ਤਲਾਕ ਤੋਂ ਬਾਅਦ ਮੁੜ ਰਾਜੀਵ ਸੇਨ ਤੇ ਚਾਰੂ ਅਸੋਪਾ ਪਹੁੰਚੇ ਕੌਫੀ ਡੇਟ 'ਤੇ, ਟ੍ਰੋਲ ਹੋਣ 'ਤੇ ਅਦਾਕਾਰਾ ਨੇ ਇੰਝ ਦਿੱਤਾ ਰਿਐਕਸ਼ਨ

ਟੀਵੀ ਅਦਾਕਾਰਾ ਚਾਰੂ ਅਸੋਪਾ ਤੇ ਰਾਜੀਵ ਸੇਨ ਨੂੰ ਤਲਾਕ ਤੋਂ ਬਾਅਦ ਇੱਕ ਰੈਸਟੋਰੈਂਟ 'ਚ ਇਕੱਠੇਸ ਸਪਾਟ ਕੀਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਗਿਆ। ਹੁਣ ਚਾਰੂ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

Reported by: PTC Punjabi Desk | Edited by: Pushp Raj  |  June 30th 2023 11:20 AM |  Updated: June 30th 2023 11:20 AM

ਤਲਾਕ ਤੋਂ ਬਾਅਦ ਮੁੜ ਰਾਜੀਵ ਸੇਨ ਤੇ ਚਾਰੂ ਅਸੋਪਾ ਪਹੁੰਚੇ ਕੌਫੀ ਡੇਟ 'ਤੇ, ਟ੍ਰੋਲ ਹੋਣ 'ਤੇ ਅਦਾਕਾਰਾ ਨੇ ਇੰਝ ਦਿੱਤਾ ਰਿਐਕਸ਼ਨ

Charu Asopa and Rajeev Sen enjoy coffee date: ਟੀਵੀ ਦੀ ਮਸ਼ਹੂਰ ਅਦਾਕਾਰਾ ਚਾਰੂ ਅਸੋਪਾ ਤੇ ਰਾਜੀਵ ਸੇਨ ਅਕਸਰ ਸੁਰਖੀਆਂ ਵਿੱਚ ਰਹਿੰਦੀਆਂ ਹਨ। ਬੀਤੇ ਦਿਨੀਂ ਇਹ ਜੋੜੀ ਆਪਣੇ ਤਲਾਕ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹੀ, ਦੋਹਾਂ ਨੇ ਅਧਿਕਾਰਿਤ ਤੌਰ 'ਤੇ ਆਪਣੇ ਤਲਾਕ ਦਾ ਐਲਾਨ 8 ਜੂਨ ਨੂੰ ਤੈਕੀਤਾ ਸੀ। 

ਤਲਾਕ ਦੇ ਕੁਝ ਦਿਨਾਂ ਬਾਅਦ ਹੀ ਦੋਹਾਂ ਨੂੰ ਪੈਪਰਾਜ਼ੀਸ ਵੱਲੋਂ ਇਕੱਠੇ ਸਪਾਟ ਕੀਤਾ ਗਿਆ ਸੀ। ਉਸ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਅਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਗਿਆ। ਹੁਣ ਅਦਾਕਾਰਾ ਚਾਰੂ ਅਸੋਪਾ  ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਚਾਰੂ ਅਸੋਪਾ ਨੇ ਦਿੱਤੀ ਪ੍ਰਤੀਕਿਰਿਆ 

ਮੀਡੀਆ ਰਿਪੋਰਟਸ ਦੇ ਮੁਤਾਬਕ ਚਾਰੂ ਨੇ ਕਿਹਾ, 'ਅਸੀਂ ਆਪਣੀ ਧੀ ਜ਼ਿਆਨਾ ਦੇ ਡਾਕਟਰ ਦੀ ਅਪਾਇੰਟਮੈਂਟ ਲਈ ਗਏ ਸੀ ਅਤੇ ਰਾਹ 'ਚ ਅਸੀਂ ਕੌਫੀ ਪੀਤੀ। ਮੈਨੂੰ ਨਹੀਂ ਪਤਾ ਕਿ ਇਸ ਨੂੰ ਕੌਫੀ ਡੇਟ ਕਿਵੇਂ ਮੰਨ ਲਿਆ ਗਿਆ। '

ਚਾਰੂ ਨੇ ਰਾਜੀਵ ਤੋਂ  ਮੰਗੀ ਮਦਦ

ਹਾਲ ਹੀ 'ਚ ਚਾਰੂ ਨੇ ਆਪਣੇ ਨਵੇਂ ਸ਼ੋਅ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਚਾਰੂ ਅਸੋਪਾ ਆਪਣੀ ਧੀ ਨੂੰ ਘਰ ਛੱਡ ਕੇ ਬਹੁਤ ਪਰੇਸ਼ਾਨ ਸੀ, ਉਸ ਸਮੇਂ ਰਾਜੀਵ ਨੇ ਉਸ ਨੂੰ ਪਿੱਛੇ ਬੇਟੀ ਨੂੰ ਸੰਭਾਲ ਲਿਆ ਸੀ। ਚਾਰੂ ਨੇ ਵੀਲੌਗ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਹ ਕੰਮ ਕਰਨ ਜਾ ਰਹੀ ਹੈ। ਹਾਲਾਂਕਿ, ਉਹ ਬੇਟੀ ਨੂੰ ਇਕੱਲਾ ਛੱਡਣਾ ਪਸੰਦ ਨਹੀਂ ਕਰਦੀ ਹੈ। ਇਸ ਦੌਰਾਨ ਚਾਰੂ ਬਹੁਤ ਰੋਈ। ਚਾਰੂ ਨੇ ਦੱਸਿਆ ਕਿ ਉਸ ਨੇ ਪਿੱਛੇ ਤੋਂ ਰਾਜੀਵ ਨੂੰ ਜ਼ਿਆਨਾ ਦਾ ਧਿਆਨ ਰੱਖਣ ਦੀ ਬੇਨਤੀ ਕੀਤੀ ਹੈ ਅਤੇ ਰਾਜੀਵ ਵੀ ਆਪਣੀ ਬੇਟੀ ਜ਼ਿਆਨਾ ਲਈ ਚਾਰੂ ਦੇ ਘਰ ਗਿਆ ਸੀ।

ਦੱਸ ਦੇਈਏ ਕਿ ਚਾਰੂ ਅਤੇ ਰਾਜੀਵ 2019 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਵਿਆਹ ਦੇ ਕੁਝ ਸਮੇਂ ਬਾਅਦ ਹੀ ਦੋਹਾਂ ਦੇ ਰਿਸ਼ਤੇ 'ਚ ਤਰੇੜ ਆ ਗਈ। ਹਾਲਾਂਕਿ, ਉਸਨੇ ਕਈ ਵਾਰ ਉਨ੍ਹਾਂ ਦੇ ਰਿਸ਼ਤੇ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ। ਪਰ ਕੋਈ ਫਾਇਦਾ ਨਹੀਂ ਹੋਇਆ। ਜੂਨ 2023 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ। ਦੱਸ ਦੇਈਏ ਕਿ ਇਸ ਵਿਆਹ ਤੋਂ ਦੋਵਾਂ ਦੀ ਇੱਕ ਬੇਟੀ ਹੈ, ਜਿਸ ਦਾ ਨਾਮ ਜ਼ਿਆਨਾ ਹੈ। ਦੋਵੇਂ ਮਿਲ ਕੇ ਬੇਟੀ ਦੀ ਦੇਖਭਾਲ ਕਰ ਰਹੇ ਹਨ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network