ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਸ ਪਾਕਿਸਤਾਨੀ ਯੂਟਿਊਬਰ ਦੇ ਹਨ ਫੈਨ, ਜਾਣੋ ਕਿਉਂ

Reported by: PTC Punjabi Desk | Edited by: Pushp Raj  |  February 20th 2024 07:10 PM |  Updated: February 20th 2024 07:10 PM

ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਸ ਪਾਕਿਸਤਾਨੀ ਯੂਟਿਊਬਰ ਦੇ ਹਨ ਫੈਨ, ਜਾਣੋ ਕਿਉਂ

Kapil Sharma on pakistani Youtuber Nadir Ali: ਭਾਰਤ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਆਪਣੇ ਕਾਮੇਡੀ ਸ਼ੋਅਜ਼ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ। ਕਪਿਲ ਸ਼ਰਮਾ ਦੇ ਭਾਰਤ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਕਈ ਫਾਲੋਅਰਸ ਹਨ, ਪਰ ਕੀ ਤੁਹਾਨੂੰ ਪਤਾ ਹੈ ਕਿ ਕਪਿਲ ਸ਼ਰਮਾ ਵੀ ਇੱਕ ਪਾਕਿਸਤਾਨੀ  ਯੂਟਿਊਬਰ ਦੇ ਫੈਨ ਹਨ। ਆਓ ਜਾਣਦੇ ਹਾਂ ਇਸ ਯੂਟਿਊਬਰ ਬਾਰੇ। ਹਾਲ ਹੀ ਵਿੱਚ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ (Kapil Sharma) ਅਤੇ ਪਾਕਿਸਤਾਨ ਦੇ ਮਸ਼ਹੂਰ ਯੂਟਿਊਬਰ ਨਾਦਿਰ ਅਲੀ (Nadir Ali) ਦੇ ਨਾਲ ਇੱਕ ਫੋਨ ਕਾਲ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। 

 ਪਕਿਸਤਾਨ ਯੂਟਿਊਬਰ ਨਾਦਿਰ ਅਲੀ ਨਾਲ ਕੰਮ ਕਰਨਾ ਚਾਹੁੰਦੇ ਨੇ ਕਪਿਲ ਸ਼ਰਮਾ 

ਇਸ ਵੀਡੀਓ ਦੇ ਵਿੱਚ ਪਾਕਿਸਤਾਨ ਦੇ ਲਾਹੌਰ ਸ਼ਹਿਰ ਤੋਂ ਬੇਹੱਦ ਮਸ਼ਹੂਰ ਯੂਟਿਊਬਰ ਨਾਦਿਰ ਅਲੀ ਤੇ ਕਪਿਲ ਸ਼ਰਮਾ ਆਪਸ ਵਿੱਚ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਜਿੱਥੇ ਇੱਕ ਪਾਸੇ ਕਪਿਲ ਸ਼ਰਮਾ ਨਾਦਿਰ ਅਲੀ ਨਾਲ ਕੰਮ ਕਰਨ ਦੀ ਇੱਛਾ ਪ੍ਰਗਟਾ ਰਹੇ ਹਨ ਤੇ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਨਾਦਿਰ ਦੀ ਮਾਂ ਨੇ ਵੀ ਕਪਿਲ ਸ਼ਰਮਾ ਨਾਲ ਗੱਲਬਾਤ ਕਰਕੇ ਉਨ੍ਹਾਂ ਦੁਆਵਾਂ ਦਿੱਤੀਆਂ ਹਨ। ਨਾਦਿਰ ਦੀ ਤਾਰੀਫ ਕਰਦੇ ਹੋਏ ਕਪਿਲ ਸ਼ਰਮਾ ਕਹਿੰਦੇ ਹਨ, 'ਭਰਾ, ਮੈਂ ਤੁਹਾਨੂੰ ਬਹੁਤ ਪਸੰਦ ਕਰਦਾ ਹਾਂ। ਜਲਦੀ ਮਿਲਦੇ ਹਾਂ ਨਾਦਿਰ। ਅਸੀਂ ਇੱਕ ਵਧੀਆ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਾਂ, ਇਸ ਲਈ ਮੈਂ ਚਾਹੁੰਦਾ ਹਾਂ ਕਿ ਤੁਸੀਂ ਵੀ ਇਸ ਪ੍ਰੋਜੈਕਟ ਦਾ ਹਿੱਸਾ ਬਣੋ। ਦੁਬਈ ਪਹੁੰਚਣ 'ਤੇ ਮੈਂ ਤੁਹਾਨੂੰ ਕਾਲ ਕਰਾਂਗਾ। ਇਸ ਗੱਲ 'ਤੇ ਸਹਿਮਤ ਹੁੰਦਿਆਂ ਨਾਦਿਰ ਨੇ ਕਿਹਾ, 'ਅਸੀਂ ਕਪਿਲ ਭਾਈ ਨੂੰ ਜ਼ਰੂਰ ਮਿਲਾਂਗੇ, ਮੇਰੇ ਕੋਲ ਕਹਿਣ ਲਈ ਕੁਝ ਨਹੀਂ ਹੈ।'

