ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫ਼ਿਲਮ ਗਦਰ-2 ਨੂੰ ਲੈ ਕੇ ਵਿਵਾਦ, ਐੱਸਜੀਪੀਸੀ ਨੇ ਜਤਾਇਆ ਇਤਰਾਜ਼

ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫ਼ਿਲਮ ‘ਗਦਰ-੨’ ਨੂੰ ਲੈ ਕੇ ਵਿਵਾਦ ਹੋ ਗਿਆ ਹੈ । ਇਸ ਫ਼ਿਲਮ ‘ਚ ਦਿਖਾਏ ਗਏ ਇੱਕ ਸੀਨ ਨੂੰ ਲੈ ਕੇ ਐੱਸਜੀਪੀਸੀ ਨੇ ਕਰੜਾ ਇਤਰਾਜ਼ ਜਤਾਇਆ ਹੈ ।

Reported by: PTC Punjabi Desk | Edited by: Shaminder  |  June 08th 2023 09:38 AM |  Updated: June 08th 2023 05:25 PM

ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫ਼ਿਲਮ ਗਦਰ-2 ਨੂੰ ਲੈ ਕੇ ਵਿਵਾਦ, ਐੱਸਜੀਪੀਸੀ ਨੇ ਜਤਾਇਆ ਇਤਰਾਜ਼

ਸੰਨੀ ਦਿਓਲ (Sunny Deol) ਅਤੇ ਅਮੀਸ਼ਾ ਪਟੇਲ ਦੀ ਫ਼ਿਲਮ ‘ਗਦਰ-2’ ਨੂੰ ਲੈ ਕੇ ਵਿਵਾਦ ਹੋ ਗਿਆ ਹੈ । ਇਸ ਫ਼ਿਲਮ ‘ਚ ਦਿਖਾਏ ਗਏ ਇੱਕ ਸੀਨ ਨੂੰ ਲੈ ਕੇ ਐੱਸਜੀਪੀਸੀ ਨੇ ਕਰੜਾ ਇਤਰਾਜ਼ ਜਤਾਇਆ ਹੈ । ਦਰਅਸਲ ਇਨ੍ਹੀਂ ਦਿਨੀਂ ਦੋਵੇਂ ਸਿਤਾਰੇ ਆਪਣੀ ਫ਼ਿਲਮ ਨੂੰ ਲੈ ਕੇ ਚਰਚਾ ‘ਚ ਹਨ ਅਤੇ ਇਸ ਫ਼ਿਲਮ ਦੇ ਸੈੱਟ ਤੋਂ ਲਗਾਤਾਰ ਵੀਡੀਓਜ਼ ਅਤੇ ਤਸਵੀਰਾਂ ਸਾਹਮਣੇ ਆ ਰਹੀਆਂ ਹਨ । ਖਬਰਾਂ ਮੁਤਾਬਕ ਹੁਣ ਇੱਕ ਵੀਡੀਓ ਸਾਹਮਣੇ ਆਇਆ ਹੈ ।

ਜਿਸ ਨੂੰ ਅਮੀਸ਼ਾ ਅਤੇ ਸੰਨੀ ਦਿਓਲ ‘ਤੇ ਫ਼ਿਲਮਾਇਆ ਗਿਆ ਹੈ । ਇਹ ਸੀਨ ਗੁਰਦੁਆਰਾ ਸਾਹਿਬ ‘ਚ ਫ਼ਿਲਮਾਇਆ ਗਿਆ ਹੈ ਅਤੇ ਫ਼ਿਲਮ ‘ਚ ਸੰਨੀ ਅਮੀਸ਼ਾ ਨੂੰ ਗਲੇ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਦੇ ਨਾਲ ਹੀ ਦੋਵਾਂ ਦੇ ਪਿੱਛੇ ਗਤਕਾ ਪਾਰਟੀ ਗਤਕੇ ਦੇ ਜੌਹਰ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ ।

ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਸਿੱਖ ਹੋਣ ਦੇ ਨਾਤੇ ਸੰਨੀ ਦਿਓਲ ਗੁਰਦੁਆਰੇ ਦੀ ਹਦੂਦ ਅੰਦਰ ਅਜਿਹਾ ਸੀਨ ਫ਼ਿਲਮਾ ਰਹੇ ਹਨ । ਦੋਵੇਂ ਅਜਿਹੀ ਹਾਲਤ ‘ਚ ਹਨ ਕਿ ਜੋ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ‘ਚ ਫ਼ਿਲਮਾਉਣਾ ਨਿੰਦਣਯੋਗ ਹੈ । 

ਸੰਨੀ ਦਿਓਲ ਇਸ ਤੋਂ ਪਹਿਲਾਂ ਗਦਰ ‘ਚ ਕਰ ਚੁੱਕੇ ਹਨ ਕੰਮ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਹ ਜੋੜੀ ਗਦਰ ‘ਚ ਨਜ਼ਰ ਆ ਚੁੱਕੀ ਹੈ । ਜਿਸ ‘ਚ ਦੋਵਾਂ ਨੇ ਤਾਰਾ ਸਿੰਘ ਅਤੇ ਸਕੀਨਾ ਦੇ ਕਿਰਦਾਰ ‘ਚ ਦਿਖਾਈ ਦਿੱਤੇ ਸਨ ।  

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network