ਭਰਾ ਸੰਨੀ ਦਿਓਲ ਦੀ ਫ਼ਿਲਮ ‘ਗਦਰ-2’ ਦੀ ਸਕਰੀਨਿੰਗ ‘ਤੇ ਪਤਨੀ ਤਾਨੀਆ ਦੇ ਨਾਲ ਪਹੁੰਚੇ ਬੌਬੀ ਦਿਓਲ, ਵੇਖੋ ਵੀਡੀਓ

ਸੰਨੀ ਦਿਓਲ ਦੀ ਫ਼ਿਲਮ ‘ਗਦਰ-2’ ਦੀ ਕਾਮਯਾਬੀ ਨੂੰ ਲੈ ਕੇ ਪੱਬਾਂ ਭਾਰ ਹਨ । ਫ਼ਿਲਮ ਨੇ ਪਹਿਲੇ ਦਿਨ ‘ਓਐਮਜੀ-੨’ ਨੂੰ ਪਿੱਛੇ ਛੱਡਦੇ ਹੋਏ ਕਮਾਈ ਦੇ ਰਿਕਾਰਡ ਤੋੜੇ । ਇਸ ਤੋਂ ਪਹਿਲਾਂ ਫ਼ਿਲਮ ਦੀ ਵਿਸ਼ੇਸ਼ ਸਕਰੀਨਿੰਗ ਰੱਖੀ ਗਈ ਸੀ । ਇਸ ਦੌਰਾਨ ਕਈ ਕਲਾਕਾਰ ਪਹੁੰਚੇ ਸਨ । ਨਾਨਾ ਪਾਟੇਕਰ ਵੀ ਵਿਸ਼ੇਸ਼ ਸਕਰੀਨਿੰਗ ਦੇ ਦੌਰਾਨ ਪਹੁੰਚੇ । ਇਸ ਤੋਂ ਇਲਾਵਾ ਦਿਓਲ ਪਰਿਵਾਰ ਵੀ ਸਕਰੀਨਿੰਗ ‘ਚ ਪਹੁੰਚਿਆ ।

Reported by: PTC Punjabi Desk | Edited by: Shaminder  |  August 12th 2023 03:05 PM |  Updated: August 12th 2023 03:05 PM

ਭਰਾ ਸੰਨੀ ਦਿਓਲ ਦੀ ਫ਼ਿਲਮ ‘ਗਦਰ-2’ ਦੀ ਸਕਰੀਨਿੰਗ ‘ਤੇ ਪਤਨੀ ਤਾਨੀਆ ਦੇ ਨਾਲ ਪਹੁੰਚੇ ਬੌਬੀ ਦਿਓਲ, ਵੇਖੋ ਵੀਡੀਓ

ਸੰਨੀ ਦਿਓਲ (Sunny Deol) ਦੀ ਫ਼ਿਲਮ ‘ਗਦਰ-2’ (Gadar-2)ਦੀ ਕਾਮਯਾਬੀ ਨੂੰ ਲੈ ਕੇ ਪੱਬਾਂ ਭਾਰ ਹਨ । ਫ਼ਿਲਮ ਨੇ ਪਹਿਲੇ ਦਿਨ ‘ਓਐਮਜੀ-2’ ਨੂੰ ਪਿੱਛੇ ਛੱਡਦੇ ਹੋਏ ਕਮਾਈ ਦੇ ਰਿਕਾਰਡ ਤੋੜੇ । ਇਸ ਤੋਂ ਪਹਿਲਾਂ ਫ਼ਿਲਮ ਦੀ ਵਿਸ਼ੇਸ਼ ਸਕਰੀਨਿੰਗ ਰੱਖੀ ਗਈ ਸੀ । ਇਸ ਦੌਰਾਨ ਕਈ ਕਲਾਕਾਰ ਪਹੁੰਚੇ ਸਨ । ਨਾਨਾ ਪਾਟੇਕਰ ਵੀ ਵਿਸ਼ੇਸ਼ ਸਕਰੀਨਿੰਗ ਦੇ ਦੌਰਾਨ ਪਹੁੰਚੇ । ਇਸ ਤੋਂ ਇਲਾਵਾ ਦਿਓਲ ਪਰਿਵਾਰ ਵੀ ਸਕਰੀਨਿੰਗ ‘ਚ ਪਹੁੰਚਿਆ ।

ਹੋਰ ਪੜ੍ਹੋ :  ਸੁਕੇਸ਼ ਚੰਦਰਸ਼ੇਖਰ ਨੇ ਜੈਕਲੀਨ ਦੇ ਬਰਥਡੇ ‘ਤੇ ਜੇਲ੍ਹ ਚੋਂ ਲਿਖਿਆ ਲਵ ਲੈਟਰ, ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

ਬੌਬੀ ਦਿਓਲ ਆਪਣੀ ਪਤਨੀ ਤਾਨੀਆ ਦੇ ਨਾਲ ਪਹੁੰਚੇ ਸਨ । ਤਾਨੀਆ ਦਿਓਲ ਜੀਨਸ ਅਤੇ ਬਲੈਕ ਕਲਰ ਦੇ ਟੌਪ ‘ਚ ਨਜ਼ਰ ਆਈ । ਜਦੋਂਕਿ ਬੌਬੀ ਦਿਓਲ ਜੀਨਸ ਦੇ ਨਾਲ ਵ੍ਹਾਈਟ ਕਲਰ ਦੀ ਟੀ-ਸ਼ਰਟ ‘ਚ ਦਿਖਾਈ ਦਿੱਤੇ । ਸੋਸ਼ਲ ਮੀਡੀਆ ‘ਤੇ ਦੋਵਾਂ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ । 

ਸੰਨੀ ਦਿਓਲ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ 

ਸੰਨੀ ਦਿਓਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ‘ਬਾਰਡਰ’, ‘ਗਦਰ’, ‘ਸਲਾਖੇਂ’, ਜੀਤ, ਦਾਮਿਨੀ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।

ਉਨ੍ਹਾਂ ਨੂੰ ਫ਼ਿਲਮਾਂ ‘ਚ ਬਿਹਤਰੀਨ ਅਦਾਕਾਰੀ ਦੇ ਲਈ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ । ਪੂਰਾ ਦਿਓਲ ਪਰਿਵਾਰ ਅਦਾਕਾਰੀ ਦੇ ਖੇਤਰ ਨੂੰ ਸਮਰਪਿਤ ਹੈ ਅਤੇ ਸੰਨੀ ਦਿਓਲ ਦੇ ਦੋਵੇਂ ਬੇਟੇ ਵੀ ਅਦਾਕਾਰੀ ਦੇ ਖੇਤਰ ‘ਚ ਨਿੱਤਰ ਚੁੱਕੇ ਹਨ । 

 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network