 

ਹੋਰ ਪੜ੍ਹੋ: ਵਿਵਾਦਾਂ 'ਚ ਘਿਰੇ ਸੂਫੀ ਗਾਇਕ ਹੰਸਰਾਜ ਹੰਸ, ਡੇਰਾ ਲਾਲ ਬਾਦਸ਼ਾਹ ਦੇ ਫੰਡਾਂ ਨੂੰ ਲੈ ਕੇ ਗਾਇਕ 'ਤੇ ਲੱਗੇ ਗੰਭੀਰ ਦੋਸ਼ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਕਪਿਲ ਸ਼ਰਮਾ ਦੇ ਫੈਨਜ਼ ਵੀ ਇਨ੍ਹਾਂ ਦੋਹਾਂ ਮਸ਼ਹੂਰ ਕਾਮੇਡੀਅਨਾਂ ਦੇ ਆਪਸੀ ਤਾਲਮੇਲ ਨੂੰ ਵੇਖਣ ਲਈ ਉਤਸ਼ਾਹਿਤ ਨਜ਼ਰ ਆ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਇਸ ਵੀਡੀਓ 'ਤੇ ਕਮੈਂਟਸ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ  ਲਿਖਿਆ, 'ਇਹ ਪਿਆਰ ਹੈ' ਤਾਂ ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਕਿਹਾ, 'ਮਾਸ਼ਾਅੱਲ੍ਹਾ... ਕੀ ਗੱਲ ਹੈ। ਇਹ ਉਦੋਂ ਹੋਰ ਮਜ਼ੇਦਾਰ ਹੋਵੇਗਾ ਜਦੋਂ ਅਸੀਂ ਕਪਿਲ ਭਾਈ ਅਤੇ ਤੁਹਾਨੂੰ ਇੱਕ ਫਰੇਮ ਵਿੱਚ ਇਕੱਠੇ ਦੇਖਾਂਗੇ।

ਕਪਿਲ ਸ਼ਰਮਾ ਦਾ ਵਰਕ ਫਰੰਟ

ਕਪਿਲ ਸ਼ਰਮਾ ਆਪਣੇ ਮਸ਼ਹੂਰ ਕਾਮੇਡੀ ਸ਼ੋਅ ਦਿ ਕਪਿਲ ਸ਼ਰਮਾ ਸ਼ੋਅ ਨੂੰ ਲੈ ਕੇ ਕਾਫੀ ਸਮੇਂ ਤੱਕ ਟੀਵੀ ਉੱਤੇ ਰਾਜ ਕਰਦੇ ਰਹੇ। ਮੌਜੂਦਾ ਸਮੇਂ ਵਿੱਚ ਕਪਿਲ ਸ਼ਰਮਾ ਓਟੀਟੀ ਪਲੇਟਫਾਰਮ ਨੈੱਟਫਲਿਕਸ ਉੱਤੇ ਆਪਣਾ ਕਾਮੇਡੀ ਸ਼ੋਅ ਕਰ ਰਹੇ ਹਨ। ਕਾਮੇਡੀਅਨ ਕਪਿਲ ਸ਼ਰਮਾ ਨਾਲ ਸੁਦੇਸ਼ ਲਹਿਰੀ, ਸੁਨੀਲ ਗਰੋਵਰ, ਭਾਰਤੀ ਸਿੰਘ ਅਤੇ ਅਰਚਨਾ ਪੂਰਨ, ਕ੍ਰਿਸ਼ਨਾ ਸਣੇ ਕਈ ਕਾਮੇਡੀ ਕਲਾਕਾਰ ਇਸ ਸ਼ੋਅ ਵਿੱਚ ਨਜ਼ਰ ਆਏ। ਇਹ ਸ਼ੋਅ ਦਰਸ਼ਕਾਂ ਦਾ ਹਰਮਨ ਪਿਆਰਾ ਸ਼ੋਅ ਰਿਹਾ ਹੈ। 

-


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network