‘ਇੱਕ ਤੂੰ ਹੋਵੇ ਇਕ ਮੈਂ ਹੋਵਾਂ’ ਸਣੇ ਕਈ ਪੰਜਾਬੀ ਗੀਤ ਗਾਉਣ ਵਾਲੇ ਇਸ ਗਾਇਕ ਦੇ ਨਾਲ ਹੋਣ ਵਾਲਾ ਸੀ ਮਾਧੁਰੀ ਦੀਕਸ਼ਿਤ ਦਾ ਵਿਆਹ, ਗਾਇਕ ਨੇ ਠੁਕਰਾ ਦਿੱਤਾ ਸੀ ਪ੍ਰਪੋਜ਼ਲ, ਜਾਣੋ ਜਨਮ ਦਿਨ ‘ਤੇ ਪੂਰੀ ਕਹਾਣੀ
ਮਾਧੁਰੀ ਦੀਕਸ਼ਿਤ (Madhuri Dixit) ਦਾ ਅੱਜ ਜਨਮ ਦਿਨ (Birthday) ਹੈ। ਅੱਜ ਅਦਾਕਾਰਾ ਦੇ ਜਨਮ ਦਿਨ ‘ਤੇ ਉਸ ਦੇ ਵਿਆਹ ਦੇ ਨਾਲ ਜੁੜਿਆ ਇੱਕ ਕਿੱਸਾ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ। ਮਾਧੁਰੀ ਦੀਕਸ਼ਿਤ ਆਪਣੇ ਵਿਦੇਸ਼ ‘ਚ ਰਹਿਣ ਵਾਲੇ ਡਾਕਟਰ ਨੇਨੇ ਦੇ ਨਾਲ ਵਿਆਹੀ ਹੋਈ ਹੈ ਅਤੇ ਉਸ ਦੇ ਦੋ ਪੁੱਤਰ ਹਨ । ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਡਾਕਟਰ ਨੇਨੇ ਤੋਂ ਪਹਿਲਾਂ ਮਾਧੁਰੀ ਦੀਕਸ਼ਿਤ ਦੇ ਵਿਆਹ ਦੀ ਗੱਲ ਉਸ ਵੇਲੇ ਦੇ ਪ੍ਰਸਿੱਧ ਹਿੰਦੀ ਅਤੇ ਪੰਜਾਬੀ ਗਾਇਕ ਸੁਰੇਸ਼ ਵਾਡੇਕਰ ਦੇ ਨਾਲ ਵੀ ਚੱਲੀ ਸੀ। ਮਾਧੁਰੀ ਦੀਕਸ਼ਿਤ ਦੇ ਮਾਪਿਆਂ ਨੇ ਗਾਇਕ ਨੂੰ ਵਿਆਹ ਦਾ ਪ੍ਰਪੋਜ਼ਲ ਭੇਜਿਆ ਵੀ ਸੀ । ਪਰ ਸੁਰੇਸ਼ ਵਾਡੇਕਰ ਨੇ ਇਸ ਰਿਸ਼ਤੇ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਕਿ ਕੁੜੀ ਬਹੁਤ ਪਤਲੀ ਹੈ।
ਹੋਰ ਪੜ੍ਹੋ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗੁਰਦੁਆਰਾ ਪਟਨਾ ਸਾਹਿਬ ‘ਚ ਕੀਤੀ ਪੱਗ ਬੰਨ ਕੇ ਸੇਵਾ, ਮੀਕਾ ਸਿੰਘ ਨੇ ਕੀਤੀ ਤਾਰੀਫ
