ਮੁਸ਼ਕਲਾਂ 'ਚ ਘਿਰੇ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ, ਨੋਇਡਾ ਪੁਲਿਸ ਨੇ ਐਲਵਿਸ਼ ਦੇ ਖਿਲਾਫ਼ ਦਾਖਲ ਕੀਤੀ ਚਾਰਜਸ਼ੀਟ
Elvish Yadav in snake venom Case: ਮਸ਼ਹੂਰ ਯੂਟਿਊਬਰ ਤੇ ਬਿੱਗ ਬੌਸ ਓਟੀਟੀ 2 ਦੇ ਵਿਨਰ ਐਲਵਿਸ਼ ਯਾਦਵ (Elvish Yadav) ਦੀਆਂ ਮੁਸ਼ਕਲਾਂ ਮੁੜ ਇੱਕ ਵਾਰ ਫਿਰ ਤੋਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਐਲਵਿਸ਼ ਯਾਦਵ ਨੂੰ ਲੈ ਕੇ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹਾਲ ਹੀ 'ਚ ਨੋਇਡਾ ਪੁਲਿਸ ਨੇ ਐਲਵਿਸ਼ ਯਾਦਵ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ।
ਐਲਵਿਸ਼ ਯਾਦਵ ਦੇ ਖਿਲਾਫ ਨੋਇਡਾ ਪੁਲਿਸ ਨੇ ਮੁੜ ਕੀਤੀ ਕਾਰਵਾਈ
ਮੀਡੀਆ ਰਿਪੋਰਟਸ ਮੁਤਾਬਕ ਨੋਇਡਾ ਪੁਲਿਸ ਨੇ ਅਦਾਲਤ 'ਚ ਐਲਵਿਸ਼ ਯਾਦਵ ਮਾਮਲੇ 'ਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਐਲਵਿਸ਼ ਯਾਦਵ ਸਣੇ 8 ਲੋਕਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਪੁਲਿਸ ਨੇ 1200 ਪੰਨਿਆਂ ਦੀ ਚਾਰਜਸ਼ੀਟ ਅਦਾਲਤ ਵਿੱਚ ਦਾਇਰ ਕੀਤੀ ਹੈ।
ਜਾਣਕਾਰੀ ਮੁਤਾਬਕ ਐਲਵਿਸ਼ ਯਾਦਵ ਦੇ ਖ਼ਿਲਾਫ਼ ਚਾਰਜਸ਼ੀਟ 'ਚ 24 ਗਵਾਹਾਂ ਦੇ ਬਿਆਨ ਦਰਜ ਹਨ। ਐਨਡੀਪੀਐਸ (NDPS) ਧਾਰਾਵਾਂ ਨੂੰ ਲੈ ਕੇ ਵੀ ਚਾਰਜਸ਼ੀਟ ਵਿੱਚ ਸਬੂਤ ਮਿਲੇ ਹਨ। ਇਸ ਕਾਰਨ ਐਲਵਿਸ਼ ਯਾਦਵ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਉਹ ਬੁਰੀ ਤਰ੍ਹਾਂ ਫਸਿਆ ਹੋਇਆ ਹੈ।
ਹੋਰ ਪੜ੍ਹੋ : ਸੁਸ਼ਾਂਤ ਰਾਜਪੂਤ ਦਾ ਘਰ ਖਰੀਦਣ 'ਤੇ ਪਹਿਲੀ ਵਾਰ ਬੋਲੀ ਅਦਾ ਸ਼ਰਮਾ, ਜਾਣੋ ਅਦਾਕਾਰਾ ਨੇ ਕੀ ਕਿਹਾ
ਸੱਪ ਦੇ ਜ਼ਹਿਰ ਦਾ ਸਬੂਤ
ਦੱਸ ਦੇਈਏ ਕਿ ਨੋਇਡਾ ਪੁਲਿਸ ਨੇ ਐਲਵਿਸ਼ ਯਾਦਵ ਸਮੇਤ 8 ਲੋਕਾਂ ਦੇ ਖ਼ਿਲਾਫ਼ ਚਾਰਜਸ਼ੀਟ ਸੂਰਜਪੁਰ ਕੋਰਟ ਵਿੱਚ ਦਾਇਰ ਕੀਤੀ ਹੈ। ਨੋਇਡਾ ਪੁਲਿਸ ਨੇ 1200 ਪੰਨਿਆਂ ਦੀ ਚਾਰਜਸ਼ੀਟ ਅਦਾਲਤ ਵਿੱਚ ਦਾਇਰ ਕੀਤੀ ਹੈ। ਇਸ ਚਾਰਜਸ਼ੀਟ ਵਿੱਚ 24 ਗਵਾਹਾਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ। ਨੋਇਡਾ ਪੁਲਿਸ ਨੋਇਡਾ ਅਤੇ ਗੁਰੂਗ੍ਰਾਮ ਸਮੇਤ ਦੇਸ਼ ਭਰ ਵਿੱਚ ਦਰਜ ਮਾਮਲਿਆਂ ਦੀ ਜਾਣਕਾਰੀ ਇਕੱਠੀ ਕਰ ਰਹੀ ਹੈ। ਜੈਪੁਰ ਲੈਬ ਤੋਂ ਸੱਪ ਦੇ ਜ਼ਹਿਰ ਦੀ ਪੁਸ਼ਟੀ ਕਰਨ ਵਾਲੀ ਰਿਪੋਰਟ ਨੂੰ ਵੀ ਚਾਰਜਸ਼ੀਟ ਵਿੱਚ ਸ਼ਾਮਲ ਕੀਤਾ ਗਿਆ ਹੈ।
- PTC PUNJABI