨਿਰਮਾਤਾ ਨੂੰ ਵੱਡਾ ਝਟਕਾ ਲੱਗਾ ਹੈ।

ਕੀ ਹੈ ਪੂਰਾ ਮਾਮਲਾ?

ਕੁਝ ਸਮਾਂ ਪਹਿਲਾਂ ਮਿਡ-ਡੇਅ ਦੀ ਰਿਪੋਰਟ ਸਾਹਮਣੇ ਆਈ ਸੀ। ਇਸ ਦੇ ਮੁਤਾਬਕ ਨਿਨਾਦ ਨਿਆਮਪੱਲੀ ਨਾਂ ਦੇ ਵਿਅਕਤੀ ਨੇ 'ਮੈਦਾਨ' ਦੇ ਨਿਰਮਾਤਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਉਹ ਇੱਕ ਕੈਮਰਾ ਵਿਕਰੇਤਾ ਹੈ, ਜੋ ਫਿਲਮ ਨਿਰਮਾਤਾਵਾਂ ਨੂੰ ਕੈਮਰੇ ਨਾਲ ਸਬੰਧਤ ਉਪਕਰਣ ਪ੍ਰਦਾਨ ਕਰਦਾ ਹੈ। ਅਜਿਹੇ 'ਚ ਉਨ੍ਹਾਂ ਕਿਹਾ ਕਿ ਬੋਨੀ ਕਪੂਰ ਅਤੇ ਉਨ੍ਹਾਂ ਦੀ ਟੀਮ ਨੇ ਫਿਲਮ ਦੀ ਸ਼ੂਟਿੰਗ ਲਈ ਕੁਝ ਸਾਮਾਨ ਲਿਆ ਸੀ। ਸ਼ੁਰੂਆਤੀ ਦਿਨਾਂ ਵਿੱਚ ਪੈਸੇ ਅਤੇ ਚਲਾਨ ਭੇਜਣ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਈ, ਪਰ ਸਾਲ 2020 ਤੋਂ ਬਾਅਦ ਨਿਰਮਾਤਾਵਾਂ ਨੇ ਭੁਗਤਾਨ ਬੰਦ ਕਰ ਦਿੱਤਾ। ਨਿਨਾਦ ਨੇ ਦੱਸਿਆ ਕਿ ਇਸ ਮਾਮਲੇ 'ਤੇ ਬੋਨੀ ਕਪੂਰ ਨਾਲ ਕਈ ਵਾਰ ਚਰਚਾ ਕੀਤੀ ਗਈ ਸੀ, ਪਰ ਨਾਂ ਤਾਂ ਉਸ ਨੂੰ ਬਕਾਇਆ ਰਕਮ ਅਦਾ ਕੀਤੀ ਗਈ ਤੇ ਨਾਂ ਹੀ ਉਸ ਦੀ ਸ਼ਿਕਾਇਤ ਉੱਤੇ ਕੋਈ ਕਾਰਵਾਈ ਕੀਤੀ ਗਈ। ਇਸੇ ਲਈ ਉਸ ਨੂੰ ਮਜ਼ਬੂਰਨ ਕੋਰਟ ਦਾ ਰਾਹ ਚੁਨਣਾ ਪਿਆ।  

ਹੋਰ ਪੜ੍ਹੋ : Baisakhi Celebrations 2024:ਪਾਕਿਸਤਾਨ ਸਰਕਾਰ ਨੇ ਵਿਸਾਖੀ ਸਮਾਗਮਾਂ ਲਈ ਭਾਰਤੀ ਸਿੱਖ ਸ਼ਰਧਾਲੂਆਂ ਨੂੰ 2,843 ਵੀਜ਼ਾ ਕੀਤੇ ਜਾਰੀ

ਬੋਨੀ ਕਪੂਰ ਤੋਂ ਇਲਾਵਾ 'ਮੈਦਾਨ' ਦੇ ਹੋਰ ਨਿਰਮਾਤਾ ਵੀ ਇਸ ਕਾਨੂੰਨੀ ਕਾਰਵਾਈ 'ਚ ਸ਼ਾਮਲ ਹਨ। ਪਟੀਸ਼ਨ ਕਰਤਾ  ਨੇ ਮੁੰਬਈ ਸਿਵਲ ਕੋਰਟ ਵਿੱਚ ਅਪੀਲ ਕੀਤੀ। ਇੱਥੋਂ ਤੱਕ ਕਿਹਾ ਗਿਆ ਕਿ ਜਦੋਂ ਤੱਕ ਉਨ੍ਹਾਂ ਦੀਆਂ ਅਦਾਇਗੀਆਂ ਨਹੀਂ ਮਿਲ ਜਾਂਦੀਆਂ ਉਦੋਂ ਤੱਕ 'ਮੈਦਾਨ' ਦੀ ਰਿਲੀਜ਼ 'ਤੇ ਰੋਕ ਲਗਾ ਦਿੱਤੀ ਜਾਵੇ। ਹਾਲਾਂਕਿ ਹੁਣ ਅਦਾਲਤ ਨੇ ਬੋਨੀ ਕਪੂਰ ਨੂੰ ਬਕਾਇਆ ਰਾਸ਼ੀ ਅਦਾ ਕਰਨ ਦੇ ਹੁਕਮ ਦਿੱਤੇ ਹਨ। ਇਸ ਮਾਮਲੇ ਸਬੰਧੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਬਕਾਏ ਦੀ ਮੰਗ ਨੂੰ ਬਲੈਕਮੇਲਿੰਗ ਕਰਾਰ ਦਿੱਤਾ ਜਾ ਰਿਹਾ ਸੀ, ਪਰ ਅੰਤ ਵਿੱਚ ਉਹੀ ਜਿੱਤ ਗਿਆ ਜੋ ਸਹੀ ਸੀ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network