ਮਾਪੇ ਨਹੀਂ ਸਨ ਚਾਹੁੰਦੇ ਕਿ ਫ਼ਿਲਮਾਂ ‘ਚ ਮਾਧੁਰੀ ਬਣਾਏ ਕਰੀਅਰ
ਮਾਧੁਰੀ ਦੀਕਸ਼ਿਤ ਦੇ ਮਾਪੇ ਨਹੀਂ ਸਨ ਚਾਹੁੰਦੇ ਕਿ ਉਹ ਫ਼ਿਲਮਾਂ ‘ਚ ਕੰਮ ਕਰੇ । ਜਿਸ ਕਾਰਨ ਉਨ੍ਹਾਂ ਨੇ ਮਾਧੁਰੀ ਦਾ ਵਿਆਹ ਕਰਵਾਉਣ ਦੀ ਸੋਚੀ । ਕਿਉਂਕਿ ਮਾਧੁਰੀ ਦੀਕਸ਼ਿਤ ਕਈ ਪ੍ਰਪੋਜ਼ਲ ਵਿਆਹ ਦੇ ਠੁਕਰਾ ਚੁੱਕੀ ਸੀ । ਜਿਸ ਤੋਂ ਬਾਅਦ ਅਦਾਕਾਰਾ ਨੇ ਡਾਕਟਰ ਨੇਨੇ ਦੇ ਨਾਲ ਵਿਆਹ ਕਰਵਾ ਲਿਆ । ਵਿਆਹ ਤੋਂ ਬਾਅਦ ਮਾਧੁਰੀ ਦੀਕਸ਼ਿਤ ਦੇ ਘਰ ਦੋ ਬੇਟਿਆਂ ਨੇ ਜਨਮ ਲਿਆ । ਜਿਸ ਦੇ ਨਾਲ ਅਕਸਰ ਵੀਡੀਓਜ਼ ਅਤੇ ਤਸਵੀਰਾਂ ਵੀ ਸਾਂਝੀਆਂ ਕਰਦੇ ਰਹਿੰਦੇ ਹਨ।
ਸੁਰੇਸ਼ ਵਾਡੇਕਰ ਨੇ ਦਿੱਤੇ ਕਈ ਹਿੱਟ ਗੀਤ
ਸੁਰੇਸ਼ ਵਾਡੇਕਰ ਨੇ ਮਾਧੁਰੀ ਦਾ ਰਿਸ਼ਤਾ ਠੁਕਰਾਉਣ ਤੋਂ ਬਾਅਦ ਆਪਣੇ ਤੋਂ ਬਾਰਾਂ ਸਾਲ ਛੋਟੀ ਵਿਦਿਆਰਥਣ ਪਦਾ ਦੇ ਨਾਲ ਬਿਆਹ ਕਰਵਾਇਆ ਅਤੇ ਉਨ੍ਹਾਂ ਦੀਆਂ ਦੋ ਧੀਆਂ ਹਨ । ਸੁਰੇਸ਼ ਵਾਡੇਲਰ ਨੇ ਕਈ ਹਿੱਟ ਪੰਜਾਬੀ ਗੀਤ ਗਾਏ ਹਨ ।
ਜਿਸ ‘ਚ ਇੱਕ ਤੂੰ ਹੋਵੇ ਇੱਕ ਮੈਂ ਹੋਵਾਂ, ਅਸੀਂ ਅੱਲ੍ਹੜਪੁਣੇ ‘ਚ ਐਂਵੇ ਅੱਖੀਆਂ ਲਾ ਬੈਠੇ ਸਣੇ ਕਈ ਹਿੱਟ ਗੀਤ ਗਾਏ । ਇਸ ਤੋਂ ਇਲਾਵਾ ਕਈ ਹਿੱਟ ਹਿੰਦੀ ਗੀਤ ਵੀ ਗਾਏ । ਜਿਸ ‘ਚ ਲਗੀ ਆਜ ਸਾਵਨ ਕੀ ਫਿਰ ਵੋ ਝੜੀ ਹੈ, ਓ ਰੱਬਾ ਕੋਈ ਤੋ ਬਤਾਏ, ਸਪਨੇ ਮੇਂ ਮਿਲਤੀ ਹੈ ਸਣੇ ਕਈ ਹਿੱਟ ਗੀਤ ਗਾਏ ਹਨ ਅਤੇ ਉਹ ਲਗਾਤਾਰ ਗਾਇਕੀ ਦੇ ਖੇਤਰ ‘ਚ ਸਰਗਰਮ ਹਨ।
- PTC PUNJABI