ਗਦਰ-2 ਦੇ ਮੇਕਰਸ ਦੇ ਨਾਲ ਨਾਰਾਜ਼ ਹੋਏ ਕੰਪੋਜ਼ਰ ਉੱਤਮ ਸਿੰਘ, ਕਿਹਾ 'ਮੇਰੇ ਗਾਣਿਆਂ ਨੂੰ ਮੇਰੀ ਇਜਾਜ਼ਤ ਲਏ ਬਿਨ੍ਹਾਂ ਕੀਤਾ ਗਿਆ ਰੀਕ੍ਰਿਏਟ'
ਸੰਨੀ ਦਿਓਲ (Sunny Deol)ਦੀ ਫ਼ਿਲਮ 'ਗਦਰ-੨' ਇਨ੍ਹੀਂ ਦਿਨੀਂ ਚਰਚਾ 'ਚ ਹੈ । ਇਹ ਫ਼ਿਲਮ ਹੁਣ ਤੱਕ ਕਰੋੜਾਂ ਦੀ ਕਮਾਈ ਕਰ ਚੁੱਕੀ ਹੈ । ਸੰਨੀ ਦਿਓਲ ਵੀ ਆਪਣੀ ਇਸ ਫ਼ਿਲਮ ਨੂੰ ਲੈ ਕੇ ਪੱਬਾਂ ਭਾਰ ਹਨ ਅਤੇ ਲਗਾਤਾਰ ਫ਼ਿਲਮ ਦੀ ਕਾਮਯਾਬੀ ਦਾ ਜਸ਼ਨ ਮਨਾ ਰਹੇ ਹਨ ।ਪਰ ਇਸ ਫ਼ਿਲਮ ਦੇ ਗੀਤਾਂ ਨੂੰ ਲੈ ਕੇ ਕੰਪੋਜ਼ਰ ਉੱਤਮ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ।
ਹੋਰ ਪੜ੍ਹੋ : ਐਮੀ ਵਿਰਕ ਅਤੇ ਬਿੰਨੂ ਢਿੱਲੋਂ ਦੀ ਫ਼ਿਲਮ 'ਗੱਡੀ ਜਾਂਦੀ ਏ ਛਲਾਂਗਾ ਮਾਰਦੀ' ਦਾ ਮਜ਼ੇਦਾਰ ਟ੍ਰੇਲਰ ਰਿਲੀਜ਼
ਜਿਸ 'ਚ ਉੱਤਮ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਇਜਾਜ਼ਤ ਲਏ ਬਗੈਰ ਉਨ੍ਹਾਂ ਦੇ ਗੀਤਾਂ ਨੂੰ ਫ਼ਿਲਮ 'ਚ ਰੀਕ੍ਰਿਏਟ ਕਰਕੇ ਇਸਤੇਮਾਲ ਕੀਤਾ ਗਿਆ ਹੈ । ਇਸ ਬਾਰੇ ਉਨ੍ਹਾਂ ਤੋਂ ਇਜਾਜ਼ਤ ਲੈਣਾ ਤਾਂ ਦੂਰ ਦੀ ਗੱਲ ਉਨ੍ਹਾਂ ਨੂੰ ਕ੍ਰੈਡਿਟ ਤੱਕ ਨਹੀਂ ਦਿੱਤਾ ਗਿਆ । ਉਨ੍ਹਾਂ ਨੇ ਆਪਣੀ ਇੱਕ ਇੰਟਰਵਿਊ 'ਚ ਅੱਗੇ ਕਿਹਾ ਕਿ 'ਮੈਨੂੰ ਕੰਮ ਮੰਗਣ ਦੀ ਆਦਤ ਨਹੀਂ ਹੈ ਅਤੇ ਨਾਂ ਹੀ ਮੈਂ ਕਦੇ ਫੋਨ ਕਰਕੇ ਕਿਸੇ ਨੂੰ ਕਿਹਾ ਹੈ ਕਿ ਮੈਨੂੰ ਕੰਮ ਦਿਓ।
ਪਰ ਫ਼ਿਲਮ ਮੇਕਰਸ ਨੇ ਨਾਂ ਤਾਂ ਫੋਨ ਕਰਕੇ ਮੇਰੇ ਤੋਂ ਇਜਾਜ਼ਤ ਲਈ । ਫ਼ਿਲਮ ‘ਚ ਜੇ ਗੀਤ ਇਸਤੇਮਾਲ ਕਰਨੇ ਸਨ ਤਾਂ ਮੇਰੇ ਤੋਂ ਘੱਟੋ ਘੱਟ ਇਜਾਜ਼ਤ ਤਾਂ ਲੈ ਲੈਂਦੇ ।
‘ਗਦਰ:ਏਕ ਪ੍ਰੇਮ ਕਥਾ’ ਦੇ ਗੀਤਾਂ ਨੂੰ ਉੱਤਮ ਸਿੰਘ ਨੇ ਕੀਤਾ ਸੀ ਕੰਪੋਜ਼
2001‘ਚ ਆਈ ‘ਗਦਰ : ਏਕ ਪ੍ਰੇਮ ਕਥਾ ਦੇ ਸਾਰੇ ਗੀਤਾਂ ਨੂੰ ਉੱਤਮ ਸਿੰਘ ਨੇ ਕੰਪੋਜ਼ ਕੀਤਾ ਸੀ । ਜਿਸ ‘ਚ ਉਡ ਜਾ ਕਾਲਿਆ ਕਾਂਵਾਂ, ਮੈਂ ਨਿਕਲਾ ਗੱਡੀ ਲੈ ਕੇ ਸਣੇ ਕਈ ਗੀਤਾਂ ਨੂੰ ਉੱਤਮ ਸਿੰਘ ਦੇ ਵੱਲੋਂ ਕੰਪੋਜ਼ ਕੀਤ ਗਿਆ ਸੀ । ਜਿਸ ਨੂੰ ਹੁਣ ਆਈ ਗਦਰ-2 ‘ਚ ਰੀਕ੍ਰਿਏਟ ਕੀਤਾ ਗਿਆ ਹੈ ।
- PTC PUNJABI