ਬਾਲੀਵੁੱਡ ਸੈਲੇਬਸ ਨੇ ਨੀਰਜ ਚੋਪੜਾ ਨੂੰ ਵਿਸ਼ਵ ਚੈਂਪੀਅਨਸ਼ਿਪ 'ਚ ਗੋਲਡ ਮੈਡਲ ਜਿੱਤਣ 'ਤੇ ਦਿੱਤੀ ਵਧਾਈ- ਕਿਹਾ 'ਦੇਸ਼ ਦਾ ਮਾਣ'
Bollywood celebs congratulate Neeraj Chopra : ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਪਹਿਲਾ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਬੁਡਾਪੇਸਟ, ਹੰਗਰੀ ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ ਫਾਈਨਲ ਵਿੱਚ ਦੁਨੀਆ ਭਰ ਦੇ ਐਥਲੀਟਾਂ ਨਾਲ ਮੁਕਾਬਲਾ ਕਰਦੇ ਹੋਏ, ਉਸਨੇ ਆਪਣੀ ਦੂਜੀ ਕੋਸ਼ਿਸ਼ ਵਿੱਚ 88.17 ਮੀਟਰ ਦੀ ਜੇਤੂ ਥਰੋਅ ਪ੍ਰਾਪਤ ਕੀਤੀ। ਨੀਰਜ ਚੋਪੜਾ ਨੇ ਇਹ ਉਪਲਬਧੀ ਹਾਸਲ ਕਰਕੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਜਿਸ ਤੋਂ ਬਾਅਦ ਕਰੀਨਾ ਕਪੂਰ ਖਾਨ, ਸ਼ਾਹਿਦ ਕਪੂਰ, ਆਯੁਸ਼ਮਾਨ ਖੁਰਾਨਾ, ਫਰਹਾਨ ਅਖਤਰ, ਮਲਾਇਕਾ ਅਰੋੜਾ, ਅਭਿਸ਼ੇਕ ਬੱਚਨ, ਭੂਮੀ ਪੇਡਨੇਕਰ ਸਣੇ ਕਈ ਬਾਲੀਵੁੱਡ ਸਿਤਾਰੇ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।
.@Neeraj_chopra1 brings home a historic gold for India in the javelin throw 👏#WorldAthleticsChamps pic.twitter.com/YfRbwBBh7Z
— World Athletics (@WorldAthletics) August 27, 2023
ਬਾਲੀਵੁੱਡ ਸੈਲਬਸ ਨੀਰਜ ਚੋਪੜਾ ਨੂੰ ਦੇ ਰਹੇ ਵਧਾਈ
28 ਅਗਸਤ ਨੂੰ ਨੀਰਜ ਚੋਪੜਾ ਦੀ ਜਿੱਤ ਦੀ ਖਬਰ ਮਿਲਦੇ ਹੀ ਹਰ ਭਾਰਤੀ 'ਚ ਖੁਸ਼ੀ ਦਾ ਮਾਹੌਲ ਹੈ। ਉਸ ਨੂੰ ਵਧਾਈ ਦੇਣ ਵਾਲਿਆਂ ਦਾ ਸਿਲਸਿਲਾ ਜਾਰੀ ਹੈ। ਜਿਸ 'ਚ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਦੇ ਨਾਂ ਸ਼ਾਮਲ ਹਨ।
ਕਰੀਨਾ ਕਪੂਰ ਖ਼ਾਨ
ਕਰੀਨਾ ਕਪੂਰ ਨੇ ਨੀਰਜ ਚੋਪੜਾ ਨੂੰ ਵਧਾਈ ਦਿੰਦੇ ਹੋਏ ਇਕ ਇੰਸਟਾ ਸਟੋਰੀ ਸ਼ੇਅਰ ਕੀਤੀ ਹੈ। ਜਿਸ 'ਚ ਉਨ੍ਹਾਂ ਨੇ ਲਿਖਿਆ, 'ਨੀਰਜ ਚੋਪੜਾ ਤੁਹਾਡੇ 'ਤੇ ਬਹੁਤ ਮਾਣ ਹੈ'
ਸ਼ਾਹਿਦ ਕਪੂਰ
ਸ਼ਾਹਿਦ ਕਪੂਰ ਨੇ ਆਪਣੇ ਹੱਥ 'ਚ ਨੀਰਜ ਚੋਪੜਾ ਦੇ ਗੋਲਡ ਮੈਡਲ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਜਿਸ ਦੇ ਕੈਪਸ਼ਨ 'ਚ ਉਨ੍ਹਾਂ ਲਿਖਿਆ, 'ਮੁਬਾਰਕਾਂ ਸਾਡੇ ਵਿਸ਼ਵ ਚੈਂਪੀਅਨ'।
ਫਰਹਾਨ ਅਖ਼ਤਰ
ਨਿਰਦੇਸ਼ਕ ਅਤੇ ਅਭਿਨੇਤਾ ਫਰਹਾਨ ਅਖ਼ਤਰ ਨੇ ਵੀ ਇਕ ਇੰਸਟਾ ਸਟੋਰੀ ਸ਼ੇਅਰ ਕਰਦੇ ਹੋਏ ਨੀਰਜ ਚੋਪੜਾ ਨੂੰ ਵਧਾਈ ਦਿੱਤੀ। ਉਨ੍ਹਾਂ ਲਿਖਿਆ, 'ਹਰ ਪਾਸਿਓਂ ਵਧਾਈਆਂ..'
ਅਭਿਸ਼ੇਕ ਬੱਚਨ
ਇੰਸਟਾ ਸਟੋਰੀ ਸ਼ੇਅਰ ਕਰਦੇ ਹੋਏ ਅਭਿਸ਼ੇਕ ਬੱਚਨ ਨੇ ਲਿਖਿਆ, 'ਵਰਲਡ ਐਥਲੀਟ ਚੈਂਪੀਅਨਸ਼ਿਪ 'ਚ ਇਕ ਵਾਰ ਫਿਰ ਸਾਨੂੰ ਮਾਣ ਮਹਿਸੂਸ ਕਰਨ ਅਤੇ ਆਪਣਾ ਗੋਲਡ ਰਿਜ਼ਰਵ ਰੱਖਣ ਲਈ'।
ਹੋਰ ਪੜ੍ਹੋ: Neeraj Chopra: ਨੀਰਜ ਚੋਪੜਾ ਬਣੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਐਥਲੀਟ
ਇਸ ਦੇ ਨਾਲ ਹੀ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਵੀ ਇਕ ਖਾਸ ਕਹਾਣੀ ਸ਼ੇਅਰ ਕਰਦੇ ਹੋਏ ਨੀਰਜ ਚੋਪੜਾ ਨੂੰ ਵਧਾਈ ਦਿੱਤੀ ਹੈ। ਜਿਸ 'ਚ ਅਨੁਸ਼ਕਾ ਸ਼ਰਮਾ, ਮਲਾਇਕਾ ਅਰੋੜਾ, ਭੂਮੀ ਪੇਡਨੇਕਰ ਵਰਗੀਆਂ ਮਸ਼ਹੂਰ ਹਸਤੀਆਂ ਦੇ ਨਾਂ ਸ਼ਾਮਲ ਹਨ।
- PTC PUNJABI