ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਦੀ ਬੇਟੀ ਹੋਈ ਇੱਕ ਸਾਲ ਦੀ, ਮਾਲਦੀਵ ’ਚ ਮਨਾਇਆ ਜਨਮ ਦਿਨ
ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਦੀ ਬੇਟੀ ਇੱਕ ਸਾਲ ਦੀ ਹੋ ਗਈ ਹੈ । ਇਹ ਜੋੜੀ ਆਪਣੀ ਬੇਟੀ ਦੇਵੀ ਦਾ ਜਨਮ ਦਿਨ ਮਨਾਉਣ ਲਈ ਮਾਲਦੀਵ ਵਿੱਚ ਹੈ । ਬਿਪਾਸ਼ਾ ਬਾਸੂ ਨੇ ਆਪਣੇ ਬੇਟੀ ਦੇ ਜਨਮ ਦਿਨ ਦੀ ਪਾਰਟੀ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ ਜਿਨਾਂ ਨੂੰ ਉਹਨਾਂ ਦੇ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਹਨ । ਬਿਪਾਸ਼ਾ ਬਾਸੂ ਦੀ ਬੇਟੀ ਦੇਵੀ ਨੇ ਆਪਣੇ ਪਹਿਲੇ ਜਨਮਦਿਨ 'ਤੇ ਗੁਲਾਬੀ ਰੰਗ ਦੀ ਡਰੈੱਸ ਪਹਿਨੀ ਸੀ । ਅਦਾਕਾਰਾ ਨੇ ਆਪਣੇ ਇੰਸਟਾ ਹੈਂਡਲ 'ਤੇ ਇੱਕ ਪਿਆਰਾ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਦੇਵੀ ਬਹੁਤ ਹੀ ਖੂਬਸੁਰਤ ਨਜ਼ਰ ਆ ਰਹੀ ਹੈ ।
ਹੋਰ ਪੜ੍ਹੋ : ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਦੀਵਾਲੀ ਸੈਲੀਬ੍ਰੇਸ਼ਨ ਦੀਆਂ ਖੂਬਸੂਰਤ ਤਸਵੀਰਾਂ ਕੀਤੀਆਂ ਸ਼ੇਅਰ
ਬੇਟੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਬਿਪਾਸ਼ਾ ਨੇ ਲਿਖਿਆ, "ਜਨਮਦਿਨ ਵਾਲੀ ਕੁੜੀ ਤਿਆਰ ਹੈ। ਦੇਵੀ ਇੱਕ ਸਾਲ ਦੀ ਹੋ ਗਈ ਹੈ।" ਇਕ ਹੋਰ ਵੀਡੀਓ 'ਚ ਬਿਪਾਸ਼ਾ ਆਪਣੀ ਬੇਟੀ ਨਾਲ ਖੇਡਦੇ ਨਜ਼ਰ ਆ ਰਹੀ ਹੈ । ਇਸ ਵੀਡੀਓ ਵਿੱਚ ਬਿਪਾਸ਼ਾ ਵੀ ਹਰ ਇੱਕ ਨੂੰ ਮਾਤ ਦਿੰਦੀ ਨਜ਼ਰ ਆ ਰਹੀ ਹੈ ।
ਬਿਪਾਸ਼ਾ ਵਾਂਗ ਕਰਨ ਸਿੰਘ ਗਰੋਵਰ ਨੇ ਵੀ ਆਪਣੇ ਇੰਸਟਾ ਅਕਾਊਂਟ ਤੋਂ ਬੇਟੀ ਦੇ ਜਨਮਦਿਨ ਦੀ ਪਾਰਟੀ ਦੀਆਂ ਕੁਝ ਤਸਵੀਰਾਂ ਤੇ ਵੀਡiਓ ਸ਼ੇਅਰ ਕੀਤੀਆਂ ਹਨ । ਇਹਨਾਂ ਤਸਵਰਿਾਂ ਵਿੱਚ ਦੇਵੀ ਆਪਣੇ ਪਿਤਾ ਦੀ ਗੋਦੀ ਵਿੱਚ ਬੈਠੀ ਨਜ਼ਰ ਆ ਰਹੀ ਹੈ । ਬੈਕਗ੍ਰਾਊਂਡ 'ਚ 'ਹੈਪੀ ਬਰਥਡੇ' ਲਿਖਿਆ ਹੋਇਆ ਨਜ਼ਰ ਆ ਰਿਹਾ ਹੈ । ਇਹਨਾਂ ਤਸਵੀਰਾਂ ਅਤੇ ਵੀਡੀਓ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਸ ਜੋੜੀ ਨੇ ਆਪਣੀ ਬੇਟੀ ਦੇ ਜਨਮ ਦਿਨ ਦੀ ਪਾਰਟੀ ਦਾ ਖੂਬ ਆਨੰਦ ਮਾਣਿਆ ਹੈ ।
- PTC PUNJABI